ਫੁਟਬਾਲ ਖਿਡਾਰੀਆਂ ਦੀ ਚੋਣ ਲਈ ਟਰਾਇਲ ਅੱਜ ਤੋਂ
09:58 AM Aug 02, 2023 IST
ਫਗਵਾੜਾ: ਜ਼ਿਲ੍ਹੇ ’ਚ ਖੇਲੋ ਇੰਡੀਆ ਤਹਿਤ ਫੁਟਬਾਲ ਦੇ ਕੋਚਿੰਗ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਗਵਾੜਾ ਤੇ ਕਪੂਰਥਲਾ ਵਿੱਚ ਖਿਡਾਰੀਆਂ ਦੀ ਚੋਣ ਲਈ 2 ਤੋਂ 3 ਅਗਸਤ ਤੱਕ ਟਰਾਇਲ ਹੋਣਗੇ। ਜ਼ਿਲ੍ਹਾ ਖੇਡ ਅਫ਼ਸਰ ਲਵਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਟਰਾਇਲਾਂ ’ਚ ਭਾਗ ਲੈਣ ਵਾਲੇ ਖਿਡਾਰੀ 8.30 ਵਜੇ ਟਰਾਇਲ ਸਥਾਨ ’ਤੇ ਰਿਪੋਰਟ ਕਰਨਾ ਯਕੀਨੀ ਬਣਾਉਣ ਤੇ ਆਪਣੇ ਨਾਲ ਆਧਾਰ ਕਾਰਡ, ਜਨਮ ਸਰਟੀਫਿਕੇਟ ਤੇ 2 ਪਾਸਪੋਰਟਸ ਸਾਈਜ਼ ਤਸਵੀਰਾਂ ਫੋਟੋਆਂ ਨਾਲ ਲੈ ਕੇ ਆਉਣ। ਖਿਡਾਰੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਜ਼ਿਲ੍ਹਾ ਖੇਡ ਅਫਸਰ ਨਾਲ ਸੰਪਰਕ ਕਰ ਸਕਦੇ ਹਨ। -ਪੱਤਰ ਪ੍ਰੇਰਕ
Advertisement
Advertisement