For the best experience, open
https://m.punjabitribuneonline.com
on your mobile browser.
Advertisement

ਡਿਪਟੀ ਚੀਫ ਇੰਜਨੀਅਰ ਦੀ ਬਦਲੀ: ਮੰਤਰੀ ਦੇ ਭਰੋਸੇ ਮਗਰੋਂ ਸੰਘਰਸ਼ ਖਤਮ

10:19 PM Jun 29, 2023 IST
ਡਿਪਟੀ ਚੀਫ ਇੰਜਨੀਅਰ ਦੀ ਬਦਲੀ  ਮੰਤਰੀ ਦੇ ਭਰੋਸੇ ਮਗਰੋਂ ਸੰਘਰਸ਼ ਖਤਮ
Advertisement

ਗੁਰਬਖਸ਼ਪੁਰੀ

Advertisement

ਤਰਨ ਤਾਰਨ, 23 ਜੂਨ

ਪਾਵਰਕੌਮ ਦੇ ਤਰਨ ਤਾਰਨ ਸਰਕਲ ਦੇ ਡਿਪਟੀ ਚੀਫ਼ ਇੰਜਨੀਅਰ ਗੁਰਸ਼ਰਨ ਸਿੰਘ ਖਹਿਰਾ ਦੀ ਪ੍ਰਬੰਧਕੀ ਆਧਾਰ ‘ਤੇ ਕੀਤੀ ਬਦਲੀ ਨੂੰ ਲੈ ਕੇ ਕਿਸਾਨ-ਮੁਲਾਜ਼ਮ-ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਲਗਪਗ ਦੋ ਮਹੀਨਿਆਂ ਤੋਂ ਕੀਤਾ ਜਾ ਰਿਹਾ ਸੰਘਰਸ਼ ਅੱਜ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਭਰੋਸੇ ਮਗਰੋਂ ਖ਼ਤਮ ਹੋ ਗਿਆ। ਮੁੰਡਾਪਿੰਡ ਦੇ ਬਾਬਾ ਨੰਦ ਸਿੰਘ ਦੇ ਉੱਦਮ ਨਾਲ ਕੀਤੀ ਇਸ ਮੀਟਿੰਗ ਵਿੱਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਇਲਾਵਾ ਸੰਘਰਸ਼ ਕਰਦੀਆਂ ਧਿਰਾਂ ਦੇ ਪ੍ਰਤੀਨਿਧੀ ਵੀ ਸ਼ਾਮਲ ਹੋਏ। ਇੱਥੇ ਦਿਹਾਤੀ ਵਿਕਾਸ ਭਵਨ ਵਿੱਚ ਪੰਚਾਇਤ ਭਵਨ ਦੇ ਵਿਸ਼ਰਾਮ ਘਰ ਵਿੱਚ ਕੀਤੀ ਮੀਟਿੰਗ ਨੂੰ ਬਾਬਾ ਨੰਦ ਸਿੰਘ ਨੇ ਸੰਬੋਧਨ ਕਰਦਿਆਂ ਦੋਵਾਂ ਧਿਰਾਂ ਨੂੰ ਆਪਸੀ ਕੁੜੱਤਣ ਖਤਮ ਕਰਨ ਦੀ ਅਪੀਲ ਕੀਤੀ। ਜਥੇਬੰਦੀਆਂ ਦੇ ਆਗੂਆਂ ਨੇ ਮਸਲੇ ਨੂੰ ਗੰਭੀਰਤਾ ਨਾਲ ਮੰਤਰੀ ਕੋਲ ਉਠਾਇਆ ਜਿਸ ਤੋਂ ਉਨ੍ਹਾਂ ਨੇ ਅਗਿਆਨਤਾ ਪ੍ਰਗਟਾਈ। ਉਨ੍ਹਾਂ ਸੰਘਰਸ਼ ਦੀ ਅਗਵਾਈ ਕਰਦੇ ਆਗੂਆਂ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਅਥਾਹ ਪਿਆਰ-ਸਤਿਕਾਰ ਹੋਣ ਦਾ ਯਕੀਨ ਦਿੱਤਾ| ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਗੁਰਸ਼ਰਨ ਸਿੰਘ ਖਹਿਰਾ ਦੇ ਤਬਾਦਲੇ ਸਬੰਧੀ ਪਾਵਰਕੌਮ ਦੇ ਚੀਫ਼ ਮੈਨੇਜਿੰਗ ਡਾਇਰੈਕਟਰ (ਸੀ ਐਮ ਡੀ) ਨੂੰ ਫੋਨ ਕਰਕੇ ਮਸਲੇ ਨੂੰ ਹੱਲ ਕਰਨ ਸਬੰਧੀ ਮੌਕੇ ‘ਤੇ ਹੀ ਹਦਾਇਤ ਕੀਤੀ। ਮੰਤਰੀ ਦੇ ਇਸ ਉਪਰਾਲੇ ਦਾ ਸਵਾਗਤ ਕਰਦਿਆਂ ਸਾਂਝੀ ਸ਼ੰਘਰਸ ਕਮੇਟੀ ਨੇ 27 ਜੂਨ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਹੋਣ ਵਾਲਾ ਰੋਸ ਪ੍ਰਦਰਸ਼ਨ ਵੀ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਮੀਟਿੰਗ ਵਿੱਚ ਸਾਂਝੀ ਐਕਸ਼ਨ ਕਮੇਟੀ ਦੇ ਆਗੂ ਮਾਸਟਰ ਦਲਜੀਤ ਸਿੰਘ ਦਿਆਲਪੁਰ , ਕੰਵਲਪ੍ਰੀਤ ਸਿੰਘ ਪਨੂੰ, ਹਰਜਿੰਦਰ ਸਿੰਘ ਟਾਂਡਾ, ਨਛੱਤਰ ਸਿੰਘ ਮੁਗਲਚੱਕ, ਬਲਬੀਰ ਸਿੰਘ ਝਾਮਕਾ, ਤਰਸੇਮ ਸਿੰਘ ਲੁਹਾਰ, ਅੰਮ੍ਰਿਤਪਾਲ ਸਿੰਘ ਜੋੜਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਮੰਗਲ ਸਿੰਘ ਠਰੂ, ਦੀਪਕ ਕੁਮਾਰ, ਚਰਨਜੀਤ ਸਿੰਘ ਝਬਾਲ ਆਦਿ ਸ਼ਾਮਲ ਹੋਏ|

Advertisement
Tags :
Advertisement
Advertisement
×