For the best experience, open
https://m.punjabitribuneonline.com
on your mobile browser.
Advertisement

ਮਾਨਸਾ ’ਚ ਹੜਤਾਲੀ ਡਾਕਟਰਾਂ ਦੀਆਂ ਬਦਲੀਆਂ

08:43 AM Sep 14, 2024 IST
ਮਾਨਸਾ ’ਚ ਹੜਤਾਲੀ ਡਾਕਟਰਾਂ ਦੀਆਂ ਬਦਲੀਆਂ
Advertisement

ਮਾਨਸਾ (ਪੱਤਰ ਪ੍ਰੇਰਕ):

Advertisement

ਡਾਕਟਰਾਂ ਦੀ ਹੜਤਾਲ ਦੌਰਾਨ ਸਿਵਲ ਹਸਪਤਾਲ ਮਾਨਸਾ ’ਚੋਂ ਕੁਝ ਡਾਕਟਰਾਂ ਦੀ ਬਦਲੀ ਕਰ ਦਿੱਤੀ ਗਈ ਹੈ, ਜਿਸ ਕਾਰਨ ਡਾਕਟਰਾਂ ’ਚ ਰੋਸ ਹੋਰ ਵਧ ਗਿਆ ਹੈ। ਧਰਨੇ ’ਤੇ ਬੈਠੇ ਪੀਸੀਐੱਮਐੱਸ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਗੁਰਜੀਵਨ ਸਿੰਘ, ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਸ਼ੁਭਮ ਬਾਂਸਲ, ਡਾ. ਕਮਲ ਨੇ ਕਿਹਾ ਕਿ ਸਿਵਲ ਸਰਜਨ ਨੂੰ ਪ੍ਰਾਪਤ ਹੋਏ ਹੁਕਮਾਂ ਮੁਤਾਬਕ ਸਿਵਲ ਹਸਪਤਾਲ ਮਾਨਸਾ ਦੇ ਇਕਲੌਤੇ ਈਐੱਨਟੀ ਸਪੈਸ਼ਲਿਸਟ ਡਾ. ਕਿਰਨਵਿੰਦਰਪ੍ਰੀਤ ਸਿੰਘ, ਦੰਦਾਂ ਦੇ ਮਾਹਿਰ ਡਾ. ਹੰਸਾ, ਮਨੋਰੋਗ ਮਾਹਿਰ ਡਾ. ਛਵੀ ਬਜਾਜ ਨੂੰ ਸਬ- ਡਵੀਜ਼ਨ ਹਸਪਤਾਲ ਸਰਦੂਲਗੜ੍ਹ, ਸਰਜਨ ਡਾ. ਅਨੀਸ਼ ਕੁਮਾਰ, ਡਾ. ਪ੍ਰਵੀਨ ਨੂੰ ਸਰਦੂਲਗੜ੍ਹ, ਡਾ. ਨੇਹਾ, ਡਾ. ਵਰੁਣਜੋਤ ਸਿੰਘ, ਡਾ. ਚਰਨਜੀਤ ਸਿੰਘ, ਡਾ. ਬਰਜਿੰਦਰ ਸਿੰਘ ਨੂੰ ਬਲਾਕ ਖਿਆਲਾ ਤੋਂ ਸਰਦੂਲਗੜ੍ਹ, ਡਾ. ਬਲਜਿੰਦਰ ਕੌਰ ਨੂੰ ਖਿਆਲਾ ਤੋਂ ਮਾਨਸਾ ਹਸਪਤਾਲ ’ਚ ਬਦਲ ਦਿੱਤਾ ਗਿਆ ਹੈ।

Advertisement

Advertisement
Author Image

joginder kumar

View all posts

Advertisement