ਲੇਖਕ ਤੇਜਾ ਸਿੰਘ ਰੌਂਤਾ ਨਮਿੱਤ ਸ਼ਰਧਾਂਜਲੀ ਸਮਾਗਮ 9 ਨੂੰ
08:12 AM Jun 07, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਮੋਗਾ, 6 ਜੂਨ
ਨਿਹਾਲ ਸਿੰਘ ਵਾਲਾ ਤੋਂ ‘ਪੰਜਾਬੀ ਟ੍ਰਿਬਿਊਨ’ ਦੇ ਪੱਤਰਕਾਰ ਰਾਜਵਿੰਦਰ ਸਿੰਘ ਰੌਂਤਾ ਦੇ ਪਿਤਾ ਤੇ ਲੇਖਕ ਤੇਜਾ ਸਿੰਘ ਰੌਂਤਾ ਨਮਿੱਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ 9 ਜੂਨ ਨੂੰ ਗੁਰਦੁਆਰਾ ਬਾਬਾ ਲਛਮਣ ਦਾਸ ਪਿੰਡ ਰੌਂਤਾ ਵਿੱਚ ਦੁਪਹਿਰ 12.30 ਵਜੇ ਹੋਵੇਗਾ। ਮਰਹੂਮ ਸਾਹਿਤਕਾਰ ਤੇਜਾ ਸਿੰਘ ਰੌਂਤਾ ਨੇ ਪੰਜ ਪੁਸਤਕਾਂ ਲਿਖੀਆਂ ਤੇ ਉਹ ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਅਕਾਦਮੀ ਦੇ ਜੀਵਨ ਭਰ ਦੇ ਮੈਂਬਰ ਸਨ। ਪੱਤਰਕਾਰਾਂ, ਸਾਹਿਤਕਾਰਾਂ, ਸਿਆਸੀ ਆਗੂਆਂ ਤੇ ਅਧਿਆਪਕ ਵਰਗ ਨੇ ਤੇਜਾ ਸਿੰਘ ਰੌਂਤਾ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Advertisement
Advertisement