ਤਰਨ ਤਾਰਨ ਦੇ ਡੀਸੀ ਦਾ ਤਬਾਦਲਾ
06:49 AM Oct 02, 2024 IST
Advertisement
ਪੱਤਰ ਪ੍ਰੇਰਕ
ਤਰਨ ਤਾਰਨ, 1 ਅਕਤੂਬਰ
ਆਖਰ ਪੰਜਾਬ ਸਰਕਾਰ ਨੇ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦਾ ਤਬਾਦਲਾ ਕਰ ਹੀ ਦਿੱਤਾ। ਉਨ੍ਹਾਂ ਦੀ ਥਾਂ ਪਰਮਵੀਰ ਸਿੰਘ ਨੂੰ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ| ਗੁਲਪ੍ਰੀਤ ਸਿੰਘ ਨੇ ਆਪਣੇ ਅਹੁਦਾ ਦਾ ਚਾਰਜ 25 ਸਤੰਬਰ ਨੂੰ ਹੀ ਸੰਭਾਲਿਆ ਸੀ। ਪੰਚਾਇਤ ਚੋਣਾਂ ਦੇ ਚਲਦਿਆਂ ਉਨ੍ਹਾਂ ਖਿਲਾਫ਼ ਜ਼ਿਲ੍ਹੇ ਦੇ ਪਿੰਡ ਖੈਰਦੀਨਕੇ ਦੀ ਪੰਚਾਇਤ ਦੇ ਸਰਪੰਚ ਦੇ ਅਹੁਦੇ ਨੂੰ ਜਨਰਲ ਕਰਨ ਦੇ ਹੁਕਮ ਰੱਦ ਕਰਕੇ ਅਨੁਸੂਚਿਤ ਜਾਤੀ ਲਈ ਰਾਖਵਾਂ ਕਰਨ ਦੇ ਹੁਕਮ ਜਾਰੀ ਕਰਨ ਮੌਕੇ ਨੋਟੀਫਿਕੇਸ਼ਨ ’ਤੇ ਦਸਤਖਤ ਨਹੀਂ ਸੀ ਕੀਤੇ। ਪਿੰਡ ਦੇ ਇਕ ਸਾਬਕ ਸਰਪੰਚ ਸੁੱਚਾ ਸਿੰਘ ਨੇ ਇਹ ਮਾਮਲਾ ਰਾਜ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਸੀ|
Advertisement
Advertisement
Advertisement