ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਭਾ ਬੀਡੀਪੀਓ ਦਫ਼ਤਰ ਦੇ ਸਟਾਫ ਦਾ ਤਬਾਦਲਾ

10:48 AM Sep 21, 2024 IST

ਜੈਸਮੀਨ ਭਾਰਦਵਾਜ
ਨਾਭਾ, 20 ਸਤੰਬਰ
ਮਨਰੇਗਾ ਮਜ਼ਦੂਰਾਂ ਵੱਲੋਂ ਆ ਰਹੀਆਂ ਲਗਾਤਾਰ ਸ਼ਿਕਾਇਤਾਂ ਮਗਰੋਂ ਅੱਜ ਏਡੀਸੀ ਪਟਿਆਲਾ ਨੇ ਵੱਡੀ ਕਾਰਵਾਈ ਕਰਦੇ ਹੋਏ ਨਾਭਾ ਦੇ 12 ’ਚੋਂ 9 ਗ੍ਰਾਮ ਰੁਜ਼ਗਾਰ ਸਹਾਇਕ ਤੇ ਦੋ ਵਿੱਚੋਂ ਇੱਕ ਤਕਨੀਕੀ ਸਹਾਇਕ ਦਾ ਤਬਾਦਲਾ ਕਰ ਦਿੱਤਾ। ਨਾਭਾ ਬੀਡੀਪੀਓ ਬਲਜੀਤ ਕੌਰ ਨੇ ਦੱਸਿਆ ਕਿ ਮਹਿਲਾ ਸਟਾਫ ਨੂੰ ਛੱਡ ਕੇ ਸਾਰਾ ਸਟਾਫ ਇੱਥੋਂ ਬਦਲ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਨਾਭਾ ਬੀਡੀਪੀਓ ਦਫ਼ਤਰ ਅੱਗੇ 31 ਜੁਲਾਈ ਤੋਂ ਲਗਾਤਾਰ ਧਰਨਾ ਜਾਰੀ ਸੀ ਜਿਹੜਾ ਕਿ ਮਨਰੇਗਾ ਸਟਾਫ ਵੱਲੋਂ ਕਥਿਤ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਕੰਮ ਕਰਨ ਖ਼ਿਲਾਫ਼ ਸ਼ੁਰੂ ਹੋਇਆ ਸੀ ਪਰ ਜਦੋਂ ਲੰਬਾ ਸਮਾਂ ਸੁਣਵਾਈ ਨਾ ਹੋਈ ਤਾਂ ਮਨਰੇਗਾ ਮਜ਼ਦੂਰਾਂ ਨੇ ਡੀਸੀ ਪਟਿਆਲਾ ਕੋਲੋਂ ਨਾਭਾ ਬੀਡੀਪੀਓ ਅਤੇ ਏਡੀਸੀ ਪਟਿਆਲਾ ਖ਼ਿਲਾਫ਼ ਮਨਰੇਗਾ ਦੇ ਸੈਕਸ਼ਨ-23 ਤਹਿਤ ਕਾਰਵਾਈ ਦੀ ਮੰਗ ਕੀਤੀ। ਮਜ਼ਦੂਰ ਆਗੂਆਂ ਮੁਤਾਬਕ ਸੈਕਸ਼ਨ 23 ਇੱਕ ਹਫ਼ਤੇ ’ਚ ਮਜ਼ਦੂਰਾਂ ਦੀ ਸ਼ਿਕਾਇਤਾਂ ਦਾ ਨਿਬੇੜਾ ਨਾ ਕਰਨ ਵਾਲੇ ਅਧਿਕਾਰੀ ਉੱਪਰ ਕਾਰਵਾਈ ਲਈ ਪਾਬੰਦ ਕਰਦਾ ਹੈ।
ਅੱਜ ਮਨਰੇਗਾ ਮਜ਼ਦੂਰਾਂ ਨੇ ਨਾਭਾ ਤੋਂ ਚੱਕ ਕੇ ਧਰਨਾ ਪਟਿਆਲਾ ਡੀਸੀ ਦਫ਼ਤਰ ਅੱਗੇ ਤਬਦੀਲ ਕਰ ਦਿੱਤਾ ਸੀ ਜਿਸ ’ਤੇ ਤੁਰੰਤ ਹਰਕਤ ’ਚ ਆਉਂਦੇ ਹੋਏ ਏਡੀਸੀ ਪਟਿਆਲਾ ਐੱਚਐੱਸਬੇਦੀ ਨੇ ਇਹ ਕਾਰਵਾਈ ਅਮਲ ’ਚ ਲਿਆਂਦੀ। ਇਸ ਦੇ ਨਾਲ ਹੀ ਮਜ਼ਦੂਰ ਆਗੂਆਂ ਦੀ ਡੀਸੀ ਪਟਿਆਲਾ ਨਾਲ ਅਗਲੇ ਸ਼ੁੱਕਰਵਾਰ ਮੀਟਿੰਗ ਤੈਅ ਕੀਤੀ ਗਈ ਹੈ।
ਡੈਮੋਕ੍ਰੈਟਿਕ ਮਨਰੇਗਾ ਫਰੰਟ ਦੀ ਆਗੂ ਕੁਲਵਿੰਦਰ ਕੌਰ ਨੇ ਦੱਸਿਆ ਕਿ ਤਬਾਦਲੇ ਨਾਲ ਬੇਸ਼ੱਕ ਸਟਾਫ ਦਾ ਇੱਕ ਮੱਕੜ ਜਾਲ ਟੁੱਟੇਗਾ ਤੇ ਕਾਨੂੰਨ ਲਾਗੂ ਕਰਾਉਣ ਵਿੱਚ ਮਦਦ ਹੋਵੇਗੀ ਪਰ ਡੀਸੀ ਨਾਲ ਮੀਟਿੰਗ ਤੱਕ ਨਾਭਾ ਵਿੱਚ ਧਰਨਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮਾਮਲੇ ਬੀਡੀਪੀਓ ਤੇ ਏਡੀਸੀ ਪੱਧਰ ’ਤੇ ਹੱਲ ਹੋਣੇ ਹਨ ਜਿਨ੍ਹਾਂ ਬਾਰੇ ਏਡੀਸੀ ਪਟਿਆਲਾ ਨੇ ਉਨ੍ਹਾਂ ਨੂੰ ਭਰੋਸਾ ਵੀ ਦਿੱਤਾ ਹੈ ਤੇ ਉਮੀਦ ਹੈ ਕਿ ਇਨਸਾਫ਼ ਮਿਲੇਗਾ।

Advertisement

Advertisement