For the best experience, open
https://m.punjabitribuneonline.com
on your mobile browser.
Advertisement

ਕਿਸਾਨੀ ਧਰਨੇ ਕਾਰਨ ਰੇਲਗੱਡੀਆਂ ਪ੍ਰਭਾਵਿਤ

06:46 AM Apr 18, 2024 IST
ਕਿਸਾਨੀ ਧਰਨੇ ਕਾਰਨ ਰੇਲਗੱਡੀਆਂ ਪ੍ਰਭਾਵਿਤ
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 17 ਅਪਰੈਲ
ਕਿਸਾਨ ਜਥੇਬੰਦੀਆਂ ਵੱਲੋਂ ਸ਼ੰਭੂ ਸਰਹੱਦ ਅਤੇ ਰੇਲ ਪਟੜੀਆਂ ਉਤੇ ਦਿੱਤੇ ਗਏ ਧਰਨੇ ਅਤੇ ਰੇਲ ਆਵਾਜਾਈ ਰੋਕਣ ਕਾਰਨ ਕਈ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਅਤੇ ਮੁਸਾਫ਼ਿਰਾਂ ਨੂੰ ਮੁਸ਼ਕਲਾਂ ਪੇਸ਼ ਆਈਆਂ। ਇਸ ਧਰਨੇ ਕਾਰਨ ਕਈ ਰੇਲਗੱਡੀਆਂ ਦੀ ਦਿਸ਼ਾ ਬਦਲੀ ਗਈ ਅਤੇ ਕਈ ਸਟੇਸ਼ਨ ਛੱਡਣੇ ਪਏ। ਕਈ ਰੇਲਗੱਡੀਆਂ ਦੇਰੀ ਨਾਲ ਪੁੱਜੀਆਂ ਹਨ ਅਤੇ ਦੇਰ ਨਾਲ ਰਵਾਨਾ ਹੋਈਆਂ। ਰੇਲਵੇ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਕਿਸਾਨਾਂ ਦੇ ਧਰਨੇ ਦੇ ਕਾਰਨ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਅਤੇ ਅੰਮ੍ਰਿਤਸਰ ਨੂੰ ਆਉਣ ਵਾਲੀਆਂ ਕਈ ਰੇਲਗੱਡੀਆਂ ਪ੍ਰਭਾਵਿਤ ਹੋਈਆਂ। ਕਈ ਰੇਲਗੱਡੀਆਂ ਨੂੰ ਲੁਧਿਆਣਾ ਤੋਂ ਹੋਰ ਰੂਟ ਵੱਲ ਬਦਲਣਾ ਪਿਆ ਅਤੇ ਕਈਆਂ ਨੂੰ ਸਾਹਨੇਵਾਲ ਤੋਂ ਚੰਡੀਗੜ੍ਹ ਤੇ ਅੰਬਾਲਾ ਵੱਲ ਬਦਲਣਾ ਪਿਆ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਨੂੰ ਜਾਣ ਵਾਲੀ ਰੇਲਗੱਡੀ ਨੂੰ ਲੁਧਿਆਣਾ ਤੋਂ ਹੋਰ ਰੂਟ ਵੱਲ ਬਦਲਣਾ ਪਿਆ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਕਟਿਹਾਰ, ਅੰਮ੍ਰਿਤਸਰ ਤੋਂ ਜੈ ਨਗਰ ਅਤੇ ਅੰਮ੍ਰਿਤਸਰ ਤੋਂ ਟਾਟਾ ਨਗਰ ਤੇ ਅੰਮ੍ਰਿਤਸਰ ਤੋਂ ਸਹਿਰਸਾ ਜਾ ਰਹੀਆਂ ਰੇਲਗੱਡੀਆਂ ਨੂੰ ਰੂਟ ਬਦਲ ਕੇ ਭੇਜਣਾ ਪਿਆ। ਇਸੇ ਤਰ੍ਹਾਂ ਨੰਦੇੜ ਤੋਂ ਅੰਮ੍ਰਿਤਸਰ ਆ ਰਹੀ, ਕੋਲਕਾਤਾ ਅੰਮ੍ਰਿਤਸਰ, ਇੰਦੌਰ ਅੰਮ੍ਰਿਤਸਰ, ਨਵੀਂ ਦਿੱਲੀ ਅੰਮ੍ਰਿਤਸਰ ਰੇਲਗੱਡੀਆਂ ਨੂੰ ਵੀ ਦਿਸ਼ਾ ਬਦਲ ਕੇ ਅੰਮ੍ਰਿਤਸਰ ਭੇਜਿਆ ਗਿਆ। ਕਈ ਰੇਲਗੱਡੀਆਂ ਦਾ ਰੂਟ ਬਦਲਣ ਕਾਰਨ ਉਹ ਸਰਹਿੰਦ, ਰਾਜਪੁਰਾ ਅਤੇ ਅੰਬਾਲਾ ਸ਼ਹਿਰ ਰੇਲਵੇ ਸਟੇਸ਼ਨਾਂ ’ਤੇ ਨਹੀਂ ਪੁੱਜ ਸਕੀਆਂ। ਇਸ ਦੌਰਾਨ ਭਾਜਪਾ ਆਗੂ ਅਤੇ ਦੁਰਗਿਆਨਾ ਮੰਦਰ ਕਮੇਟੀ ਦੀ ਮੁਖੀ ਲਕਸ਼ਮੀ ਕਾਂਤਾ ਚਾਵਲਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਨਾ ਬਣਨ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਲਈ ਮੰਤਰੀਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਘਰਾਂ ਦੇ ਬਾਹਰ ਧਰਨੇ ਦੇਣ।

Advertisement

Advertisement
Author Image

sukhwinder singh

View all posts

Advertisement
Advertisement
×