For the best experience, open
https://m.punjabitribuneonline.com
on your mobile browser.
Advertisement

ਬੱਸ ਹਾਦਸੇ ’ਚ ਜਾਨ ਗੁਆਉਣ ਵਾਲੀਆਂ ਕਿਸਾਨ ਬੀਬੀਆਂ ਨੂੰ ਸ਼ਰਧਾਂਜਲੀ

08:41 AM Jan 07, 2025 IST
ਬੱਸ ਹਾਦਸੇ ’ਚ ਜਾਨ ਗੁਆਉਣ ਵਾਲੀਆਂ ਕਿਸਾਨ ਬੀਬੀਆਂ ਨੂੰ ਸ਼ਰਧਾਂਜਲੀ
ਬੱਸ ਹਾਦਸੇ ਦੀਆਂ ਸ਼ਿਕਾਰ ਕਿਸਾਨ ਬੀਬੀਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਵੱਖ ਵੱਖ ਜਥੇਬੰਦੀਆਂ ਦੇ ਆਗੂ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 6 ਦਸੰਬਰ
ਇਨਕਲਾਬੀ ਲਹਿਰ ਦੇ ਕੁੱਲਵਕਤੀ ਆਗੂ ਡਾ. ਜਗਮੋਹਨ ਦੀ ਅਚਾਨਕ ਮੌਤ ਅਤੇ ਟੋਹਾਣਾ ਰੈਲੀ ਵਿੱਚ ਜਾ ਰਹੀਆਂ ਬੀਕੇਯੂ (ਏਕਤਾ ਉਗਰਾਹਾਂ) ਦੀਆਂ ਤਿੰਨ ਕਿਸਾਨ ਔਰਤਾਂ ਸਰਬਜੀਤ ਕੌਰ, ਜਸਵੀਰ ਕੌਰ ਅਤੇ ਬਲਵੀਰ ਕੌਰ ਦੀ ਬੱਸ ਹਾਦਸੇ ਵਿੱਚ ਮੌਤ ਸੰਬੰਧੀ ਅੱਜ ਜਮਹੂਰੀ ਅਧਿਕਾਰ ਸਭਾ ਪੰਜਾਬ,ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਾਂਝੇ ਤੌਰ ’ਤੇ ਸਥਾਨਕ ਕੰਪਨੀ ਬਾਗ਼ ਵਿਖੇ ਸ਼ੋਕ ਸਭਾ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪੰਜਾਬ ਸਰਕਾਰ ਤੋਂ ਮ੍ਰਿਤਕ ਪਰਿਵਾਰਾਂ ਅਤੇ ਗੰਭੀਰ ਜ਼ਖਮੀਆਂ ਨੂੰ ਯੋਗ ਮੁਆਵਜ਼ਾ ਦੇਣ, ਮੁਕੰਮਲ ਕਰਜ਼ਾ ਮੁਆਫੀ ਅਤੇ ਜ਼ਖਮੀ ਕਿਸਾਨਾਂ ਦਾ ਮੁਫ਼ਤ ਇਲਾਜ ਕਰਵਾਉਣ ਦੀ ਮੰਗ ਕੀਤੀ ਗਈ।
ਇਸ ਮੌਕੇ ਜਮਹੂਰੀ ਚਿੰਤਕ ਡਾ. ਪਰਮਿੰਦਰ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਡਾ. ਜਗਮੋਹਨ ਨੇ ਡਾਕਟਰੀ ਦੀ ਡਿਗਰੀ ਕਰਨ ਉਪਰੰਤ ਇਸ ਕਿੱਤੇ ਨੂੰ ਚੁਣਨ ਦੀ ਬਜਾਏ ਲੋਕਪੱਖੀ ਅਤੇ ਵਿਕਸਤ ਸਮਾਜ ਸਿਰਜਣ ਦੇ ਵੱਡੇ ਮਕਸਦ ਵਜੋਂ ਆਮ ਲੋਕਾਂ ਦੇ ਸਿੱਖਿਆ, ਸਿਹਤ, ਰੁਜ਼ਗਾਰ, ਸਮਾਜਿਕ ਸੁਰੱਖਿਆ ਦੇ ਬੁਨਿਆਦੀ ਮਸਲਿਆਂ ਨੂੰ ਹਲ ਕਰਵਾਉਣ ਨੂੰ ਤਰਜੀਹ ਦਿੱਤੀ। ਇਸ ਮੌਕੇ ਉੱਘੇ ਲੇਖਕ ਅਤੇ ਅੱਖਾਂ ਦੇ ਮਾਹਿਰ ਡਾ.ਬਲਜੀਤ ਢਿੱਲੋਂ,ਯਸ਼ਪਾਲ ਝਬਾਲ, ਸੁਮੀਤ ਅੰਮ੍ਰਿਤਸਰ, ਡਾ.ਪਰਮਿੰਦਰ ਪੰਡੋਰੀ ਅਤੇ ਡਾ. ਕੁਲਦੀਪ ਮੱਤੇਨੰਗਲ ਨੇ ਸ਼ਰਧਾਂਜਲੀ ਭੇਟ ਕੀਤੀ।
ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ਾਂ ਵਿੱਚ ਹੁਣ ਤੱਕ ਸ਼ਹੀਦ ਹੋਏ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ ਅਤੇ ਮੋਦੀ ਹਕੂਮਤ ਨੂੰ ਲੋਕ ਮਾਰੂ ਆਰਥਿਕ ਨੀਤੀਆਂ ਰੱਦ ਕਰਕੇ ਕਿਸਾਨੀ ਸੰਘਰਸ਼ ਅੱਗੇ ਝੁਕਣਾ ਪਵੇਗਾ।
ਇਸ ਮੌਕੇ ਡਾ. ਤੇਜਬੀਰ ਸਿੰਘ, ਤਰਕਸ਼ੀਲ ਆਗੂ ਪ੍ਰਿੰਸੀਪਲ ਮੇਲਾ ਰਾਮ, ਕਿਸਾਨ ਆਗੂ ਹਰਚਰਨ ਮੱਦੀਪੁਰ, ਮਾਸਟਰ ਕੁਲਜੀਤ ਵੇਰਕਾ, ਰਾਜ ਕੁਮਾਰ ਵੇਰਕਾ,ਗੁਰਪਾਲ ਗੁਰੀ ਪੀਐਸਯੂ (ਸ਼ਹੀਦ ਰੰਧਾਵਾ), ਪ੍ਰਤਾਪ ਸਿੰਘ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ , ਸੁਖਮੀਤ ਸਿੰਘ,ਪਰਮਜੀਤ ਸਿੰਘ,ਮੰਗਲ ਸਿੰਘ ਸਾਂਘਣਾ, ਸੁਖਦੇਵ ਸਿੰਘ ਅਤੇ ਪਾਠਕ ਆਦਿ ਸ਼ਾਮਿਲ ਹੋਏ।

Advertisement

Advertisement
Advertisement
Author Image

sukhwinder singh

View all posts

Advertisement