blast near AIIMS ਏਮਜ਼ ਦੇ ਟਰੌਮਾ ਸੈਂਟਰ ਨੇੜੇ ਟਰਾਂਸਫਾਰਮਰ ਨੂੰ ਅੱਗ
05:02 PM Jul 03, 2025 IST
Advertisement
ਨਵੀਂ ਦਿੱਲੀ, 3 ਜੁਲਾਈ
ਦਿੱਲੀ ਫਾਇਰ ਸਰਵਿਸਿਜ਼ (ਡੀਐਫਐਸ) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਟਰੌਮਾ ਸੈਂਟਰ ਨੇੜੇ ਇਕ ਟਰਾਂਸਫਾਰਮਰ ਵਿਚ ਅੱਗ ਲੱਗਣ ਤੋਂ ਬਾਅਦ ਧਮਾਕਾ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਡੀਐਫਐਸ ਦੇ ਮੁਖੀ ਅਤੁਲ ਗਰਗ ਨੇ ਕਿਹਾ, ‘ਸਾਨੂੰ ਦੁਪਹਿਰ 3:34 ਵਜੇ ਏਮਜ਼ ਦੇ ਟਰੌਮਾ ਸੈਂਟਰ ਵਿੱਚ ਇੱਕ ਇਲੈਕਟ੍ਰਿਕ ਟਰਾਂਸਫਾਰਮਰ ਵਿੱਚ ਧਮਾਕੇ ਅਤੇ ਅੱਗ ਲੱਗਣ ਬਾਰੇ ਸੂਚਨਾ ਮਿਲੀ। ਅਸੀਂ ਅੱਠ ਫਾਇਰ ਟੈਂਡਰ ਮੌਕੇ ’ਤੇ ਭੇਜੇ। ਦੁਪਹਿਰ 3:55 ਵਜੇ ਅੱਗ ’ਤੇ ਕਾਬੂ ਪਾ ਲਿਆ ਗਿਆ। ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ।’ ਇਸ ਸਬੰਧੀ ਏਮਜ਼ ਨੇ ਹਾਲੇ ਤਕ ਬਿਆਨ ਜਾਰੀ ਨਹੀਂ ਕੀਤਾ। ਪੀਟੀਆਈ
Advertisement
Advertisement
Advertisement
Advertisement