ਪੰਜਾਬ ਸਰਕਾਰ ਵੱਲੋਂ ਆਈਏਐੱਸ ਅਧਿਕਾਰੀਆਂ ਦੇ ਤਬਾਦਲੇ
10:14 PM Jan 22, 2024 IST
Advertisement
ਚੰਡੀਗੜ੍ਹ: ਪੰਜਾਬ ਸਰਕਾਰ ਨੇ ਅੱਜ 10 ਆਈਏਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਅਧਿਕਾਰੀਆਂ ਵਿੱਚ ਆਲੋਕ ਸ਼ੇਖਰ ਨੂੰ ਵਧੀਕ ਮੁੱਖ ਸਕੱਤਰ (ਪੰਚਾਇਤੀ ਰਾਜ ਤੇ ਪੇਂਡੂ ਵਿਕਾਸ), ਡੀ.ਕੇ. ਤਿਵਾੜੀ ਨੂੰ ਸਮਾਜਿਕ ਨਿਆਂ ਤੇ ਘੱਟ ਗਿਣਤੀ ਮਾਮਲਿਆਂ ਬਾਰੇ ਵਿਭਾਗ ਦਾ ਵਧੀਕ ਮੁੱਖ ਸਕੱਤਰ, ਕ੍ਰਿਸ਼ਨ ਕੁਮਾਰ ਨੂੰ ਪ੍ਰਸ਼ਾਸਕੀ ਸੁਧਾਰ ਵਿਭਾਗ ਦਾ ਵਾਧੂ ਚਾਰਜ, ਰਾਖੀ ਗੁਪਤਾ ਭੰਡਾਰੀ ਨੂੰ ਪ੍ਰਮੁੱਖ ਸਕੱਤਰ (ਫੂਡ ਪ੍ਰੋਸੈਸਿੰਗ), ਨੀਲਕੰਠ ਨੂੰ ਪ੍ਰਮੁੱਖ ਸਕੱਤਰ (ਜਲ ਸਪਲਾਈ ਤੇ ਸੀਵਰੇਜ), ਅਜੀਤ ਜੋਸ਼ੀ ਨੂੰ ਸਕੱਤਰ (ਖੇਤੀਬਾੜੀ), ਦਿਲਰਾਜ ਸਿੰਘ ਨੂੰ ਸਕੱਤਰ ਟਰਾਂਸਪੋਰਟ ਦੇ ਨਾਲ ਸੰਸਦੀ ਮਾਮਲਿਆਂ ਬਾਰੇ ਵਿਭਾਗ ਦਾ ਵਾਧੂ ਚਾਰਜ, ਅਮਿਤ ਢਾਕਾ ਨੂੰ ਯੋਜਨਾ ਵਿਭਾਗ ਦੇ ਨਾਲ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਸ੍ਰੀਮਤੀ ਨੀਲਿਮਾ ਨੂੰ ਕਮਿਸ਼ਨਰ (ਖੇਤੀਬਾੜੀ) ਤੇ ਗੁਰਪ੍ਰੀਤ ਸਿੰਘ ਖਹਿਰਾ ਨੂੰ ਡਾਇਰੈਕਟਰ (ਸਟੇਟ ਟਰਾਂਸਪੋਰਟ) ਲਗਾਇਆ ਗਿਆ ਹੈ। -ਟਨਸ
Advertisement
Advertisement