ਤ੍ਰੈਲੋਚਨ ਲੋਚੀ ਨੂੰ ਮਿਲਿਆ ਜਗਜੀਤ ਸਿੰਘ ਗਜ਼ਲਗੋ ਐਵਾਰਡ
07:41 AM Jan 08, 2025 IST
Advertisement
ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਜਨਵਰੀ
ਸਾਹਿਤਕ ਸਿਤਾਰੇ ਮੰਚ ਤਰਨ ਤਾਰਨ ਵੱਲੋਂ ਹਰਭਜਨ ਭਗਰੱਥ ਦੀ ਸਰਪ੍ਰਸਤੀ ਹੇਠ ਭਾਈ ਸਾਹਿਬ ਭਾਈ ਮੋਹਨ ਸਿੰਘ ਵੈਦ ਲਾਇਬ੍ਰੇਰੀ ਵਿਚ ‘ਮਹਿਫਿਲੇ ਗਜ਼ਲ’ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਲੇਖਕਾਂ ਤੇ ਕਵੀਆਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਾਇਰ ਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੂੰ ਜਗਜੀਤ ਸਿੰਘ ਗਜ਼ਲਗੋ ਪੁਰਸਕਾਰ ਦਿੱਤਾ ਗਿਆ। ਇਸ ਦੌਰਾਨ ਸ਼ਾਇਰਾਂ ਨੇ ਆਪੋ ਆਪਣੇ ਕਲਾਮ ਪੇਸ਼ ਕਰਕੇ ਮਹਿਫਿਲ ਨੂੰ ਕਾਵਿਕ ਰੰਗ ਵਿੱਚ ਰੰਗਿਆ। ਬਾਲ ਕਲਾਕਾਰ ਨੇਕ ਪ੍ਰੀਤ ਵਲਟੋਹਾ ਨੇ ਆਪਣੇ ਗੀਤਾਂ ਨਾਲ ਰੰਗ ਬੰਨ੍ਹਿਆ। ਇਸ ਸਮਾਗਮ ਵਿੱਚ ਮੈਗਜ਼ੀਨ ਸਤਰੰਗੀ ਦੇ ਸੰਪਾਦਕ ਜਸਬੀਰ ਸਿੰਘ ਝਬਾਲ, ਸ਼ਾਇਰ ਸੁਭਾਸ਼ ਚੰਦਰ ਝਬਾਲ, ਪੰਜਾਬੀ ਸਾਹਿਤ ਸਭਾ ਚੁਗਾਵਾਂ ਦੇ ਸਕੱਤਰ ਪ੍ਰਗਟ ਸਿੰਘ ਔਲਖ, ਕੁਲਵੰਤ ਸਿੰਘ ਕੰਤ ਹਾਜ਼ਰ ਸਨ।
Advertisement
Advertisement
Advertisement