ਬੀਡੀਪੀਓ ਦਫ਼ਤਰ ’ਚ ਪੰਚਾਂ-ਸਰਪੰਚਾਂ ਦਾ ਸਿਖਲਾਈ ਕੈਂਪ
07:58 AM Jan 11, 2025 IST
ਮਾਲੇਰਕੋਟਲਾ:
Advertisement
ਬਲਾਕ ਮਾਲੇਰਕੋਟਲਾ ਅਧੀਨ ਪੈਂਦੇ ਪਿੰਡਾਂ ਵਿੱਚ ਨਵੇਂ ਚੁਣੇ ਗਏ ਸਰਪੰਚਾਂ-ਪੰਚਾਂ ਨੂੰ ਉਨ੍ਹਾਂ ਦੇ ਕੰਮਾਂ, ਜ਼ਿੰਮੇਵਾਰੀਆਂ ਅਤੇ ਹੱਕਾਂ ਪ੍ਰਤੀ ਸਿਖਲਾਈ ਦੇਣ ਲਈ ਟਰੇਨਿੰਗ ਕੈਂਪ ਲਾਏ ਜਾ ਰਹੇ ਹਨ। ਇਸ ਤਹਿਤ ਲੱਗੇ ਅੱਠਵੇਂ ਕੈਂਪ ਵਿੱਚ ਗਰਾਮ ਪੰਚਾਇਤ ਦਲੇਲਗੜ੍ਹ, ਬਿੰਜੋਕੀ ਕਲਾਂ, ਸਾਦਤਪੁਰ, ਆਦਮਪਾਲ, ਬਿੰਜੋਕੀ ਖੁਰਦ, ਬੁਰਜ ਅਤੇ ਸੁਲਤਾਨਪੁਰ ਦੇ ਸਰਪੰਚਾਂ ਅਤੇ ਪੰਚਾਂ ਨੇ ਭਾਗ ਲਿਆ। ਕੈਂਪ ਦੌਰਾਨ ਬੀਡੀਪੀਓ ਜਗਰਾਜ ਸਿੰਘ, ਨੇ ਦੱਸਿਆ ਕਿ ਪੰਚਾਇਤੀ ਰਾਜ ਸੰਸਥਾਵਾਂ ਦੇ ਨਵੇਂ ਚੁਣੇ ਨੁਮਾਇੰਦਿਆਂ (ਸਰਪੰਚਾਂ ਅਤੇ ਪੰਚਾਂ) ਨੂੰ ਕਾਰਜ ਪ੍ਰਣਾਲੀ ਸਬੰਧੀ ਓਰੀਏਂਟੇਸ਼ਨ ਟ੍ਰੇਨਿੰਗ ਦੇਣ ਲਈ ਬਲਾਕ ਮਾਲੇਰਕੋਟਲਾ ਵਿੱਚ 2 ਦਸੰਬਰ ਤੋਂ ਇਹ ਕੈਂਪ ਲਗਾਏ ਜਾ ਰਹੇ ਹਨ। ਕੈਂਪ ਦੌਰਾਨ ਸਿਹਤ ਵਿਭਾਗ, ਬਾਲ ਵਿਕਾਸ ਪ੍ਰਾਜੈਕਟ ਵਿਭਾਗ, ਸਿੱਖਿਆ ਵਿਭਾਗ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮਾਹਿਰ ਕਰਮਚਾਰੀਆਂ ਵੱਲੋਂ ਆਪਣੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। -ਨਿੱਜੀ ਪੱਤਰ ਪ੍ਰੇਰਕ
Advertisement
Advertisement