ਮਧੂ ਮੱਖੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਸਿਖਲਾਈ ਸਮਾਪਤ
08:10 AM Nov 22, 2024 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 21 ਨਵੰਬਰ
ਬਾਗਬਾਨੀ ਵਿਭਾਗ ਹਰਿਆਣਾ ਵੱਲੋਂ ਆਈਬੀਡੀਸੀ ਰਾਮ ਨਗਰ ਵਿੱਚ ਇੰਡੋ ਇਜਰਾਈਲ ਦੇ ਤਹਿਤ ਮਧੂ ਮੱਖੀ ਪਾਲਣ ਪ੍ਰਬੰਧਨ ਸਬੰਧੀ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਤਹਿਤ ਅੱਜ ਤੀਜੇ ਦਿਨ ਮਧੂ ਮੱਖੀ ਪਾਲਣ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ’ਤੇ ਤਕਨੀਕੀ ਸ਼ੈਸ਼ਨ ਕਰਵਾਏ ਗਏ। ਇਸ ਵਿਚ ਹਰਿਆਣਾ ਖੇਤੀ ਬਾੜੀ ਯੂਨੀਵਰਸਿਟੀ ਹਿਸਾਰ ਤੋਂ ਡਾ. ਯੋਗੇਸ਼ ਕੁਮਾਰ, ਕੀਟ ਵਿਗਿਆਨ ਵਿਭਾਗ ਦੇ ਸਾਬਕਾ ਮੁਖੀ ਡਾ. ਮਨੋਜ ਕੁਮਾਰ ਸਹਾਇਕ ਵਿਗਿਆਨੀ ਕੀਟ ਵਿਗਿਆਨ ਡਾ. ਮਨਦੀਪ ਰਾਠੀ ਵੱਲੋਂ ਲੈਕਚਰ ਪੜ੍ਹੇ ਗਏ। ਇਸ ਦੌਰਾਨ ਮੌਜੂਦ ਮਾਹਿਰਾਂ ਨੇ ਮਧੂ ਮੱਖੀ ਪਾਲਣ ਰਾਹੀਂ ਪਰਾਗੀਕਰਨ, ਮਧੂ ਮੱਖੀ ਪਾਲਣ ਤੋਂ ਪ੍ਰਾਪਤ ਹੋਣ ਵਾਲੇ ਉਤਪਾਦ, ਅਤੇ ਰਾਣੀ ਮਧੂ ਮੱਖੀ ਦੇ ਗੁਣਾਂ ਤੇ ਸ਼ਹਿਦ ਤੇ ਹੋਰ ਉਤਪਾਦਾਂ ਰਾਹੀਂ ਮੁੱਲ ਵਧਾਉਣ ਵਰਗੇ ਵਿਸ਼ਿਆਂ ’ਤੇ ਤਜਰਬੇ ਸਾਂਝੇ ਕੀਤੇ।
Advertisement
Advertisement