For the best experience, open
https://m.punjabitribuneonline.com
on your mobile browser.
Advertisement

ਮਾਛੀਵਾੜਾ ਪੁਲੀਸ ਵੱਲੋਂ ਟਰੈਵਲ ਏਜੰਟ ਗ੍ਰਿਫ਼ਤਾਰ

07:24 AM Sep 18, 2024 IST
ਮਾਛੀਵਾੜਾ ਪੁਲੀਸ ਵੱਲੋਂ ਟਰੈਵਲ ਏਜੰਟ ਗ੍ਰਿਫ਼ਤਾਰ
ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਇੱਕ ਮੁਲਜ਼ਮ।
Advertisement

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 17 ਸਤੰਬਰ
ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਦੋ ਮਾਮਲਿਆਂ ਵਿੱਚ ਗੁਰਜੀਤ ਸਿੰਘ ਵਾਸੀ ਸ਼ੇਰਪੁਰ ਬਸਤੀ ਅਤੇ ਮਹਿਲਾ ਸਤਿੰਦਰ ਕੌਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਟਰੈਵਲ ਏਜੰਟ ਨੇ ਰਤਨ ਕੁਮਾਰ ਨਾਮ ਦੇ ਨੌਜਵਾਨ ਤੋਂ ਅਮਰੀਕਾ ਭੇਜਣ ਲਈ ਲੱਖਾਂ ਰੁਪਏ ਲੈ ਲਏ। ਟਰੈਵਲ ਏਜੰਟ ਨੇ ਰਤਨ ਕੁਮਾਰ ਨੂੰ ਦੁਬਈ ਭੇਜ ਦਿੱਤਾ ਜਿੱਥੋਂ ਉਹ ਅੱਗੇ ਅਮਰੀਕਾ ਨਾ ਜਾ ਸਕਿਆ ਜਿਸ ਕਾਰਨ ਉਸਨੇ ਵਾਪਸ ਆ ਕੇ ਗੁਰਜੀਤ ਸਿੰਘ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਪੁਲੀਸ ਵੱਲੋਂ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ, ਪਰ ਕਥਿਤ ਦੋਸ਼ੀ ਉਸ ਦਿਨ ਤੋਂ ਭਗੌੜਾ ਸੀ। ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਰਿਮਾਂਡ ’ਤੇ ਲਿਆਂਦਾ ਗਿਆ ਹੈ। ਗੁਰਜੀਤ ਸਿੰਘ ਖਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ’ਚ ਟਰੈਵਲ ਏਜੰਟ ਬਣ ਕੇ ਧੋਖਾਧੜੀ ਕਰਨ ਦੇ ਮਾਮਲੇ ਦਰਜ ਹਨ। ਦੂਸਰੇ ਮਾਮਲੇ ਵਿੱਚ ਮਾਛੀਵਾੜਾ ਪੁਲੀਸ ਨੇ ਸਤਿੰਦਰ ਕੌਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਹੈ ਜਿਸ ਖਿਲਾਫ਼ ਮਾਛੀਵਾੜਾ ਥਾਣਾ ਵਿੱਚ 14 ਵਿਅਕਤੀਆਂ ਨੇ ਕੈਨੇਡਾ ਭੇਜਣ ਦੇ ਨਾਮ ’ਤੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਮਾਮਲੇ ਸਬੰਧੀ ਸਤਿੰਦਰ ਕੌਰ ਤੇ ਉਸਦੇ ਪਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਸੀ ਜੋ ਫ਼ਰਾਰ ਚੱਲ ਰਹੇ ਸਨ। ਜਲੰਧਰ ਪੁਲੀਸ ਵੱਲੋਂ ਕਥਿਤ ਦੋਸ਼ੀਆਂ ਨੂੰ ਇੱਕ ਹੋਰ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੋਇਆ ਸੀ ਅਤੇ ਮਾਛੀਵਾੜਾ ਪੁਲੀਸ ਵੱਲੋਂ ਉਸ ਨੂੰ ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ ਹੈ।

Advertisement

Advertisement
Advertisement
Author Image

Advertisement