ਟਰੈਵਲਰ ਇਨਫਲੂਐਂਸਰ ਅਨਵੀ ਦੀ ਖੱਡ ’ਚ ਡਿੱਗਣ ਕਾਰਨ ਮੌਤ
07:19 AM Jul 19, 2024 IST
Advertisement
ਮੁੰਬਈ, 18 ਜੁਲਾਈ
ਟਰੈਵਲਰ ਇਨਫਲੂਐਂਸਰ ਅਨਵੀ ਕਾਮਦਾਰ ਦੀ ਇੱਕ ਇੰਸਟਾਗ੍ਰਾਮ ਰੀਲ ਬਣਾਉਣ ਦੀ ਕੋਸ਼ਿਸ਼ ਦੌਰਾਨ 300 ਫੁੱਟ ਡੂੰਘੀ ਖੱਡ ’ਚ ਡਿੱਗਣ ਕਾਰਨ ਮੌਤ ਹੋ ਗਈ। ਉਹ ਚਾਰਟਰਡ ਅਕਾਊਂਟੈਂਟ ਸੀ ਤੇ ਇੱਕ ਆਲਮੀ ਆਈਟੀ/ਤਕਨੀਕੀ ਸਲਾਹਕਾਰ ਕੰਪਨੀ ਡਿਲੋਇਟੀ ਨਾਲ ਕੰਮ ਕਰਦੀ ਸੀ। ਅਨਵੀ ਇੱਕ ਜਾਣੀ-ਪਛਾਣੀ ਟਰੈਵਲਰ ਇਨਫਲੂਐਂਸਰ ਸੀ ਤੇ ਇੰਸਟਗ੍ਰਾਮ ’ਤੇ ਉਸ ਦੇ ਲਗਪਗ 2,69,000 ਫਾਲੋਅਰਜ਼ ਸਨ। ਉਹ ਆਪਣੇ ਸੱਤ ਦੋਸਤਾਂ ਨਾਲ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਮੰਗਾਓ ’ਚ ਪੈਂਦੇ ਕੁੰਭਲੇ ਝਰਨੇ ’ਤੇ ਘੁੰਮਣ ਗਈ ਸੀ। ਖ਼ਬਰਾਂ ਮੁਤਾਬਕ ਅਨਵੀ ਉੱਥੇ ਰੀਲ ਬਣਾ ਰਹੀ ਸੀ ਕਿ ਪੈਰ ਤਿਲਕਣ ਕਾਰਨ ਖੱਡ ’ਚ ਡਿੱਗ ਪਈ। ਉਸ ਨੂੰ ਲੱਭਣ ਲਈ 56 ਮੈਂਬਰੀ ਟੀਮ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਖੱਡ ’ਚੋਂ ਕੱਢਣ ਮਗਰੋਂ ਅਨਵੀ ਕਾਮਦਾਰ ਨੂੰ ਹਸਪਤਾਲ ਲਿਜਾਇਆ ਗਿਆ ਕਿ ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ। -ਆਈਏਐੱਨਐੱਸ
Advertisement
Advertisement
Advertisement