For the best experience, open
https://m.punjabitribuneonline.com
on your mobile browser.
Advertisement

ਸ਼੍ਰੋਮਣੀ ਪੱਤਰਕਾਰ ਜਗੀਰ ਸਿੰਘ ਜਗਤਾਰ ਨਮਿਤ ਸ਼ਰਧਾਂਜਲੀ ਸਮਾਗਮ

08:57 AM Apr 05, 2024 IST
ਸ਼੍ਰੋਮਣੀ ਪੱਤਰਕਾਰ ਜਗੀਰ ਸਿੰਘ ਜਗਤਾਰ ਨਮਿਤ ਸ਼ਰਧਾਂਜਲੀ ਸਮਾਗਮ
ਸ਼੍ਰੋਮਣੀ ਪੱਤਰਕਾਰ ਜਗੀਰ ਸਿੰਘ ਜਗਤਾਰ ਦੇ ਸ਼ਰਧਾਂਜਲੀ ਸਮਾਗਮ ’ਚ ਪਹੁੰਚੀਆਂ ਸ਼ਖ਼ਸੀਅਤਾਂ।
Advertisement

ਰਵਿੰਦਰ ਰਵੀ
ਬਰਨਾਲਾ, 4 ਅਪਰੈਲ
ਸ਼੍ਰੋਮਣੀ ਪੱਤਰਕਾਰ ਜਗੀਰ ਸਿੰਘ ਜਗਤਾਰ ਦੇ ਸ਼ਰਧਾਂਜਲੀ ਸਮਾਗਮ ’ਚ ਸ਼ਹਿਰ ਦੀਆਂ ਸਾਹਿਤਕ­, ਧਾਰਮਿਕ­, ਰਾਜਸੀ­, ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਸਮੂਹ ਪੱਤਰਕਾਰ ਭਾਈਚਾਰੇ ਨੇ ਸ਼ਮੂਲੀਅਤ ਕੀਤੀ। ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸੂਬਾ ਪ੍ਰਧਾਨ ਪਵਨ ਹਰਚੰਦਪੁਰੀ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਜਗਤਾਰ ਆਪਣੇ ਹਰ ਕੰਮ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਸੀ। ਉਨ੍ਹਾਂ ਕਿਹਾ ਕਿ ਜਗਤਾਰ ’ਚ ਨੌਜਵਾਨਾਂ ਨੂੰ ਸਾਹਿਤਕ ਕਿਤਾਬਾਂ ਪੜ੍ਹਨ ਦੀ ਚੇਟਕ ਲਾਉਣ ਦਾ ਹੁਨਰ ਸੀ। ਸਮਾਗਮ ’ਚ ਪਹੁੰਚੇ ਡਾ. ਮੇਘਾ ਸਿੰਘ ਨੇ ਸਮੁੱਚੇ ‘ਪੰਜਾਬੀ ਟ੍ਰਿਬਿਊਨ’ ਪਰਿਵਾਰ ਵੱਲੋਂ ਭੇਜੇ ਸ਼ੋਕ ਸੰਦੇਸ਼ ਨੂੰ ਪੜ੍ਹਦਿਆਂ ਕਿਹਾ ਕਿ ਜਗੀਰ ਸਿੰਘ ਜਗਤਾਰ ਅਦਾਰੇ ਦੇ ਮਾਣਯੋਗ ਅਤੇ ਸਤਿਕਾਰਤ ਮੈਂਬਰ ਸਨ। ਉਹ ਨਿਰਪੱਖ ਅਤੇ ਮਿਆਰੀ ਪੱਤਰਕਾਰੀ ਲਈ ਜਾਣੇ ਜਾਂਦੇ ਸਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ। ਖੱਬੇ ਪੱਖੀ ਵਿਚਾਰਾਂ ਦੇ ਧਾਰਨੀ ਲੋਕਾਂ ਸੰਗ ਵਿਚਰਦਿਆਂ, ਉਨ੍ਹਾਂ ਦਾ ਸਮਾਜ ਨੂੰ ਸਮਝਣ ਦਾ ਨਜ਼ਰੀਆ ਵੀ ਬਦਲ ਗਿਆ। ਉਨ੍ਹਾਂ ਦੇ ਚਲਾਣੇ ਨਾਲ, ਜਿੱਥੇ ਉਨ੍ਹਾਂ ਦੇ ਪਰਿਵਾਰ, ਦੋਸਤਾਂ-ਮਿੱਤਰਾਂ ਅਤੇ ਸਨੇਹੀਆਂ ਨੂੰ ਅਸਹਿ ਘਾਟਾ ਪਿਆ ਹੈ, ਉੱਥੇ ‘ਪੰਜਾਬੀ ਟ੍ਰਿਬਿਊਨ’ ਵੀ ਉਨ੍ਹਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਤੋਂ ਵਾਂਝਾ ਹੋ ਗਿਆ ਹੈ।
ਸ਼ਰਧਾਂਜਲੀ ਸਮਾਗਮ ’ਚ ਭਗਤ ਮੋਹਨ ਲਾਲ ਸੇਵਾ ਸਮਿਤੀ ਦੇ ਪ੍ਰਧਾਨ ਭਾਰਤ ਮੋਦੀ,­ ਰਾਜਿੰਦਰ ਗਾਰਗੀ ਅਤੇ ਅਪਾਹਜ ਗਊਸ਼ਾਲਾ ਕਮੇਟੀ ਪ੍ਰਧਾਨ ਪ੍ਰਦੀਪ ਗੋਇਲ,­ ਝਲੂਰ ਵਾਲੇ ਸੰਤ ਅਤੇ ਸੰਤ ਪਿਆਰਾ ਸਿੰਘ ਨੇ ਸ਼ਰਧਾਂਜਲੀ ਭੇਂਟ ਕੀਤੀ। ਸਮਾਗਮ ’ਚ ਸਾਹਿਤਕਾਰ ਓਮ ਪ੍ਰਕਾਸ ਗਾਸੋਂ­, ਤੇਜਾ ਸਿੰਘ ਤਿਲਕ,­ ਭੋਲਾ ਸਿੰਘ ਸੰਘੇੜਾ,­ ਡਾ.ਤਰਸਪਾਲ ਕੌਰ­, ਡਾ. ਸੰਪੂਰਨ ਸਿੰਘ ਟੱਲੇਵਾਲੀਆ, ਸੁਰਜੀਤ ਸਿੰਘ ਦਿਹੜ­, ਬੂਟਾ ਸਿੰਘ ਚੌਹਾਨ, ਹਾਕਮ ਸਿੰਘ ਰੂੜੇਕੇ­, ਗੁਲਜ਼ਾਰ ਸਿੰਘ ਸ਼ੌਕੀਂ­, ਹਾਕਮ ਸਿੰਘ ਨੂਰ­, ਸੁਖਦੇਵ ਸਿੰਘ ਔਲਖ­, ਚਰਨ ਸਿੰਘ ਸਿੱਧੂ ਅਤੇ ਸੰਤ ਰਾਮ ਉਦਾਸੀ ਦੀ ਬੇਟੀ ਇਕਬਾਲ ਕੌਰ ਉਦਾਸੀ ਤੋਂ ਇਲਾਵਾ ਐੱਸਡੀ ਕਾਲਜ ਦੇ ਸਕੱਤਰ ਜਤਿੰਦਰ ਨਾਥ ਸ਼ਰਮਾ­, ਪ੍ਰਧਾਨ ਡਾ. ਅਨੀਸ਼ ਪ੍ਰਕਾਸ­਼, ਪ੍ਰੋ. ਸ਼ੋਇਬ ਜ਼ਫ਼ਰ­, ਕਾਲਜ ਪ੍ਰਿੰਸੀਪਲ ਤੋਂ ਇਲਾਵਾ ਐੱਸਡੀ ਕਾਲਜ ਦੇ ਸਮੂਹ ਸਟਾਫ਼ ਵੱਲੋਂ ਸ਼ਮੂਲੀਅਤ ਕੀਤੀ ਗਈ।
ਇਸ ਮੌਕੇ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ­, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕਾਲਾ ਢਿੱਲੋਂ­, ਮੱਖਣ ਸ਼ਰਮਾ­, ਕਾਮਰੇਡ ਉਜਾਗਰ ਸਿੰਘ ਬਹਿਲਾ­, ਨਰੈਣ ਦੱਤ ਤੋਂ ਇਲਾਵਾ ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੇ ਸ਼ਰਧਾਂਜਲੀ ਸਮਾਗਮ ’ਚ ਸ਼ਮੂਲੀਅਤ ਕੀਤੀ। ਅੰਤ ’ਚ ਉਨ੍ਹਾਂ ਦੀ ਪਤਨੀ ਜਸਵੀਰ ਕੌਰ­, ਬੇਟੀ ਡਾ. ਸੰਕੇਤ ਕੌਰ ਅਤੇ ਪਰਿਵਾਰਕ ਮੈਂਬਰਾਂ ਨੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×