ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਆਪ’ ਦੇ ਮੁੱਖ ਦਫਤਰ ਵਿੱਚ ਗਿਣਤੀ ਏਜੰਟਾਂ ਨੂੰ ਸਿਖਲਾਈ

08:32 AM Jun 04, 2024 IST
ਆਮ ਆਦਮੀ ਪਾਰਟੀ ਦੇ ਆਗੂ ਗਿਣਤੀ ਏਜੰਟਾਂ ਨੂੰ ਸਿਖਲਾਈ ਦਿੰਦੇ ਹੋਏ।-ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜੂਨ
ਅੱਜ ਇੱਥੇ ਗਿਣਤੀ ਕੇਂਦਰਾਂ ਵਿੱਚ ਸ਼ਾਮਲ ਹੋਣ ਵਾਲੇ ਏਜੰਟਾਂ ਨੂੰ ਵੋਟਾਂ ਦੀ ਗਿਣਤੀ ਸਬੰਧੀ ‘ਆਪ’ ਦੇ ਮੁੱਖ ਦਫਤਰ ਵਿਖੇ ਸਿਖਲਾਈ ਦਿੱਤੀ ਗਈ। ‘ਆਪ’ ਦੇ ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਡਾ. ਸੰਦੀਪ ਪਾਠਕ ਨੇ ਗਿਣਤੀ ਏਜੰਟਾਂ ਨੂੰ ਸਿਖਲਾਈ ਦਿੱਤੀ। ਸਿਖਲਾਈ ਸੈਸ਼ਨ ਵਿੱਚ ਪਾਰਟੀ ਦੇ ਲੋਕ ਸਭਾ ਉਮੀਦਵਾਰ ਸੋਮਨਾਥ ਭਾਰਤੀ ਵੀ ਮੌਜੂਦ ਸਨ। ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਦੱਸਿਆ ਕਿ ਭਲਕੇ ਹੋਣ ਵਾਲੀ ਵੋਟਾਂ ਦੀ ਗਿਣਤੀ ਸਬੰਧੀ ਅੱਜ ਅਸੀਂ ਪਾਰਟੀ ਹੈੱਡਕੁਆਰਟਰ ਵਿਖੇ ਆਪਣੇ ਕਾਊਂਟਿੰਗ ਏਜੰਟਾਂ ਲਈ ਸਿਖਲਾਈ ਸੈਸ਼ਨ ਲਾਇਆ।
ਸ੍ਰੀ ਪਾਠਕ ਨੇ ਦੱਸਿਆ ਕਿ ਸਾਰੇ ਕਾਊਂਟਿੰਗ ਏਜੰਟਾਂ ਨੂੰ ਕਿਹਾ ਗਿਆ ਹੈ ਕਿ ਉਹ ਸਵੇਰੇ 6 ਵਜੇ ਤੱਕ ਆਪੋ-ਆਪਣੇ ਗਿਣਤੀ ਕੇਂਦਰਾਂ ’ਤੇ ਪਹੁੰਚ ਜਾਣ। ਜਦੋਂ ਤੱਕ ਵੋਟਾਂ ਦੀ ਗਿਣਤੀ ਨਹੀਂ ਹੁੰਦੀ, ਕੋਈ ਵੀ ਏਜੰਟ ਸੈਂਟਰ ਤੋਂ ਬਾਹਰ ਨਾ ਜਾਵੇ। ਜੋ ਗਿਣਤੀ ਦੌਰਾਨ ਕਿਸੇ ਕਿਸਮ ਦਾ ਸ਼ੱਕ ਹੋਵੇ ਤਾਂ ਉਸ ਨੂੰ ਤੁਰੰਤ ਰਿਟਰਨਿੰਗ ਅਫ਼ਸਰ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਉਣੀ ਪਵੇਗੀ। ਕਿਸੇ ਵੀ ਹਾਲਤ ਵਿੱਚ ਗਿਣਤੀ ਏਜੰਟ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ।
ਰਾਜ ਸਭਾ ਮੈਂਬਰ ਨੇ ਅੱਗੇ ਦੱਸਿਆ ਕਿ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਜਾਵੇਗੀ। ਜੇਕਰ ਪੋਸਟਲ ਬੈਲਟ ਸਲਿੱਪ ਵਿੱਚ ਕੋਈ ਗੜਬੜ ਹੈ ਤਾਂ ਤੁਰੰਤ ਇਤਰਾਜ਼ ਦਰਜ ਕਰੋ ਅਤੇ ਇਸ ਨੂੰ ਗਲਤ ਘੋਸ਼ਿਤ ਕਰੋ। ਇਸ ਮੌਕੇ ਬੈਲਟ ਯੂਨਿਟ ਬਾਕਸ ਦੀ ਸੀਲ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਫਾਰਮ 17ਸੀ ਬਾਰੇ ਵੀ ਜਾਣਕਾਰੀ ਦਿੱਤੀ ਗਈ।

Advertisement

Advertisement
Advertisement