ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੰਮੂ-ਕਸ਼ਮੀਰ ਲਈ ਰੇਲਗੱਡੀ ਸੈਲਾਨੀਆਂ ਅਤੇ ਸਥਾਨਕ ਲੋਕਾਂ ਲਈ ਵਰਦਾਨ: ਫਾਰੂਕ ਅਬਦੁੱਲਾ

10:21 AM Jun 10, 2025 IST
featuredImage featuredImage

ਸ੍ਰੀਨਗਰ, 10 ਜੂਨ

Advertisement

ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਕਸ਼ਮੀਰ ਲਈ ਨਵੀਂ ਰੇਲ ਸੇਵਾ ਸਥਾਨਕ ਲੋਕਾਂ ਦੇ ਨਾਲ-ਨਾਲ ਸੈਲਾਨੀਆਂ ਨੂੰ ਵੀ ਲਾਭ ਪਹੁੰਚਾਏਗੀ। ਰੇਲਗੱਡੀ ’ਤੇ ਚੜ੍ਹਨ ਤੋਂ ਪਹਿਲਾਂ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਬਹੁਤ ਖੁਸ਼ ਹਾਂ ਕਿ ਮੈਂ ਅੱਜ ਇਸ ਰੇਲਗੱਡੀ ਰਾਹੀਂ ਕਟੜਾ ਜਾ ਰਿਹਾ ਹਾਂ। ਇਹ ਸਾਡੇ ਲਈ ਸਭ ਤੋਂ ਵੱਡਾ ਫਾਇਦਾ ਰਿਹਾ ਹੈ।’’

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਸ਼ਮੀਰ ਨੂੰ ਬਾਕੀ ਭਾਰਤ ਨਾਲ ਜੋੜਨ ਵਾਲੀ ਰੇਲਗੱਡੀ ਘਾਟੀ ਦੇ ਲੋਕਾਂ ਲਈ ਇੱਕ ਭਰੋਸੇਯੋਗ ਆਵਾਜਾਈ ਲਿੰਕ ਹੋਵੇਗੀ। ਉਨ੍ਹਾਂ ਕਿਹਾ ਕਿ (ਸ਼੍ਰੀਨਗਰ ਅਤੇ ਜੰਮੂ ਵਿਚਕਾਰ) ਸੜਕ ਕਈ ਵਾਰ ਬੰਦ ਹੋ ਜਾਂਦੀ ਹੈ ਅਤੇ ਏਅਰਲਾਈਨਾਂ ਕੀਮਤਾਂ ਵਧਾ ਕੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੰਦੀਆਂ ਹਨ, ਪਰ ਇਸ ਰੇਲਗੱਡੀ ਨਾਲ ਲੋਕ ਇਸ ਤੋਂ ਬਚ ਜਾਣਗੇ।

Advertisement

ਅਬਦੁੱਲਾ ਨੇ ਕਿਹਾ ਕਿ ਰੇਲਵੇ ਲਿੰਕ ਕਸ਼ਮੀਰ ਵਿੱਚ ਬਾਗਬਾਨੀ ਖੇਤਰ ਲਈ ਵੀ ਲਾਭਦਾਇਕ ਸਾਬਤ ਹੋਵੇਗਾ ਕਿਉਂਕਿ ਉਪਜ ਤੇਜ਼ੀ ਨਾਲ ਬਾਜ਼ਾਰਾਂ ਤੱਕ ਪਹੁੰਚੇਗੀ। -ਪੀਟੀਆਈ

Advertisement