ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੇਤੀਬਾੜੀ ਵਿੱਚ ਪਾਣੀ ਦੀ ਸਥਿਰਤਾ ਸਬੰਧੀ ਸਿਖਲਾਈ ਪ੍ਰੋਗਰਾਮ

07:15 AM Sep 27, 2024 IST
ਪਿੰਡ ਸਾਨੀਪੁਰ ਵਿੱਚ ਹੋਈ ਕਿਸਾਨ ਗੋਸ਼ਟੀ ਦੀ ਝਲਕ।

ਸ੍ਰੀ ਫ਼ਤਹਿਗੜ੍ਹ ਸਾਹਿਬ (ਅਜੇ ਮਲਹੋਤਰਾ):

Advertisement

ਸੈਂਟਰ ਫਾਰ ਇੰਟਰਨੈਸ਼ਨਲ ਪ੍ਰੋਜੈਕਟਸ ਟਰੱਸਟ (ਸੀਆਈਪੀਟੀ) ਵੱਲੋਂ ਹਿੰਦੁਸਤਾਨ ਯੂਨੀਲੀਵਰ ਫਾਊਂਡੇਸ਼ਨ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸਹਿਕਾਰਤਾ ਵਿਭਾਗ, ਭੂਮੀ ਤੇ ਜਲ ਸੰਭਾਲ ਵਿਭਾਗ, ਬਾਗਬਾਨੀ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਵਰਗੇ ਮੋਹਰੀ ਭਾਈਵਾਲਾਂ ਦੇ ਸਹਿਯੋਗ ਨਾਲ ਸਹਿਕਾਰੀ ਸਭਾ, ਸਾਨੀਪੁਰ ਫਤਹਿਗੜ੍ਹ ਸਾਹਿਬ ਵਿਖੇ ਕਿਸਾਨ ਲਰਨਿੰਗ ਐਕਸਚੇਂਜ ਪ੍ਰੋਗਰਾਮ (ਕਿਸਾਨ ਗੋਸ਼ਟੀ) ਕਰਵਾਇਆ। ਇਹ ਸਮਾਗਮ ਸੀਆਈਪੀਟੀ-ਐੱਚਯੂਐੱਫ ਫਲੈਗਸ਼ਿਪ ਪ੍ਰੋਗਰਾਮ ਦੇ ਹਿੱਸੇ ਵਜੋਂ ਕਰਵਾਇਆ ਗਿਆ ਸੀ ਜਿਸ ਦਾ ਵਿਸ਼ਾ ‘ਬਿਲਡਿੰਗ ਏ ਵਾਟਰ-ਐਫਿਸ਼ੀਐਂਟ ਐਗਰੀਕਲਚਰ ਮਾਡਲ ਐਕਰੋਸ ਪੰਜਾਬ’ ਸੀ।

Advertisement
Advertisement