ਪੰਜਾਬ ਦੇ 16 ਆਈਏਐੱਸ ਤੇ 13 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਅਗਸਤ
ਪੰਜਾਬ ਸਰਕਾਰ ਨੇ 16 ਆਈਏਐੱਸ ਤੇ 13 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕਰਦਿਆਂ ਪ੍ਰਿਅੰਕ ਭਾਰਤੀ ਨੂੰ ਸਕੱਤਰ ਲੋਕ ਨਿਰਮਾਣ ਵਿਭਾਗ, ਦਵਿੰਦਰਪਾਲ ਸਿੰਘ ਖਰਬੰਦਾ ਨੂੰ ਸਕੱਤਰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਤੇ ਇਸੇ ਵਿਭਾਗ ਦੇ ਡਾਇਰੈਕਟਰ ਦਾ ਚਾਰਜ, ਸੀਈਓ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਤੇ ਪ੍ਰਮੋਸ਼ਨ, ਅਮਰਪਾਲ ਸਿੰਘ ਨੂੰ ਸੀਈਓ ਪੇਡਾ, ਵਰਿੰਦਰ ਕੁਮਾਰ ਸ਼ਰਮਾ ਨੂੰ ਵਿਸ਼ੇਸ਼ ਸਕੱਤਰ ਗ੍ਰਹਿ, ਸਕੱਤਰ ਮਨੁੱਖੀ ਅਧਿਕਾਰ ਕਮਿਸ਼ਨ, ਨੋਡਲ ਅਫ਼ਸਰ ਨਸ਼ਾ ਵਿਰੋਧੀ ਮੁਹਿੰਮ, ਡਾਇਰੈਕਟਰ ਸੈਰ ਸਪਾਟਾ ਤੇ ਸੱਭਿਆਚਾਰ ਮਾਮਲੇ, ਦਵਿੰਦਰ ਸਿੰਘ ਨੂੰ ਐੱਮਸੀ ਸਹਿਕਾਰੀ ਬੈਂਕ ਤੇ ਮੈਂਬਰ ਸਕੱਤਰ ਅਨੁਸੂਚਿਤ ਜਾਤੀ ਕਮਿਸ਼ਨ, ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ, ਮੈਂਬਰ ਸਕੱਤਰ ਪੱਛੜੀਆਂ ਜਾਤੀਆਂ ਕਮਿਸ਼ਨ, ਦੀਪਤੀ ਉਪਲ ਨੂੰ ਸੰਯੁਕਤ ਐੱਮਡੀ ਤੇ ਸੀਈਓ ਪੰਜਾਬ ਮਿਉਂਸਿਪਲ ਵਿਕਾਸ ਕੰਪਨੀ, ਸ਼ੀਨਾ ਅਗਰਵਾਲ ਨੂੰ ਵਿਸ਼ੇਸ਼ ਸਕੱਤਰ ਸਮਾਜਿਕ ਸੁਰੱਖਿਆ, ਔਰਤਾਂ ਤੇ ਬੱਚਿਆਂ ਦੀ ਭਲਾਈ ਵਿਭਾਗ, ਸਨਮ ਅਗਰਵਾਲ ਨੂੰ ਵਿਸ਼ੇਸ਼ ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ, ਬਲਦੀਪ ਕੌਰ ਨੂੰ ਵਿਸ਼ੇਸ਼ ਸਕੱਤਰ ਪ੍ਰਸੋਨਲ, ਵਿਜੀਲੈਂਸ ਤੇ ਪੀਐਸਆਈਈਸੀ ਦੀ ਐੱਮਡੀ, ਸੰਦੀਪ ਕੁਮਾਰ ਨੂੰ ਡਿਪਟੀ ਕਮਿਸ਼ਨਰ ਤਰਨ ਤਾਰਨ, ਅਭਿਜੀਤ ਕਪਲਿਸ਼ ਨੂੰ ਡਾਇਰੈਕਟਰ ਮਾਈਨਿੰਗ, ਸੰਦੀਪ ਰਿਸ਼ੀ ਨੂੰ ਕਮਿਸ਼ਨਰ ਨਗਰ ਨਿਗਮ ਲੁਧਿਆਣਾ, ਅਮਿਤ ਕੁਮਾਰ ਪੰਚਾਲ ਨੂੰ ਏਡੀਸੀ ਫਗਵਾੜਾ, ਅਦਿੱਤਿਆ ਡਚਵਾਲ ਨੂੰ ਵਧੀਕ ਸਕੱਤਰ ਪਰਵਾਸੀ ਮਾਮਲੇ ਵਿਭਾਗ, ਪਰਮਿੰਦਰ ਪਾਲ ਸਿੰਘ ਨੂੰ ਐੱਮਡੀ ਪਨਕੌਮ, ਮਨੀਸ਼ਾ ਰਾਣਾ ਨੂੰ ਸੰਯੁਕਤ ਕਮਿਸ਼ਨਰ ਨਗਰ ਨਿਗਮ ਪਟਿਆਲਾ ਲਗਾਇਆ ਹੈ। ਪੀਸੀਐੱਸ ਅਫ਼ਸਰਾਂ ਵਿੱਚ ਪਰਮਜੀਤ ਸਿੰਘ ਨੂੰ ਵਧੀਕ ਕਮਿਸ਼ਨਰ ਨਗਰ ਨਿਗਮ ਲੁਧਿਆਣਾ, ਰਾਜਦੀਪ ਕੌਰ ਨੂੰ ਸੰਯੁਕਤ ਸਕੱਤਰ ਵਿਜੀਲੈਂਸ ਤੇ ਪ੍ਰਸੋਨਲ ਅਤੇ ਡਾਇਰੈਕਟਰ ਪ੍ਰਾਹੁਣਚਾਰੀ ਵਿਭਾਗ, ਰਾਕੇਸ਼ ਕੁਮਾਰ ਪੋਪਲੀ ਨੂੰ ਵਧੀਕ ਡਾਇਰੈਕਟਰ ਸੈਰ ਸਪਾਟਾ ਤੇ ਸੱਭਿਆਚਾਰ ਮਾਮਲੇ, ਆਨੰਦ ਸਾਗਰ ਸ਼ਰਮਾ ਨੂੰ ਸੰਯੁਕਤ ਸਕੱਤਰ ਖੇਤੀਬਾੜੀ ਤੇ ਵਧੀਕ ਮੈਨੇਜਿੰਗ ਡਾਇਰੈਕਟਰ ਪਨਗਰੇਨ, ਜੋਤੀ ਬਾਲਾ ਨੂੰ ਏਡੀਸੀ ਹੁਸ਼ਿਆਰਪੁਰ, ਕਨੂ ਥਿੰਦ ਨੂੰ ਸੰਯੁਕਤ ਡਾਇਰੈਕਟਰ (ਪ੍ਰਸ਼ਾਸਨ) ਡਾਇਰੈਕਟੋਰੇਟ ਉਦਯੋਗ ਵਿਭਾਗ, ਰਾਜੇਸ਼ ਕੁਮਾਰ ਸ਼ਰਮਾ ਨੂੰ ਐੱਸਡੀਐਮ ਪੱਟੀ, ਨਮਨ ਮੜਕਣ ਡਿਪਟੀ ਡਾਇਰੈਕਟਰ ਲੋਕ ਨਿਰਮਾਣ ਵਿਭਾਗ ਪਟਿਆਲਾ, ਕਰਨਦੀਪ ਸਿੰਘ ਨੂੰ ਸੰਯੁਕਤ ਡਾਇਰੈਕਟਰ ਖੇਤੀਬਾੜੀ, ਜਸਪ੍ਰੀਤ ਸਿੰਘ ਨੂੰ ਐੱਸਡੀਐੱਮ ਸੁਲਤਾਨਪੁਰ ਲੋਧੀ, ਬਲਜੀਤ ਕੌਰ ਨੂੰ ਐੱਸਡੀਐੱਮ ਫਰੀਦਕੋਟ, ਅਨਿਲ ਗੁਪਤਾ ਨੂੰ ਉਪ ਸਕੱਤਰ ਜਨਰਲ ਪ੍ਰਸ਼ਾਸਨ ਤੇ ਤਾਲਮੇਲ ਅਤੇ ਕਿਰਨ ਸ਼ਰਮਾ ਨੂੰ ਸੰਯੁਕਤ ਕਮਿਸ਼ਨਰ ਨਗਰ ਨਿਗਮ ਮੁਹਾਲੀ ਲਾਇਆ ਹੈ।