ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਰੈਗਨ ਫਰੂਟ ਦੀ ਕਾਸ਼ਤ ਬਾਰੇ ਸਿਖਲਾਈ ਪ੍ਰੋਗਰਾਮ

10:51 AM Nov 10, 2024 IST
ਡਰੈਗਨ ਫਰੂਟ ਦੀ ਕਾਸ਼ਤ ਦੀ ਸਿਖਲਾਈ ਮੌਕੇ ਵਿਗਿਆਨੀ।

ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਨਵੰਬਰ
ਪੀਏਯੂ ਦੇ ਫਲ ਵਿਗਿਆਨ ਵਿਭਾਗ ਵੱਲੋਂ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਪੂਰੇ ਪੰਜਾਬ ਤੋਂ ਪੀਏਯੂ ਦੇ ਵਿਗਿਆਨੀਆਂ ਨੇ ਡਰੈਗਨ ਫਰੂਟ ਦੀ ਕਾਸ਼ਤ ਦੀ ਸਿਖਲਾਈ ਹਾਸਲ ਕੀਤੀ। ਪੀਏਯੂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਅਤੇ ਖੇਤਰੀ ਖੋਜ ਕੇਂਦਰਾਂ ਤੋਂ 22 ਵਿਗਿਆਨੀ ਇਸ ਸਿਖਲਾਈ ਪ੍ਰੋਗਰਾਮ ਦਾ ਹਿੱਸਾ ਬਣੇ। ਫਲ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਡਰੈਗਨ ਫਰੂਟ ਆਪਣੈ ਬਹੁਤ ਸਾਰੇ ਪੋਸ਼ਣ ਅਤੇ ਸਿਹਤ ਸਬੰਧੀ ਗੁਣਾਂ ਕਾਰਨ ਸੁਪਰ ਫਲ ਵਜੋਂ ਮਾਣਤਾ ਹਾਸਲ ਕਰ ਰਿਹਾ ਹੈ। ਇਸ ਫਲ ਦੀ ਕਾਸ਼ਤ ਨਾਲ ਜੁੜੀ ਵਿਸ਼ੇਸ਼ ਤਕਨਾਲੋਜੀ ਦੇ ਮੱਦੇਨਜ਼ਰ ਤਕਨੀਕੀ ਸਿਖਲਾਈ ਬੇਹੱਦ ਮਹੱਤਵਪੂਰਨ ਹੈ ਤਾਂ ਹੀ ਇਸ ਦੀ ਕਾਸ਼ਤ ਨੂੰ ਸਫਲਤਾ ਨਾਲ ਅੰਜਾਮ ਤੱਕ ਪਹੁੰਚਾਇਆ ਜਾ ਸਕਦਾ ਹੈ। ਉਨ੍ਹਾਂ ਨੇ ਵਿਗਿਆਨੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਸ ਫਲ ਦੀ ਕਾਸ਼ਤ ਦੀ ਵਿਧੀ ਨੂੰ ਕਿਸਾਨਾਂ ਤੱਕ ਪਹੁੰਚਾਉਣ। ਡਾ. ਸੰਜੁਲਾ ਸ਼ਰਮਾ ਨੇ ਡਰੈਗਨ ਫਰੂਟ ਦੇ ਮਨੁੱਖੀ ਸਿਹਤ ਸੰਧੀ ਲਾਭਕਾਰੀ ਗੁਣਾਂ ਦੀ ਗੱਲ ਕੀਤੀ। ਡਾ. ਹਰਪ੍ਰੀਤ ਅਤੇ ਡਾ. ਸਨਦੀਪ ਸਿੰਘ ਨੇ ਇਸ ਫਲ ਨੂੰ ਲੱਗਣ ਵਾਲੇ ਰੋਗਾਂ ਅਤੇ ਕੀੜਿਆਂ ਦੀ ਰੋਕਥਾਮ ਦੇ ਤਰੀਕੇ ਦੱਸੇ।

Advertisement

Advertisement