For the best experience, open
https://m.punjabitribuneonline.com
on your mobile browser.
Advertisement

ਸੋਨ ਤਮਗਾ ਜੇਤੂ ਸ਼ਰਨਦੀਪ ਸਿੰਘ ਜੱਸੀ ਦਾ ਸਨਮਾਨ

07:27 AM Jul 09, 2024 IST
ਸੋਨ ਤਮਗਾ ਜੇਤੂ ਸ਼ਰਨਦੀਪ ਸਿੰਘ ਜੱਸੀ ਦਾ ਸਨਮਾਨ
ਸ਼ਰਨਦੀਪ ਸਿੰਘ ਜੱਸੀ ਦਾ ਸਨਮਾਨ ਕਰਦੇ ਹੋਏ ਖੇਡ ਪ੍ਰਮੋਟਰ ਹਰਦੀਪ ਜੌਹਲ ਤੇ ਟੀਮ ਮੈਂਬਰ। -ਫੋਟੋ: ਗੁਰਾਇਆ
Advertisement

ਟਾਂਡਾ:

Advertisement

ਆਸਟਰੇਲੀਆ ‘ਚ ਹੋਏ ਅੰਤਰਰਾਸ਼ਟਰੀ ਵੇਟ ਲਿਫਟਿੰਗ ਮੁਕਾਬਲੇ ‘ਚ ਸੋਨ ਤਮਗਾ ਜਿੱਤਣ ਵਾਲੇ ਨੇੜਲੇ ਪਿੰਡ ਰੜ੍ਹਾ ਦੇ ਰਹਿਣ ਵਾਲੇ ਖਿਡਾਰੀ ਸ਼ਰਨਦੀਪ ਸਿੰਘ ਜੱਸੀ ਨੂੰ ਅੱਜ ਇੱਥੇ ਖੇਡ ਪ੍ਰਮੋਟਰ ਹਰਦੀਪ ਜੌਹਲ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਬਾਬਾ ਫ਼ਤਹਿ ਸਿੰਘ ਸਪੋਰਟਸ ਕਲੱਬ ਜੌਹਲ ਅਤੇ ਘੁਮੱਕੜਨਾਮਾ ਸੰਸਥਾ ਪੰਜਾਬ ਵੱਲੋਂ ਜੱਸੀ ਨੂੰ ਯਾਦਗਾਰੀ ਚਿੰਨ੍ਹ ਅਤੇ 11 ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਦੀਪ ਜੌਹਲ ਨੇ ਕਿਹਾ ਕਿ ਜੱਸੀ ਨੇ ਮਾਸਟਰ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਾ ਸਬੂਤ ਦਿੰਦਿਆਂ ਇਹ ਤਗਮਾ ਜਿੱਤਿਆ ਹੈ।ਇਸ ਮੌਕੇ ਹਰਕਮਲ ਸਿੰਘ, ਹਰਜਿੰਦਰ ਅਨੂਪਗੜ੍ਹ, ਡਾ.ਸ਼ਬਦੀਪ, ਡਾ.ਯੂਨੀਸ ਪੱਖੋਵਾਲ, ਯਾਦਵਿੰਦਰ ਵਿਰਕ, ਰਣਵੀਰ ਕਿਲਾ ਰਾਏਪੁਰ, ਗਗਨ ਬੰਗਾ, ਅਮਨਦੀਪ ਰਾਮਪੁਰਾ ਅਤੇ ਹਰਪ੍ਰੀਤ ਨਾਗਰਾ ਵੀ ਮੌਜੂਦ ਸਨ। -ਪੱਤਰ ਪ੍ਰੇਰਕ

Advertisement
Author Image

joginder kumar

View all posts

Advertisement
Advertisement
×