For the best experience, open
https://m.punjabitribuneonline.com
on your mobile browser.
Advertisement

ਚਾਰ ਦਰਜਨ ਤੋਂ ਵੱਧ ਬਲਾਕ ਅਧਿਕਾਰੀਆਂ ਦੇ ਤਬਾਦਲੇ

07:59 AM Jul 26, 2024 IST
ਚਾਰ ਦਰਜਨ ਤੋਂ ਵੱਧ ਬਲਾਕ ਅਧਿਕਾਰੀਆਂ ਦੇ ਤਬਾਦਲੇ
Advertisement

ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 25 ਜੁਲਾਈ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਚਾਰ ਦਰਜਨ ਤੋਂ ਵੱਧ ਬਲਾਕ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਅਨੁਸਾਰ 13 ਬੀਡੀਪੀਓਜ਼ ਨੂੰ ਬਦਲਿਆ ਗਿਆ ਹੈ। ਇਸੇ ਤਰ੍ਹਾਂ 21 ਲੇਖਾਕਾਰਾਂ, 15 ਐੱਸਈਪੀਓਜ਼ ਅਤੇ ਇੱਕ ਮੇਲਾ ਅਫ਼ਸਰ ਨੂੰ ਬਦਲ ਕੇ ਉਨ੍ਹਾਂ ਨੂੰ ਵੱਖ-ਵੱਖ ਬਲਾਕਾਂ ਦੇ ਬੀਡੀਪੀਓਜ਼ ਦਾ ਚਾਰਜ ਦਿੱਤਾ ਗਿਆ ਹੈ।
ਬਦਲੇ ਗਏ ਬੀਡੀਪੀਓਜ਼ ਵਿੱਚ ਸ੍ਰੀ ਰਾਕੇਸ਼ ਨੂੰ ਬਲਾਕ ਲੰਬੀ, ਜਸਬੀਰ ਕੌਰ ਨੂੰ ਰਾਮਦਾਸ, ਹਕੀਕਤ ਸਿੰਘ ਨੂੰ ਮੋਰਿੰਡਾ, ਸੁਖਪ੍ਰੀਤਪਾਲ ਸਿੰਘ ਨੂੰ ਮੁਕੇਰੀਆਂ, ਅਮਨਦੀਪ ਸਿੰਘ ਨੂੰ ਮਜੀਠਾ, ਧਰਮਪਾਲ ਸ਼ਰਮਾ ਨੂੰ ਭੀਖੀ, ਰਜਨੀਸ਼ ਕੁਮਾਰ ਨੂੰ ਭਗਤਾ ਭਾਈਕਾ, ਬਲਜੀਤ ਸਿੰਘ ਸੋਹੀ ਨੂੰ ਪਟਿਆਲਾ ਦਿਹਾਤੀ, ਸੁਖਵਿੰਦਰ ਸਿੰਘ ਟਿਵਾਣਾ ਨੂੰ ਪਟਿਆਲਾ, ਰਾਜਵਿੰਦਰ ਸਿੰਘ ਨੂੰ ਨੂਰਪੁਰਬੇਦੀ, ਈਸ਼ਾਨ ਚੌਧਰੀ ਨੂੰ ਸ੍ਰੀ ਆਨੰਦਪੁਰ ਸਾਹਿਬ, ਜਤਿੰਦਰ ਸਿੰਘ ਢਿੱਲੋਂ ਨੂੰ ਸ਼ੰਭੂ ਕਲਾਂ ਅਤੇ ਵਾਧੂ ਚਾਰਜ ਘਨੌਰ ਅਤੇ ਸੁਮਰਿਤਾ ਨੂੰ ਸੁਨਾਮ ਬਲਾਕ ਵਿੱਚ ਤਬਦੀਲ ਕੀਤਾ ਗਿਆ ਹੈ। ਇਸੇ ਤਰ੍ਹਾਂ ਜਿਨ੍ਹਾਂ ਐੱਸਈਪੀਓ ਨੂੰ ਬੀਡੀਪੀਓ ਦੇ ਚਾਰਜ ਦਿੱਤੇ ਗਏ ਹਨ, ਉਨ੍ਹਾਂ ਵਿੱਚ ਗੁਰਮੁਖ ਸਿੰਘ ਨੂੰ ਤਰਨ ਤਾਰਨ ਬਲਾਕ, ਰਵਿੰਦਰ ਸਿੰਘ ਨੂੰ ਰੂਪਨਗਰ, ਜਸਮਿੰਦਰ ਸਿੰਘ ਨੂੰ ਰਾਏਕੋਟ, ਸਤਵਿੰਦਰ ਸਿੰਘ ਕੰਗ ਨੂੰ ਮਲੋਟ, ਗੁਰਨਾਮ ਸਿੰਘ ਨੂੰ ਭਿਖੀਵਿੰਡ, ਲਖਵਿੰਦਰ ਕਲੇਰ ਨੂੰ ਬਲਾਚੌਰ, ਮਨਜੀਤ ਸਿੰਘ ਨੂੰ ਸਿਧਵਾਂ ਬੇਟ ਅਤੇ ਪੱਖੋਵਾਲ, ਰਾਜਵਿੰਦਰ ਕੌਰ ਨੂੰ ਟਾਂਡਾ, ਬਲਜੀਤ ਸਿੰਘ ਨੂੰ ਗੁਰਦਾਸਪੁਰ, ਸੁਖਵਿੰਦਰ ਸਿੰਘ ਨੂੰ ਖਡੂਰ ਸਾਹਿਬ, ਪਰਮਜੀਤ ਸਿੰਘ ਨੂੰ ਸਰਦੂਲਗੜ੍ਹ, ਗੁਰਦਰਸ਼ਨ ਸਿੰਘ ਨੂੰ ਸੰਗਰੂਰ, ਕ੍ਰਿਸ਼ਨ ਸਿੰਘ ਨੂੰ ਅਮਰਗੜ੍ਹ, ਅੰਤਰਪ੍ਰੀਤ ਸਿੰਘ ਨੂੰ ਅਬੋਹਰ ਅਤੇ ਬਨਦੀਪ ਸਿੰਘ ਨੂੰ ਰਾਜਪੁਰਾ ਬਲਾਕ ਦਾ ਚਾਰਜ ਦਿੱਤਾ ਗਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×