ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਂਸੀ ਤਗ਼ਮਾ ਜੇਤੂ ਪਹਿਲਵਾਨ ਜਸਪੂਰਨ ਦਾ ਸਨਮਾਨ

06:08 AM Jun 28, 2024 IST
ਪਹਿਲਵਾਨ ਜਸਪੂਰਨ ਸਿੰਘ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ ਤੇ ਹੋਰ। -ਫੋਟੋ: ਚੰਨੀ

ਮੁੱਲਾਂਪੁਰ ਗਰੀਬਦਾਸ:

Advertisement

ਵਿਸ਼ਕਰਮਾ ਮਹਾਵੀਰ ਕੁਸ਼ਤੀ ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਪਹਿਲਵਾਨ ਜਸਪੂਰਨ ਸਿੰਘ ਨੇ ਬੀਤੇ ਦਿਨੀਂ ਭਾਰਤ ਲਈ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਂਦਿਆਂ ਜੌਰਡਨ ਦੇ ਅਮਾਨ ਸ਼ਹਿਰ ਵਿੱਚ ਹੋਈਆਂ ਖੇਡਾਂ ਦੌਰਾਨ ਅੰਡਰ 17 ਸਾਲ ਵਰਗ ਦੇ 110 ਕਿੱਲੋ ਵਜ਼ਨ ਵਿੱਚ ਆਪਣੇ ਵਿਰੋਧੀ ਇਰਾਨ ਦੇ ਪਹਿਲਵਾਨ ਮੁਹੰਮਦ ਅਬੋਲਫਜਲ ਨੂੰ 4-2 ਨਾਲ ਹਰਾ ਕੇ ਭਾਰਤ ਲਈ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਦਾ ਅੱਜ ਪਿੰਡ ਮੁੱਲਾਂਪੁਰ ਗ਼ਰੀਬਦਾਸ ਦੇ ਅਖਾੜੇ ਵਿੱਚ ਪਹੁੰਚਣ ’ਤੇ ਅਖਾੜੇ ਦੇ ਸੰਚਾਲਕਾਂ, ਪਿੰਡ ਦੇ ਪਤਵੰਤਿਆਂ ਤੇ ਕੁਸ਼ਤੀ ਪ੍ਰੇਮੀਆਂ ਨੇ ਵਿਸ਼ੇਸ਼ ਸਨਮਾਨ ਕੀਤਾ। ਜਸਪੂਰਨ ਸਿੰਘ ਦਾ ਅਖਾੜੇ ਦੇ ਸੰਚਾਲਕ ਵਿਨੋਦ ਕੁਮਾਰ ਸ਼ਰਮਾ ਉਰਫ ਗੋਲੂ ਪਹਿਲਵਾਨ, ਗੁਰਦਾਸ ਸ਼ਰਮਾ, ਸਮਾਜ ਸੇਵੀ ਰਵੀ ਸ਼ਰਮਾ, ਪ੍ਰਧਾਨ ਸ਼ੇਰ ਸਿੰਘ ਮੱਲ ਸਮੇਤ ਕੁਲਤਾਰ ਸਿੰਘ ਡੂਮਛੇੜੀ ਦੀ ਅਗਵਾਈ ਵਿੱਚ ਵਿਸ਼ੇਸ਼ ਸਨਮਾਨ ਸਮਾਗਮ ਕੀਤਾ ਗਿਆ। -ਪੱਤਰ ਪ੍ਰੇਰਕ

Advertisement
Advertisement
Advertisement