For the best experience, open
https://m.punjabitribuneonline.com
on your mobile browser.
Advertisement

ਕਾਲਜਾਂ ਦੇ ਖੇਡ ਵਿੰਗਾਂ ਲਈ ਖਿਡਾਰੀਆਂ ਦੀ ਚੋਣ ਵਾਸਤੇ ਲੁਧਿਆਣਾ ਵਿੱਚ ਟਰਾਇਲ ਅੱਜ

07:08 AM Jun 24, 2024 IST
ਕਾਲਜਾਂ ਦੇ ਖੇਡ ਵਿੰਗਾਂ ਲਈ ਖਿਡਾਰੀਆਂ ਦੀ ਚੋਣ ਵਾਸਤੇ ਲੁਧਿਆਣਾ ਵਿੱਚ ਟਰਾਇਲ ਅੱਜ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਜੂਨ
ਖੇਡ ਵਿਭਾਗ ਵੱਲੋਂ ਸੈਸ਼ਨ 2024-25 ਲਈ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿੱਚ ਖੇਡ ਵਿੰਗ ਸਥਾਪਤ ਕੀਤੇ ਜਾਣੇ ਹਨ। ਇਨ੍ਹਾਂ ਵਿੰਗਾਂ ਵਿੱਚ ਖਿਡਾਰੀਆਂ ਨੂੰ ਭਰਤੀ ਕਰਨ ਲਈ ਖੇਡ ਨਿਰਦੇਸ਼ਕ ਪੰਜਾਬ ਨੇ ਟਰਾਇਲ ਕਰਵਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਯੂਨੀਵਰਸਿਟੀ ਅਧੀਨ ਆਉਂਦੇ ਕਾਲਜਾਂ ਲਈ 24 ਜੂਨ ਨੂੰ ਲੜਕਿਆਂ ਜਦਕਿ 25 ਜੂਨ ਨੂੰ ਲੜਕੀਆਂ ਦੇ ਟਰਾਇਲ ਲਏ ਜਾਣਗੇ। ਲੜਕੇ ਅਤੇ ਲੜਕੀਆਂ ਦੀਆਂ ਵੱਖ-ਵੱਖ ਖੇਡਾਂ ਵਿੱਚ ਸੀਟਾਂ ਦੀ ਗਿਣਤੀ 300 ਹੈ। ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਪੋਰਟਸ ਵਿੰਗ ਸਕੀਮ ਤਹਿਤ ਚੁਣੇ ਗਏ ਖਿਡਾਰੀਆਂ ਨੂੰ ਰਿਹਾਇਸ਼ੀ ਖਿਡਾਰੀਆਂ ਲਈ 225 ਰੁਪਏ ਅਤੇ ਡੇਅ-ਸਕਾਲਰ ਖਿਡਾਰੀਆਂ ਨੂੰ 125 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਖੇਡਾਂ ਦਾ ਸਾਮਾਨ, ਸਿਖਲਾਈ ਅਤੇ ਖਾਣਾ/ਰਿਫਰੈਸ਼ਮੈਂਟ ਦਿੱਤਾ ਜਾਵੇਗਾ। ਡੀਐੱਸਓ ਨੇ ਦੱਸਿਆ ਕਿ ਟਰਾਇਲਾਂ ਲਈ ਆਉਣ ਵਾਲੇ ਖਿਡਾਰੀਆਂ ਦੀ ਉਮਰ 1-1-2024 ਨੂੰ 25 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਰਜਿਸਟ੍ਰੇਸ਼ਨ ਫਾਰਮ ਸਬੰਧਤ ਜ਼ਿਲ੍ਹਾ ਖੇਡ ਅਫ਼ਸਰ ਤੋਂ ਨਿਰਧਾਰਤ ਮਿਤੀ ਨੂੰ ਜਾਂ ਇਸ ਤੋਂ ਪਹਿਲਾਂ ਮੁਫ਼ਤ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿੱਚ ਲੜਕਿਆਂ ਦੇ 24 ਅਤੇ ਲੜਕੀਆਂ ਦੇ 25 ਨੂੰ ਟਰਾਇਲ ਲਏ ਜਾਣਗੇ। ਸਾਰੀਆਂ ਖੇਡਾਂ ਦੇ ਖਿਡਾਰੀ ਟਰਾਇਲਾਂ ਲਈ ਸਵੇਰੇ 8 ਵਜੇ ਗੁਰੂ ਨਾਨਕ ਸਟੇਡੀਅਮ ਵਿਖੇ ਰਜਿਸਟ੍ਰੇਸ਼ਨ ਲਈ ਰਿਪੋਰਟ ਕਰਨਗੇ। ਉਨ੍ਹਾਂ ਦੱਸਿਆ ਕਿ ਅਥਲੈਟਿਕਸ, ਬਾਸਕਟਬਾਲ ਅਤੇ ਫੁੱਟਬਾਲ ਦੇ ਟਰਾਇਲ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਏ ਜਾਣਗੇ। ਮੁੱਕੇਬਾਜ਼ੀ, ਜਿਮਨਾਸਟਿਕ, ਹੈਂਡਬਾਲ, ਜੂਡੋ, ਕਬੱਡੀ, ਵਾਲੀਬਾਲ, ਤਲਵਾਰਬਾਜ਼ੀ, ਕੁਸ਼ਤੀ, ਲਾਅਨ ਟੈਨਿਸ ਦੇ ਟਰਾਇਲ ਮਲਟੀਪਰਪਜ਼ ਹਾਲ ਵਿੱਚ, ਬੈਡਮਿੰਟਨ ਅਤੇ ਟੇਬਲ ਟੈਨਿਸ ਦੇ ਟਰਾਇਲ ਗੁਰੂ ਨਾਨਕ ਸਟੇਡੀਅਮ ਦੇ ਸ਼ਾਸਤਰੀ ਹਾਲ ਵਿੱਚ, ਸਾਈਕਲਿੰਗ ਟਰਾਇਲ ਪੀਏਯੂ ਦੇ ਸਾਈਕਲਿੰਗ ਵੇਲੋਡਰੋਮ, ਹਾਕੀ ਦੇ ਟਰਾਇਲ ਪੀਏਯੂ ਦੇ ਹਾਕੀ ਗਰਾਊਂਡ ਵਿੱਚ, ਪਾਵਰ ਲਿਫਟਿੰਗ ਅਤੇ ਵੇਟ ਲਿਫਟਿੰਗ ਦੇ ਟਰਾਇਲ ਵੇਟ ਲਿਫਟਿੰਗ ਬਾਡੀ ਬਿਲਡਿੰਗ ਕਲੱਬ, ਰੱਖ ਬਾਗ਼, ਲੁਧਿਆਣਾ ਵਿੱਚ ਕਰਵਾਏ ਜਾਣਗੇ। ਇਸੇ ਤਰ੍ਹਾਂ ਖੋ-ਖੋ ਦੇ ਟਰਾਇਲ ਸਰਕਾਰੀ ਕਾਲਜ ਲੜਕੀਆਂ ਅਤੇ ਤੈਰਾਕੀ ਦੇ ਟਰਾਇਲ ਐੱਮਸੀ ਸਵਿਮਿੰਗ ਪੂਲ ਲੁਧਿਆਣਾ ਵਿੱਚ ਹੋਣਗੇ।

Advertisement

Advertisement
Advertisement
Author Image

Advertisement