ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੇ ਤਬਾਦਲੇ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 2 ਸਤੰਬਰ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਦਿਲਰਾਜ ਸਿੰਘ ਨੇ ਵੱਖ-ਵੱਖ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਡਿਵੀਜ਼ਨਲ ਡਿਪਟੀ ਡਾਇਰੈਕਟਰ ਪਟਿਆਲਾ ਵਿਨੋਦ ਕੁਮਾਰ ਗਾਗਟ ਨੂੰ ਮੁਹਾਲੀ ਮੁੱਖ ਦਫ਼ਤਰ ਲਗਾਇਆ ਗਿਆ ਹੈ। ਉਨ੍ਹਾਂ ਦੀ ਥਾਂ ਪੰਚਾਇਤ ਵਿਭਾਗ ਦੇ ਮੁਹਾਲੀ ਮੁੱਖ ਦਫਤਰ ਤੋਂ ਡਿਪਟੀ ਡਾਇਰੈਕਟਰ ਅਰੁਣ ਕੁਮਾਰ ਸ਼ਰਮਾ ਨੂੰ ਡਿਵੀਜ਼ਨਲ ਡਿਪਟੀ ਡਾਇਰੈਕਟਰ ਪਟਿਆਲਾ ਲਗਾਇਆ ਗਿਆ ਹੈ।
ਇਸੇ ਤਰ੍ਹਾਂ ਲਖਵਿੰਦਰ ਸਿੰਘ ਰੰਧਾਵਾ ਨੂੰ ਵਧੀਕ ਡਿਪਟੀ ਕਮਿਸ਼ਨਰ (ਪੰਚਾਇਤ ਵਿਭਾਗੀ) ਫਿਰੋਜ਼ਪੁਰ, ਬੁੱਧੀ ਰਾਜ ਨੂੰ ਵਧੀਕ ਡਿਪਟੀ ਕਮਿਸ਼ਨਰ (ਪੰਚਾਇਤ ਵਿਭਾਗ) ਜਲੰਧਰ, ਸਤੀਸ਼ ਕੁਮਾਰ ਨੂੰ ਡੀਡੀਪੀਓ ਕਪੂਰਥਲਾ, ਹਰਜਿੰਦਰ ਸਿੰਘ ਨੂੰ ਡੀਡੀਪੀਓ ਫਿਰੋਜ਼ਪੁਰ ਅਤੇ ਵਾਧੂ ਚਾਰਜ ਮੋਗਾ, ਸੁਖਬੀਰ ਕੌਰ ਨੂੰ ਉਪ ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਪਰਿਸ਼ਦ ਜਲੰਧਰ ਅਤੇ ਵਾਧੂ ਚਾਰਜ ਡੀਡੀਪੀਓ ਜਲੰਧਰ, ਧਨਵੰਤ ਸਿੰਘ ਰੰਧਾਵਾ ਬੀਡੀਪੀਓ ਮੁਹਾਲੀ ਅਤੇ ਵਾਧੂ ਚਾਰਜ ਉਪ ਮੁੱਖ ਕਾਰਜਕਾਰੀ ਅਫਸਰ ਜ਼ਿਲ੍ਹਾ ਪਰਿਸ਼ਦ ਰੂਪਨਗਰ ਦਿੱਤਾ ਗਿਆ ਹੈ।