ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟਰਾਂਸਪੋਰਟ ਮੰਤਰੀ ਨੇ ਲਾਭਪਾਤਰੀਆਂ ਨੂੰ ‘ਹੈਪੀ’ ਕਾਰਡ ਵੰਡੇ

07:47 AM Jun 11, 2024 IST
ਇੱਕ ਲਾਭਪਾਤਰੀ ਨੂੰ ਕਾਰਡ ਸੌਂਪਦੇ ਹੋਏ ਟਰਾਂਸਪੋਰਟ ਮੰਤਰੀ ਅਸੀਮ ਗੋਇਲ। -ਫੋਟੋ: ਢਿੱਲੋਂ

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 10 ਜੂਨ
ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਸੀਮ ਗੋਇਲ ਨੇ ਸੋਮਵਾਰ ਨੂੰ ਅੰਬਾਲਾ ਸ਼ਹਿਰ ਦੇ ਬੱਸ ਸਟੈਂਡ ’ਤੇ ਹੋਏ ਪ੍ਰੋਗਰਾਮ ਵਿਚ ਹਰਿਆਣਾ ਅੰਤੋਦਿਆ ਪਰਿਵਾਰ ਪਰਿਵਾਹਨ ਯੋਜਨਾ ਦੇ ਲਾਭਪਾਤਰੀਆਂ ਨੂੰ ‘ਹੈਪੀ’ ਕਾਰਡ ਵੰਡੇ। ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਯੋਗ ਲਾਭਪਾਤਰੀ ਜਲਦੀ ਤੋਂ ਜਲਦੀ ਅਪਲਾਈ ਕਰ ਕੇ ਅੰਬਾਲਾ ਕੈਂਟ, ਅੰਬਾਲਾ ਸ਼ਹਿਰ ਅਤੇ ਨਰਾਇਣਗੜ੍ਹ ਤੋਂ ਇਹ ਕਾਰਡ ਪ੍ਰਾਪਤ ਕਰ ਸਕਦੇ ਹਨ।
ਟਰਾਂਸਪੋਰਟ ਮੰਤਰੀ ਨੇ ਭਰੋਸਾ ਦਿੱਤਾ ਕਿ ਅੰਬਾਲਾ ਸ਼ਹਿਰ ਵਿੱਚ ਸਥਾਪਿਤ ਟੈਕਸਟਾਈਲ ਮਾਰਕੀਟ ਵਿੱਚ ਪਾਰਕਿੰਗ ਦੀ ਸਮੱਸਿਆ ਨੂੰ ਜਲਦੀ ਹੱਲ ਕੀਤਾ ਜਾਵੇਗਾ ਜਿਸ ਲਈ ਟੈਂਡਰ 1 ਜੁਲਾਈ ਦੇ ਆਸ-ਪਾਸ ਕੀਤਾ ਜਾਵੇਗਾ। ਇਸ ਦੇ ਨਾਲ ਹੀ ਆਉਣ ਵਾਲੇ ਕੁਝ ਦਿਨਾਂ ਵਿੱਚ ਅੰਬਾਲਾ ਵਾਸੀਆਂ ਨੂੰ ਇਲੈਕਟ੍ਰਿਕ ਸਿਟੀ ਬੱਸ ਸੇਵਾ ਦਾ ਤੋਹਫ਼ਾ ਵੀ ਮਿਲੇਗਾ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ‘ਹੈਪੀ’ ਸਕੀਮ ਅੰਤੋਦਿਆ ਦੀ ਵਿਲੱਖਣ ਯੋਜਨਾ ਹੈ। ਇੱਕ ਲੱਖ ਰੁਪਏ ਤੱਕ ਦੀ ਆਮਦਨ ਵਾਲਾ ਕੋਈ ਵੀ ਵਿਅਕਤੀ 1000 ਕਿਲੋਮੀਟਰ ਦੀ ਯਾਤਰਾ ਮੁਫਤ ਕਰ ਸਕੇਗਾ। ਇਸ ਮੌਕੇ ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਜਨਰਲ ਸੁਜਾਨ ਸਿੰਘ, ਜੀਐਮ ਰੋਡਵੇਜ਼ ਅਸ਼ਵਨੀ ਡੋਗਰਾ ਅਤੇ ਭਾਜਪਾ ਦੇ ਅਹੁਦੇਦਾਰ, ਵਰਕਰ ਤੇ ਪਤਵੰਤੇ ਹਾਜ਼ਰ ਸਨ।

Advertisement

Advertisement
Advertisement