ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਿਲਮ ‘ਮੈਦਾਨ’ ਦਾ ਟਰੇਲਰ ਰਿਲੀਜ਼

08:46 AM Mar 11, 2024 IST

ਮੁੰਬਈ: ਬੋਨੀ ਕਪੂਰ ਦੀ ਫਿਲਮ ‘ਮੈਦਾਨ’ ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਫੁਟਬਾਲ ਖੇਡ ’ਤੇ ਆਧਾਰਿਤ ਇਸ ਫਿਲਮ ਵਿੱਚ ਅਦਾਕਾਰ ਅਜੈ ਦੇਵਗਨ ਕੋਚ ਦੀ ਭੂਮਿਕਾ ਨਿਭਾਅ ਰਿਹਾ ਹੈ। ਫਿਲਮ ਦੇ ਟਰੇਲਰ ਅਤੇ ਅਜੈ ਦੀ ਪੇਸ਼ਕਾਰੀ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਹ ਫਿਲਮ ਭਾਰਤੀ ਫੁਟਬਾਲ ਦੇ ਸ਼ਾਨਦਾਰ ਖਿਡਾਰੀ ਸਈਦ ਅਬਦੁਲ ਰਹੀਮ ਦੇ ਜੀਵਨ ’ਤੇ ਆਧਾਰਿਤ ਹੈ। ਟਰੇਲਰ ਵਿੱਚ ਅਜੈ ਦੇਵਗਨ ਭਾਰਤੀ ਫੁਟਬਾਲ ਟੀਮ ਨੂੰ ਵਿਸ਼ਵ ਕੱਪ ਤੱਕ ਪਹੁੰਚਾਉਣ ਲਈ ਸਖਤ ਮਿਹਨਤ ਕਰਦਾ ਦਿਖਾਈ ਦੇ ਰਿਹਾ ਹੈ। ਉਹ ਇੱਕ ਨਵੀਂ ਟੀਮ ਤਿਆਰ ਕਰਦਾ ਹੈ, ਜਿਸ ਵਿੱਚ ਉਹ ਝੁੱਗੀਆਂ ’ਚ ਰਹਿਣ ਵਾਲੇ ਨੌਜਵਾਨਾਂ ਨੂੰ ਸ਼ਾਮਲ ਕਰਦਾ ਹੈ ਤੇ ਉਨ੍ਹਾਂ ਨੂੰ ਵਿਸ਼ਵ ਪੱਧਰ ’ਤੇ ਮੁਕਾਬਲਾ ਕਰਨ ਦੇ ਲਾਇਕ ਬਣਾਉਂਦਾ ਹੈ। ਟਰੇਲਰ ਦੌਰਾਨ ਅਜੈ ਦੇ ਕਿਰਦਾਰ ਦੀ ਆਵਾਜ਼ ਪਿੱਠਭੂਮੀ ਵਿੱਚ ਚੱਲਦੀ ਹੈ, ਜੋ ਕਹਿੰਦੀ ਹੈ, ‘ਸਾਡਾ ਦੇਸ਼ ਦੁਨੀਆਂ ਵਿੱਚ ਸਭ ਤੋਂ ਵੱਡਾ ਨਹੀਂ, ਨਾ ਹੀ ਸਭ ਤੋਂ ਅਮੀਰ ਹੈ। ਅੱਧੀ ਦੁਨੀਆਂ ਨੂੰ ਸਾਡੇ ਦੇਸ਼ ਦਾ ਨਾਂ ਵੀ ਨਹੀਂ ਪਤਾ। ਫੁਟਬਾਲ ਸਾਨੂੰ ਇਹ ਪਛਾਣ ਦਿਵਾ ਸਕਦਾ ਹੈ ਕਿਉਂਕਿ ਸਾਰੀ ਦੁਨੀਆਂ ਵਿੱਚ ਫੁਟਬਾਲ ਦੀ ਖੇਡ ਖੇਡੀ ਜਾਂਦੀ ਹੈ। ਇਸ ਲਈ ਭਾਰਤ ਨੂੰ ਅਗਲੇ ਦਸ ਸਾਲਾਂ ਲਈ ਫੁਟਬਾਲ ਦੀ ਇੱਕ ਸ਼ਾਨਦਾਰ ਟੀਮ ਤਿਆਰ ਕਰਨ ਦੀ ਲੋੜ ਹੈ।’ ਇਹ ਫਿਲਮ ਇਸ ਸਾਲ ਅਪਰੈਲ ਮਹੀਨੇ ਵਿੱਚ ਸਿਨੇਮਾਘਰਾਂ ’ਚ ਰਿਲੀਜ਼ ਕੀਤੀ ਜਾਵੇਗੀ। -ਏਐੱਨਆਈ

Advertisement

Advertisement