ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇਰਾਨ ਦੇ ਸਾਬਕਾ ਰਾਸ਼ਟਰਪਤੀ ਰਈਸੀ ਨੂੰ ਲੋਕ ਸਭਾ ’ਚ ਸ਼ਰਧਾਂਜਲੀ ਭੇਟ

01:18 PM Jul 01, 2024 IST

ਨਵੀਂ ਦਿੱਲੀ, 1 ਜੁਲਾਈ
ਲੋਕ ਸਭਾ ਨੇ ਇਰਾਨ ਦੇ ਸਾਬਕਾ ਰਾਸ਼ਟਰਪਤੀ ਸਈਦ ਇਬਰਾਹਿਮ ਰਈਸੀ ਅਤੇ ਕੁਝ ਹੋਰ ਦੇਸ਼ਾਂ ਦੇ ਆਗੂਆਂ ਦੇ ਦੇਹਾਂਤ ’ਤੇ ਅੱਜ ਦੁੱਖ ਜ਼ਾਹਿਰ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕੁਝ ਹਫ਼ਤੇ ਪਹਿਲੇ ਰਈਸੀ ਅਤੇ ਇਰਾਨ ਦੇ ਕਈ ਪ੍ਰਮੁੱਖ ਅਹੁਦੇਦਾਰਾਂ ਦੀ ਹੈਲੀਕਾਪਟਰ ਵਿੱਚ ਮੌਤ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਸਭਾ ਇਰਾਨ ਅਤੇ ਉੱਥੇ ਦੀ ਜਨਤਾ ਪ੍ਰਤੀ ਡੂੰਘਾ ਦੁੱਖ ਜ਼ਾਹਿਰ ਕਰਦੀ ਹੈ। ਬਿਰਲਾ ਨੇ ਤਨਜ਼ਾਨੀਆ ਦੇ ਸਾਬਕਾ ਰਾਸ਼ਟਰਪਤੀ ਅਲਹਾਜ਼ ਅਲੀ ਹਸਨ ਅਤੇ ਮਲਾਵੀ ਦੇ ਸਾਬਕਾ ਉਪ ਰਾਸ਼ਟਰਪਤੀ ਸਾਲੋਸ ਕਲਾਊਸ ਚਿਲਿਮਾ ਦੇ ਹਾਲ ਵਿੱਚ ਹੋਏ ਦੇਹਾਂਤ ਬਾਰੇ ਸਦਨ ਨੂੰ ਸੂਚਿਤ ਕੀਤਾ। ਉਨ੍ਹਾਂ ਸੱਤਵੀਂ ਲੋਕ ਸਭਾ ਦੇ ਮੈਂਬਰ ਰਹੇ ਪੀਐੱਮ ਸੁੱਬਾ ਦੇ ਦੇਹਾਂਤ ਬਾਰੇ ਜਾਣਕਾਰੀ ਵੀ ਮੈਂਬਰਾਂ ਨੂੰ ਦਿੱਤੀ। ਲੋਕ ਸਭਾ ਪ੍ਰਧਾਨ ਨੇ ਏਅਰ ਇੰਡੀਆ ਦੇ ਕਨਿਸ਼ਕ ਜਹਾਜ਼ ਨਾਲ ਸਬੰਧਤ ਅਤਿਵਾਦੀ ਹਮਲੇ ਦੀ ਬਰਸੀ ਦਾ ਜ਼ਿਕਰ ਕੀਤਾ ਅਤੇ ਇਸ ਹਮਲੇ ਤੇ ਅਤਿਵਾਦ ਦੀ ਨਿੰਦਾ ਕੀਤੀ। ਫਿਰ ਸਦਨ ਨੇ ਜਾਨਾਂ ਗੁਆਉਣ ਵਾਲੇ ਲੋਕਾਂ ਦੇ ਸਨਮਾਨ ਵਿੱਚ ਕੁਝ ਦੇਰ ਮੌਨ ਰੱਖਿਆ। -ਪੀਟੀਆਈ

Advertisement

Advertisement
Advertisement