ਨਵੀਂ ਦਿੱਲੀ, 22 ਜੁਲਾਈ
ਔਰਤਾਂ ਅਤੇ ਗ੍ਰੀਕੋ-ਰੋਮਨ ਪਹਿਲਵਾਨਾਂ ਲਈ ਏਸ਼ਿਆਈ ਖੇਡਾਂ 2023 ਲਈ ਕੁਸ਼ਤੀ ਟਰਾਇਲ ਦਿੱਲੀ ਦੇ ਆਈਜੀਆਈ ਸਟੇਡੀਅਮ ਵਿੱਚ ਚੱਲ ਰਹੇ ਹਨ ਜਦੋਂ ਕਿ 23 ਜੁਲਾਈ ਪੁਰਸ਼ਾਂ ਦੇ ਫ੍ਰੀਸਟਾਈਲ ਕੁਸ਼ਤੀ ਮੁਕਾਬਲੇ ਲਈ ਰਾਖਵੇਂ ਹਨ। ਟਰਾਇਲ ਸਾਰੇ 18 ਓਲੰਪਿਕ ਭਾਰ ਵਰਗਾਂ ਵਿੱਚ ਕਰਵਾਏ ਜਾਣਗੇ। ਬਜਰੰਗ ਪੂਨੀਆ ਅਤੇ ਵਨਿੇਸ਼ ਫੋਗਾਟ ਨੂੰ ਏਸ਼ਿਆਈ ਖੇਡਾਂ ਵਿੱਚ ਸਿੱਧਾ ਦਾਖਲਾ ਦਿੱਤਾ ਗਿਆ ਹੈ।
ਭਾਰਤੀ ਓਲੰਪਿਕ ਸੰਘ (ਆਈਓਏ) ਦੀ ਐਡ-ਹਾਕ ਕਮੇਟੀ, ਜੋ ਭਾਰਤੀ ਕੁਸ਼ਤੀ ਮਹਾਸੰਘ ਦੇ ਰੋਜ਼ਾਨਾ ਮਾਮਲਿਆਂ ਦੇ ਪ੍ਰਬੰਧਨ ਦੀ ਇੰਚਾਰਜ ਹੈ, ਨੇ ਸਰਕੂਲਰ ਵਿੱਚ ਕਿਹਾ ਕਿ ਉਹ ਪੁਰਸ਼ਾਂ ਦੇ ਫ੍ਰੀਸਟਾਈਲ 65 ਕਿਲੋਗ੍ਰਾਮ ਅਤੇ ਔਰਤਾਂ ਦੇ 53 ਕਿਲੋਗ੍ਰਾਮ ਵਿੱਚ ਪਹਿਲਵਾਨਾਂ ਦੀ ਚੋਣ ਕਰ ਚੁੱਕੀ ਹੈ। ਇਥੋਂ ਚੁਣੇ ਭਲਵਾਨ ਚੀਨ ਦੇ ਹਾਂਗਜ਼ੂ ਵਿੱਚ 23 ਸਤੰਬਰ ਤੋਂ 8 ਅਕਤੂਬਰ ਤੱਕ ਹੋਣ ਵਾਲੀਆਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣਗੇ। ਪੁਰਸ਼ਾਂ ਦੇ 65 ਕਿਲੋਗ੍ਰਾਮ ਵਰਗ ਵਿੱਚ ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ ਭਾਰਤ ਦਾ ਨਾਮੀ ਪਹਿਲਵਾਨ ਹੈ ਅਤੇ ਔਰਤਾਂ ਦੇ 53 ਕਿਲੋਗ੍ਰਾਮ ਵਰਗ ਵਿੱਚ ਫੋਗਾਟ ਵਿਸ਼ਵ ਚੈਂਪੀਅਨ ਅਤੇ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਹੈ।