ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਰਗਾਹ ਉੱਤੇ ਸ਼ਰਧਾਂਜਲੀ ਸਮਾਗਮ

10:48 AM Jan 21, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਖ਼ੇਤਰੀ ਪ੍ਰਤੀਨਿਧ
ਪਟਿਆਲਾ, 20 ਜਨਵਰੀ
ਸਥਾਨਕ ਏ.ਟੈਂਕ ਵਿੱਚ ਸਥਿਤ ਪੀਰ ਬਾਬਾ ਹਜ਼ੂਰ ਹਜ਼ਰਤ ਇਨਾਯਤ ਸ਼ਾਹਵਲੀ ਚਿਸ਼ਤੀ ਜੀ ਮਹਾਰਾਜ ਦੀ ਦਰਗਾਹ ’ਤੇ ਗੱਦੀ ਨਸ਼ੀਨ ਖ਼ਵਾਜਾ ਹਸਨ ਜੀ ਮਹਾਰਾਜ ਨਮਿੱਤ ਰੱਖੇ ਗਏ ਅਰਦਾਸ ਸਮਾਗਮ ਵਿੱਚ ਵੱਖ-ਵੱਖ ਧਾਰਮਿਕ, ਸਿਆਸੀ ਅਤੇ ਸਮਾਜਿਕ ਆਗੂਆਂ ਨੇ ਸ਼ਿਰਕਤ ਕੀਤੀ। ਬੁਲਾਰਿਆਂ ਕਿਹਾ ਕਿ ਉਨ੍ਹਾਂ ਦੇ ਦੱਸੇ ਉਪਦੇਸ਼ ’ਤੇ ਚੱਲਣਾ ਹੀ ਸੱਚੀ ਸੁੱਚੀ ਸ਼ਰਧਾਂਜਲੀ ਹੋਵੇਗੀ। ਉਹ ਇੱਕ ਪਾਕ ਰੂਹ ਹਨ, ਜਿਨ੍ਹਾਂ ਨੇ ਸਾਰੀ ਉਮਰ ਭਜਨ ਬੰਦਗੀ ਕੀਤੀ ਅਤੇ ਅਨੇਕਾਂ ਲੋਕਾਂ ਦੇ ਦੁੱਖ ਦੂਰ ਕੀਤੇ। ਸ਼ਰਧਾਂਜਲੀ ਸਮਾਗਮ ‘ਚ ਆਏ ਹੋਏ ਆਗੂਆਂ ਤੇ ਸੰਗਤ ਨੇ ਬਾਬਾ ਜੀ ਦੇ ਪੁੱਤਰਾਂ ਕੁਲਦੀਪ ਸਿੰਘ ਅਤੇ ਗੁਰਮੀਤ ਸਿੰਘ ਸਮੇਤ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪ੍ਰਧਾਨ ਸੁਰਿੰਦਰ ਕੁਮਾਰ ਸੂਦ ਨੇ ਧੰਨਵਾਦ ਕੀਤਾ।
ਇਸ ਮੌਕੇ ਸਾਬਕਾ ਵਿਧਾਇਕ ਹਰਦਿਆਲ ਕੰਬੋਜ ਅਤੇ ਮਦਨ ਲਾਲ ਜਲਾਲਪੁਰ, ਸਾਬਕਾ ਮੇਅਰ ਵਿਸ਼ਨੂੰ ਸ਼ਰਮਾ, ਸਿਆਸੀ ਤੇ ਸਮਾਜ ਸੇਵੀ ਆਗੂ ਐਡਵੋਕੇਟ ਸਤਬੀਰ ਖੱਟੜਾ, ਪੀ.ਆਰ.ਟੀ.ਸੀ ਦੇ ਸਾਬਕਾ ਚੇਅਰਮੈਨ ਕੇ.ਕੇ ਸ਼ਰਮਾ, ਸਾਬਕਾ ਚੇਅਰਮੈਨ ਇੰਦਰਮੋਹਨ ਬਜਾਜ, ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਅਨਿਲ ਕੁਮਾਰ ਮਹਿਤਾ, ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸ਼ੇਰ ਖ਼ਾਨ, ਐਡਵੋਕੇਟ ਮੂਸਾ ਖ਼ਾਨ, ਡੀ.ਐੱਸ.ਪੀ ਹਰਦੀਪ ਬੰਡੂਗਰ ਅਤੇ ਤ੍ਰਿਪਤਾ ਸੂਦ ਹਾਜ਼ਰ ਸਨ।

Advertisement

Advertisement