ਇੰਦਰਾ ਗਾਂਧੀ ਦੇ 106ਵੇਂ ਜਨਮ ਦਿਵਸ ਮੌਕੇ ਕਾਂਗਰਸੀ ਆਗੂਆਂ ਵੱਲੋਂ ਸ਼ਰਧਾਂਜਲੀ
01:36 PM Nov 19, 2023 IST
Advertisement
ਨਵੀਂ ਦਿੱਲੀ, 19 ਨਵੰਬਰ
ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਦੇ 106ਵੇਂ ਜਨਮ ਦਿਵਸ ਮੌਕੇ ਅੱਜ ਉਨ੍ਹਾਂ ਨੂੰ ਕਾਂਗਰਸ ਦੇ ਸਿਖਰਲੇ ਆਗੂਆਂ ਨੇ ਫੁੱਲਾਂ ਨਾਲ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ ਗਈ। ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ, ਸੀਪੀਪੀ ਚੇਅਰਪਰਸਨ ਸੋਨੀਆ ਗਾਂਧੀ ਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਸ਼ਕਤੀ ਸਥਲ ਪਹੁੰਚੇ ਅਤੇ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਰਾਹੁਲ ਗਾਂਧੀ ਨੇ ਬਚਪਨ ਵਿੱਚ ਇੰਦਰਾ ਗਾਂਧੀ ਨਾਲ ਖਿਚਵਾਈ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਤੇ ਲਿਖਿਆ ,‘‘ਦੇਸ਼ ਦੇ ਲੋਕਾਂ ਵਾਸਤੇ ਇੰਦਰਾ ਗਾਂਧੀ ਇਕ ਆਗੂ ਸੀ ਤੇ ਮੇਰੇ ਲਈ ਉਹ ਦਾਦੀ ਤੇ ਇਕ ਅਧਿਆਪਕਾ ਸੀ।’’ ਇਸ ਮੌਕੇ ਸਫਦਰਗੰਜ ਰੋਡ ’ਤੇ ਇੰਦਰਾ ਗਾਂਧੀ ਦੀ ਯਾਦਗਾਰ ਵਿਖੇ ਸਮਾਗਮ ਵੀ ਕਰਵਾਇਆ ਗਿਆ ਜਿਸ ਦਾ ਸਿਰਲੇਖ ‘ਇੰਦਰਾ ਗਾਂਧੀ--ਦਿ ਪੀਪਲਜ਼ ਪਰਾਈਮ ਮਨਿਸਟਰ ’ ਸੀ। -ਪੀਟੀਆਈ
Advertisement
Advertisement
Advertisement