For the best experience, open
https://m.punjabitribuneonline.com
on your mobile browser.
Advertisement

ਪੰਜਾਬ ’ਚ 91 ਪੁਲੀਸ ਅਧਿਕਾਰੀਆਂ ਦੇ ਤਬਾਦਲੇ

06:07 PM Jan 25, 2024 IST
ਪੰਜਾਬ ’ਚ 91 ਪੁਲੀਸ ਅਧਿਕਾਰੀਆਂ ਦੇ ਤਬਾਦਲੇ
Advertisement

ਦਵਿੰਦਰ ਪਾਲ
ਚੰਡੀਗੜ੍ਹ, 25 ਜਨਵਰੀ
ਪੰਜਾਬ ਸਰਕਾਰ ਨੇ ਅੱਜ ਸੂਬੇ ਵਿੱਚ ਡੀਜੀਪੀ ਰੈਂਕ ਤੋਂ ਲੈ ਕੇ ਐਸਪੀ ਪੱਧਰ ਤੱਕ ਦੇ ਪੁਲੀਸ ਅਧਿਕਾਰੀਆਂ ਦੇ ਵੱਡੀ ਪੱਧਰ ’ਤੇ ਤਬਾਦਲੇ ਕੀਤੇ ਹਨ। ਇਹ ਤਬਾਦਲੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਕੀਤੇ ਮੰਨੇ ਜਾਂਦੇ ਹਨ। ਕਮਿਸ਼ਨ ਵੱਲੋਂ ਸੰਸਦੀ ਚੋਣਾਂ ਦੇ ਮੱਦੇਨਜ਼ਰ ਇੱਕ ਥਾਂ ਜਾਂ ਜ਼ਿਲ੍ਹੇ ਵਿੱਚ ਲੰਮੇ ਸਮੇਂ ਤੋਂ ਤਾਇਨਾਤੀ ਜਾਂ ਆਪਣੇ ਗ੍ਰਹਿ ਜ਼ਿਲ੍ਹੇ ਵਿੱਚ ਤਇਨਾਤ ਅਧਿਕਾਰੀਆਂ ਦੇ ਤਬਾਦਲੇ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ। ਸਰਕਾਰ ਨੇ ਪੰਜ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ ਇਨ੍ਹਾਂ ਵਿੱਚ ਆਰ.ਐਨ. ਢੋਕੇ ਨੂੰ ਵਿਸ਼ੇਸ਼ ਡੀਜੀਪੀ ਅੰਦਰੂਨੀ ਸੁਰੱਖਿਆ, ਮਨਦੀਪ ਸਿੰਘ ਸਿੱਧੂ ਨੂੰ ਡੀਆਈਜੀ ਆਈਆਰਬੀ ਪਟਿਆਲਾ, ਜੇ. ਏਲਨਚੇਜ਼ੀਅਨ ਨੂੰ ਡੀਆਈਜੀ ਇੰਟੈਲੀਜੈਂਸ, ਅਲਕਾ ਮੀਨਾ ਨੂੰ ਪ੍ਰਸੋਨਲ, ਸੌਮਿਆ ਮਿਸ਼ਰਾ ਨੂੰ ਐਸ.ਐਸ.ਪੀ. ਫਿਰੋਜ਼ਪੁਰ, ਹਰਮਨਦੀਪ ਸਿੰਘ ਹੰਸ ਨੂੰ ਸੰਯੁਕਤ ਡਾਇਰੈਕਟਰ ਕ੍ਰਈਮ ਵਿਜੀਲੈਂਸ ਬਿਊਰੋ ਤਾਇਨਾਤ ਕੀਤਾ ਹੈ।

Advertisement

ਇਸੇ ਤਰ੍ਹਾਂ 85 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕਰਦਿਆਂ ਗਗਨਅਜੀਤ ਸਿੰਘ ਨੂੰ ਐਸਐਸਪੀ ਸੜਕ ਸੁਰੱਖਿਆ ਫੋਰਸ ਦੇ ਨਾਲ ਦੂਰੀ ਕਮਾਂਡੋ ਬਟਾਲੀਅਨ ਦੇ ਕਮਾਂਡੈਂਟ ਦਾ ਵਾਧੂ ਚਾਰਜ, ਰੁਪਿੰਦਰ ਸਿੰਘ ਨੂੰ ਐਸ.ਐਸ.ਪੀ. ਆਰਥਿਕ ਅਪਰਾਧ ਸ਼ਾਖਾ ਵਿਜੀਲੈਂਸ ਬਿਊਰੋ ਲੁਧਿਆਣਾ, ਗੁਰਸੇਵਕ ਸਿੰਘ ਨੂੰ ਐਸ.ਐਸ.ਪੀ. ਵਿਜੀਲੈਂਸ ਬਿਊਰੋ ਅੰਮ੍ਰਿਤਸਰ, ਰਣਬੀਰ ਸਿੰਘ ਨੂੰ ਕਮਾਂਡੈਂਟ ਪੰਜਵੀਂ ਕਮਾਂਡੋ ਬਟਾਲੀਅਨ, ਗੁਰਮੀਤ ਸਿੰਘ ਨੂੰ ਕਮਾਂਡੈਂਟ ਦੂਜੀ ਬਟਾਲੀਅਨ ਆਈ.ਆਰ.ਬੀ. ਲੱਡਾ ਕੋਠੀ, ਰਾਜ ਕੁਮਾਰ ਨੂੰ ਕਮਾਂਡੈਂਟ ਤੇ ਡਿਪਟੀ ਡਾਇਰੈਕਟਰ ਪੰਜਾਬ ਪੁਲੀਸ ਅਕਾਦਮੀ ਫਿਲੌਰ, ਗੁਰਤੇਜਿੰਦਰ ਸਿੰਘ ਕਮਾਂਡੈਂਟ ਸੱਤਵੀਂ ਬਟਾਲੀਅਨ ਪੀਏਪੀ ਜਲੰਧਰ, ਬਹਾਦਰ ਸਿੰਘ ਨੂੰ ਕਮਾਂਡੈਂਟ ਚੌਥੀ ਬਟਾਲੀਅਨ ਆਈਆਰਬੀ ਸ਼ਾਹਪੁਰ ਕੰਡੀ, ਸੂਬਾ ਸਿੰਘ ਕਮਾਂਡੈਂਟ 27 ਬਟਾਲੀਅਨ ਪੀਏਪੀ ਜਲੰਧਰ, ਆਲਮ ਵਿਜੈ ਸਿੰਘ ਨੂੰ ਡੀਸੀਪੀ ਕਾਨੂੰਨ ਵਿਵਸਥਾ ਅੰਮ੍ਰਿਤਸਰ, ਜਤਿੰਦਰ ਸਿੰਘ ਨੂੰ ਏਆਈਜੀ ਕ੍ਰਾਈਮ ਬਿਊਰੋ ਆਫ਼ ਇਨਵੈਸਟੀਗੇਸ਼ਨ, ਹਰਵਿੰਦਰ ਸਿੰਘ ਵਿਰਕ ਨੂੰ ਪਟਿਆਲਾ ’ਚ ਜ਼ੋਨਲ ਏਆਈਜੀ ਇੰਟੈਲੀਜੈਂਸ, ਗੁਰਪ੍ਰੀਤ ਸਿੰਘ ਨੂੰ ਏਆਈਜੀ ਬੀਓਆਈ, ਅਵਨੀਤ ਕੌਰ ਸਿੱਧੂ ਨੂੰ ਬਠਿੰਡਾ ਜ਼ੋਨ ਦੀ ਏਆਈਜੀ ਇੰਟੈਲੀਜੈਂਸ, ਭੂਪਿੰਦਰ ਸਿੰਘ ਨੂੰ ਲੁਧਿਆਣਾ ’ਚ ਜ਼ੋਨਲ ਏਆਈਜੀ ਇੰਟੈਲੀਜੈਂਸ, ਪਰਮਬੀਰ ਸਿੰਘ ਪਰਮਾਰ ਨੂੰ ਏਆਈਜੀ ਪ੍ਰਸੋਨਲ, ਰਾਮਿੰਦਰ ਸਿੰਘ ਨੂੰ ਕਮਾਂਡੈਂਟ ਪਹਿਲੀ ਆਈਆਰਬੀ ਬਟਾਲੀਅਨ ਪਟਿਆਲਾ, ਪਰਾਗਿਆ ਜੈਨ ਨੂੰ ਏਡੀਸੀਪੀ ਅੰਮ੍ਰਿਤਸਰ, ਤੁਸ਼ਾਰ ਗੁਪਤਾ ਨੂੰ ਐਸ.ਪੀ. ਹੈਡਕੁਆਰਟਰ ਮੁਹਾਲੀ, ਅਭਿਮੰਨਿਯੂ ਨੂੰ ਏਡੀਸੀਪੀ ਲੁਧਿਆਣਾ ਮਨਿੰਦਰ ਸਿੰਘ ਨੂੰ ਰਾਜਪਾਲ ਪੰਜਾਬ ਦਾ ਏਡੀਸੀ, ਜੋਤੀ ਯਾਦਵ ਨੂੰ ਐਸਪੀ ਇਨਵੈਸਟੀਗੇਸ਼ਨ ਮੁਹਾਲੀ, ਮਹਿਤਾਬ ਸਿੰਘ ਨੂੰ ਏਡੀਸੀਪੀ ਲੁਧਿਆਣਾ, ਦਰਪਣ ਆਹਲੂਵਾਲੀਆ ਨੂੰ ਏਡੀਸੀਪੀ ਅੰਮ੍ਰਿਤਸਰ, ਜਗਰੂਪ ਕੌਰ ਬਾਠ ਨੂੰ ਐਸਪੀ ਇਟਵੈਸਟੀਗੇਸ਼ਨ ਜਲੰਧਰ ਦਿਹਾਤੀ, ਅਦਿੱਤਿਆ ਐਸ. ਵਾਰੀਅਰ ਨੂੰ ਏਡੀਸੀਪੀ ਇਨਵੈਸਟੀਗੇਸ਼ਨ ਜਲੰਧਰ, ਅਮਨਦੀਪ ਸਿੰਘ ਬਰਾੜ ਨੂੰ ਏਡੀਸੀਪੀ ਇਨਵੈਸਟੀਗੇਸ਼ਨ ਲੁਧਿਆਣਾ, ਯੋਗੇਸ਼ ਕੁਮਾਰ ਨੂੰ ਐਸ.ਪੀ. ਇਨਵੈਸਟੀਗੇਸ਼ਨ ਪਟਿਆਲਾ, ਹਰਬੀਰ ਸਿੰਘ ਅਟਵਾਲ ਨੂੰ ਐਸਪੀ ਸਿਟੀ ਮੁਹਾਲੀ, ਅਕਾਸ਼ਦੀਪ ਸਿੰਘ ਔਲਖ ਨੂੰ ਐਸਪੀ ਐਸਟੀਐਫ ਰੋਪੜ ਰੇਂਜ, ਹਰਪਾਲ ਸਿੰਘ ਨੂੰ ਏ.ਡੀ.ਸੀ.ਪੀ. ਸਪੈਸ਼ਲ ਬਰਾਂਚ ਅੰਮ੍ਰਿਤਸਰਠ ਅਮਨਦੀਪ ਕੌਰ ਨੂੰ ਏ.ਡੀ.ਸੀ.ਪੀ. ਹੈਡਕੁਆਰਟਰ ਲੁਧਿਆਣਾ, ਰੁਪਿੰਦਰ ਕੌਰ ਭੱਟੀ ਨੂੰ ਐਸ.ਪੀ. ਫਗਵਾੜਾ, ਗੁਰਪ੍ਰੀਤ ਸਿੰਘ ਐਸ.ਪੀ.ਪੀ. ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ, ਜਸਵੀਰ ਸਿੰਘ ਨੂੰ ਐਸ.ਪੀ. ਸਪੈਸ਼ਲ ਬਰਾਂਚ ਪਟਿਆਲਾ, ਗੁਰਸ਼ਰਨਜੀਤ ਸਿੰਘ ਐਸ.ਪੀ. ਹੈਡਕੁਆਰਟਰ ਮੋਗਾ, ਦੇਵ ਸਿੰਘ ਨੂੰ ਏ.ਡੀ.ਸੀ.ਪੀ. ਉਦਯੋਗਿਕ ਸੁਰੱਖਿਆ ਲੁਧਿਆਣਾ, ਹਰਕਮਲ ਕੌਰ ਨੂੰ ਏ.ਡੀ.ਸੀ.ਪੀ. ਹੈਡਕੁਆਰਟਰ ਅੰਮ੍ਰਿਤਸਰ, ਪਰਵਿੰਦਰ ਕੌਰ ਨੂੰ ਐਸ.ਪੀ. ਹੈਡਕੁਆਰਟਰ ਤਰਨਤਾਰਨ, ਕੁਲਵੰਤ ਰਾਏ ਨੂੰ ਐਸ.ਪੀ. ਸਪੈਸ਼ਲ ਬਰਾਂਚ ਮੁਕਤਸਰ, ਵਿਸ਼ਲਜੀਤ ਸਿੰਘ ਨੂੰ ਐਸ.ਪੀ. ਐਸਟੀਐਫ ਅੰਮ੍ਰਿਤਸਰ ਰੇਂਜ, ਵੈਭਵ ਸਹਿਗਲ ਐਸ.ਪੀ. ਇਨਵੈਸਟੀਗੇਸ਼ਨ ਮਲੇਰਕੋਟਲਾ ਜਗਦੀਸ਼ ਕੁਮਾਰ ਨੂੰ ਐਸ.ਪੀ. ਹੈਡਕੁਆਰਟਰ ਬਰਨਾਲਾ, ਮੇਜਰ ਸਿੰਘ ਨੂੰ ਏਡੀਸੀਪੀ ਉਦਯੋਗਿਕ ਸੁਰੱਖਿਆ ਜਲੰਧਰ, ਹਰਿੰਦਰ ਸਿੰਘ ਨੂੰ ਐਸ.ਪੀ. ਇਨਵੈਸਟੀਗੇਸ਼ਨ ਅੰਮ੍ਰਿਤਸਰ ਦਿਹਾਤੀ, ਜੁਗਰਾਜ ਸਿੰਘ ਨੂੰ ਐਸ.ਪੀ. ਹੈਡਕੁਆਰਟਰ ਫਿਰੋਜ਼ਪੁਰ, ਸੋਹਨ ਲਾਲ ਨੂੰ ਐਸ.ਪੀ. ਹੈਡਕੁਆਰਟਰ ਨਵਾਂ ਸ਼ਹਿਰ, ਗੁਰਮੀਤ ਕੌਰ ਨੂੰ ਏਡੀਸੀਪੀ ਟ੍ਰੈਫਿਕ ਜਲੰਧਰ, ਕਮਲਪ੍ਰੀਤ ਸਿੰਘ ਨੂੰ ਐਸ.ਪੀ. ਹੈਡਕੁਆਰਟਰ ਬਠਿੰਡਾ, ਪਰਦੀਪ ਸਿੰਘ ਨੂੰ ਐਸ.ਪੀ. ਇਨਵੈਸਟੀਗੇਸ਼ਨ ਫਾਜ਼ਿਲਕਾ, ਮਨਜੀਤ ਸਿੰਘ ਐਸ.ਪੀ. ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ, ਸੁਰਿੰਦਰ ਕੁਮਾਰ ਨੂੰ ਐਸ.ਪੀ. ਹੈਡਕੁਆਰਟਰ ਗੁਰਦਾਸਪੁਰ, ਨਵਜੋਤ ਸਿੰਘ ਨੂੰ ਏਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ, ਮਨਮੋਹਨ ਸਿੰਘ ਔਲਖ ਨੂੰ ਐਸ.ਪੀ. ਇਨਵੈਸਟੀਗੇਸ਼ਨ ਮਾਨਸਾ, ਬਾਲ ਕ੍ਰਿਸ਼ਨ ਸਿੰਗਲਾ ਐਸ.ਪੀ. ਇਨਵੈਸਟੀਗੇਸ਼ਨ ਮੋਗਾ, ਅਜੈਰਾਜ ਸਿੰਘ ਐਸ.ਪੀ. ਇਨਵੈਸਟੀਗੇਸ਼ਨ ਤਰਨਤਾਰਨ, ਮਨਮੀਤ ਸਿੰਘ ਢਿੱਲੋਂ ਇਨਵੈਸਟੀਗੇਸ਼ਨ ਸੰਗਰੂਰ, ਪਲਵਿੰਦਰ ਸਿੰਘ ਚੀਮਾ ਨੂੰ ਐਸ.ਪੀ. ਸਪੈਸ਼ਲ ਬਰਾਂਚ ਸੰਗਰੂਰ, ਸੰਦੀਪ ਸਿੰਘ ਨੂੰ ਐਸ.ਪੀ. ਇਨਵੈਸਟੀਗੇਸ਼ਨ ਬਰਨਾਲਾ, ਰਮਨੀਸ਼ ਕੁਮਾਰ ਐਸ.ਪੀ. ਹੈਡਕੁਆਰਟਰ ਫਾਜ਼ਿਲਕਾ, ਰੁਪਿੰਦਰ ਕੌਰ ਸਰਾਂ ਨੂੰ ਐਸ.ਪੀ. ਇਨਵੈਸਟੀਗੇਸ਼ਨ ਰੋਪੜ, ਨਵਨੀਤ ਸਿੰਘ ਮਾਹਲ ਨੂੰ ਐਸ.ਪੀ. ਸਾਈਬਰ ਕ੍ਰਾਈਮ ਪੰਜਾਬ, ਹੰਸ ਰਾਜ ਨੂੰ ਐਸ.ਪੀ. ਹੈਡਕੁਆਰਟਰ ਅੰਮ੍ਰਿਤਸਰ ਦਿਹਾਤੀ, ਜਸਵੰਤ ਕੌਰ ਨੂੰ ਐਸ.ਪੀ. ਹੈਡਕੁਆਰਟਰ ਬਟਾਲਾ, ਜਗਬੀਰ ਸਿੰਘ ਨੂੰ ਐਸ.ਪੀ. ਇਨਵੈਸਟੀਗੇਸ਼ਨ ਪਠਾਨਕੋਟ, ਮਨੋਜ ਕੁਮਾਰ ਨੂੰ ਐਸ.ਪੀ. ਪੀ.ਬੀ.ਆਈ. ਅੰਮ੍ਰਿਤਸਰ ਦਿਹਾਤੀ, ਗੁਰਪ੍ਰਤਾਪ ਸਿੰਘ ਸਹੋਤਾ ਨੂੰ ਐਸਪੀ ਇਨਵੈਸਟੀਗੇਸ਼ਨ ਗੁਰਦਾਸਪੁਰ, ਪ੍ਰਿਥੀਪਾਲ ਸਿੰਘ ਨੂੰ ਸਹਾਇਕ ਕਮਾਂਡੈਂਟ ਪੰਜਵੀਂ ਬਟਾਲੀਅਨ ਆਈਆਰਬੀ ਅੰਮ੍ਰਿਤਸਰ, ਜਸ਼ਨਦੀਪ ਸਿੰਘ ਗਿੱਲ ਨੂੰ ਐਸ.ਪੀ. ਪੀਬੀਆਈ ਰੋਪੜ, ਗੁਰਜੋਤ ਸਿੰਘ ਨੂੰ ਸਹਾਇਕ ਕਮਾਂਡੈਂਟ 27 ਵੀਂ ਬਟਾਲੀਅਨ ਪੀ.ਏ.ਪੀ. ਜਲੰਧਰ, ਤਰੁਣ ਰਤਨ ਨੂੰ ਐਸ.ਪੀ. ਹੈਡਕੁਆਰਟਰ ਖੰਨਾ, ਗੁਰਪ੍ਰੀਤ ਕੌਰ ਪੁਰੇਵਾਲ ਨੂੰ ਏਡੀਸੀਪੀ ਟ੍ਰੈਫਿਕ ਲੁਧਿਆਣਾ, ਸੁਮੀਰ ਵਰਮਾ ਨੂੰ ਐਸ.ਪੀ. ਕਰ ਤੇ ਆਬਕਾਰੀ ਪਟਿਆਲਾ, ਪਰਮਿੰਦਰ ਸਿੰਘ ਨੂੰ ਏ.ਡੀ.ਸੀ.ਪੀ. ਪੀਬੀਆਈ ਲੁਧਿਆਣਾ, ਰਿਚਾ ਅਗਨੀਹੋਤਰੀ ਐਸ.ਪੀ. ਕ੍ਰਾਈਮ ਅੰਮ੍ਰਿਤਸਰ, ਦੀਪ ਕਮਲ ਨੂੰ ਐਸ.ਪੀ. ਐਨ.ਆਰ.ਆਈ. ਪੰਜਾਬ, ਸੌਰਵ ਜਿੰਦਲ ਨੂੰ ਐਸ.ਪੀ. ਇਨੈਵਸਟੀਗੇਸ਼ਨ ਖੰਨਾ, ਮੁਖਤਿਆਰ ਰਾਏ ਨੂੰ ਐਸ.ਪੀ. ਹੈਡਕੁਆਰਟਰ ਜਲੰਧਰ ਦਿਹਾਤੀ, ਸਰਬਜੀਤ ਰਾਏ ਨੂੰ ਐਸ.ਪੀ. ਇਨਵੈਸਟੀਗੇਸ਼ਨ ਕਪੂਰਥਲਾ, ਰਮਨਿੰਦਰ ਸਿੰਘ ਨੂੰ ਐਸ.ਪੀ. ਇਨਵੈਸਟੀਗੇਸ਼ਨ ਬਟਾਲਾ, ਗੁਰਪ੍ਰੀਤ ਸਿੰਘ ਐਸ.ਪੀ. ਐਸ.ਟੀ.ਐਫ. ਫਿਰੋਜ਼ਪੁਰ, ਮਨਪ੍ਰੀਤ ਸਿੰਘ ਨੂੰ ਐਸ.ਪੀ. ਹੈਡਕੁਆਰਟਰ ਹੁਸ਼ਿਆਰਪੁਰ, ਮਨਜੀਤ ਕੌਰ ਨੂੰ ਐਸ.ਪੀ. ਇੰਟੈਲੀਜੈਂਸ ਜਲੰਧਰ, ਚੰਦ ਸਿੰਘ ਨੂੰ ਐਸ.ਪੀ. ਹੈਡਕੁਆਰਟਰ ਫਤਿਹਗੜ੍ਹ ਸਾਹਿਬ, ਕਰਨਵੀਰ ਸਿੰਘ ਨੂੰ ਐਸ.ਪੀ. ਅਪਰੇਸ਼ਨ ਫਾਜ਼ਿਲਕਾ ਲਾਇਆ ਹੈ।

Advertisement

Advertisement
Author Image

A.S. Walia

View all posts

Advertisement