ਰਾਜਧਾਨੀ ਵਿੱਚ ਸੰੰਘਣੀ ਧੁੰਦ ਕਾਰਨ ਰੇਲ ਗੱਡੀਆਂ ਪੱਛੜੀਆਂ
07:17 AM Jan 15, 2025 IST
ਨਵੀਂ ਦਿੱਲੀ, 14 ਜਨਵਰੀ
ਅੱਜ ਇੱਥੇ ਕੌਮੀ ਰਾਜਧਾਨੀ ਵਿੱਚ ਸੰਘਣੀ ਧੁੰਦ ਕਾਰਨ ਕਾਰਨ ਕਈ ਰੇਲ ਗੱਡੀਆਂ ਪਛੜ ਕੇ ਚੱਲੀਆਂ। ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ ਸਵੇਰੇ ਛੇ ਵਜੇ ਤੱਕ ਕੁੱਲ 39 ਰੇਲ ਗੱਡੀਆਂ ਆਪਣੇ ਮੌਜੂਦਾ ਸਮੇਂ ਤੋਂ ਦੇਰ ਨਾਲ ਚੱਲੀਆਂ। ਕੁੱਝ ਰੇਲ ਗੱਡੀਆਂ ਕਰੀਬ ਅੱਧਾ ਘੰਟਾ ਦੇਰੀ ਨਾਲ ਚੱਲੀਆਂ। ਕੁੱਝ ਰੇਲ ਗੱਡੀਆਂ ਚਾਰ ਘੰਟੇ ਦੇਰ ਨਾਲ ਚੱਲੀਆਂ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਅਨੁਸਾਰ ਸਵੇਰੇ ਸਾਢੇ ਚਾਰ ਵਜੇ ਪਾਲਮ ਵਿੱਚ ਦਿਖਣ ਦੀ ਤੀਬਰਤਾ ਜ਼ੀਰੋ ਸੀ ਅਤੇ ਛੇ-ਅੱਠ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੱਖਣ-ਪੂਰਬੀ ਹਵਾਵਾਂ ਚੱਲ ਰਹੀਆਂ ਸਨ। ਸਫਦਰਜੰਗ ਵਿੱਚ ਸਵੇਰੇ ਸਾਢੇ ਪੰਜ ਵਜੇ ਸੰਘਣੀ ਧੁੰਦ ਕਾਰਨ ਦਿਖਣ ਦੀ ਤੀਬਰਤਾ ਪੰਜਾਹ ਮੀਟਰ ਤੱਕ ਸੀਮਤ ਹੋ ਕੇ ਰਹਿ ਗਈ। ਸਵੇਰੇ ਨੌਂ ਵਜੇ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 256 ਨਾਲ ਖਰਾਬ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। -ਪੀਟੀਆਈ
Advertisement
Advertisement