For the best experience, open
https://m.punjabitribuneonline.com
on your mobile browser.
Advertisement

ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ਦਾ ਟਰੇਲਰ ਰਿਲੀਜ਼

07:17 AM Nov 24, 2023 IST
ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ਦਾ ਟਰੇਲਰ ਰਿਲੀਜ਼
Advertisement

ਮੁੰਬਈ: ਫ਼ਿਲਮ ‘ਐਨੀਮਲ’ ਦੇ ਨਿਰਮਾਤਾਵਾਂ ਨੇ ਅੱਜ ਇਸ ਦਾ ਅਧਿਕਾਰਤ ਟਰੇਲਰ ਰਿਲੀਜ਼ ਕੀਤਾ ਹੈ। ਇਹ ਫ਼ਿਲਮ ਐਕਸ਼ਨ, ਡਰਾਮਾ ਤੇ ਕ੍ਰਾਈਮ ਭਰਪੂਰ ਹੈ। ਸੰਦੀਪ ਰੈੱਡੀ ਦੇ ਨਿਰਦੇਸ਼ਨ ਵਾਲੀ ਇਸ ਫ਼ਿਲਮ ’ਚ ਰਣਬੀਰ ਕਪੂਰ, ਰਸ਼ਮਿਕਾ ਮੰਦਾਨਾ, ਅਨਿਲ ਕਪੂਰ ਅਤੇ ਬੌਬੀ ਦਿਓਲ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ‘ਐਨੀਮਲ’ ਫ਼ਿਲਮ ਪਿਤਾ ਅਤੇ ਪੁੱਤਰ ਦੇ ਰਿਸ਼ਤੇ ’ਤੇ ਅਧਾਰਿਤ ਹੈ, ਜਿਨ੍ਹਾਂ ਦੇ ਕਿਰਦਾਰ ਅਨਿਲ ਕਪੂਰ ਅਤੇ ਰਣਬੀਰ ਕਪੂਰ ਨੇ ਨਿਭਾਏ ਹਨ। ਫ਼ਿਲਮ ਦੇ 3 ਮਿੰਟ ਤੇ 32 ਸਕਿੰਟ ਦੇ ਟਰੇਲਰ ਵਿੱਚ ਦਿਖਾਇਆ ਗਿਆ ਹੈ ਕਿ ਛੋਟੀ ਉਮਰ ’ਚ ਹਿੰਸਕ ਪਾਲਣ-ਪੋਸ਼ਣ ਕਾਰਨ ਰਣਬੀਰ ਦਾ ਸੁਭਾਅ ਨਿਰਦਈ ਹੋ ਜਾਂਦਾ ਹੈ। ਰਣਬੀਰ ਦਾ ਕਿਰਦਾਰ ਆਪਣੇ ਪਿਤਾ ਦੇ ਪਿਆਰ ਨੂੰ ਲੈ ਕੇ ਸੁਰੱਖਿਆਤਮਕ ਅਤੇ ਜਨੂੰਨੀ ਹੈ। ਬਲਬੀਰ ਸਿੰਘ ਦੇ ਰੂਪ ਵਿੱਚ ਰਣਬੀਰ ਆਪਣੇ ਪਿਤਾ ਪ੍ਰਤੀ ਆਪਣੇ ਪਿਆਰ ਦੇ ਰਾਹ ’ਚ ਆਉਣ ਵਾਲੇ ਹਰ ਵਿਅਕਤੀ ਨੂੰ ਧਮਕੀ ਦਿੰਦਾ ਨਜ਼ਰ ਆਉਂਦਾ ਹੈ। ਟਰੇਲਰ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਰਸ਼ਮਿਕਾ ਮੰਦਾਨਾ ਫ਼ਿਲਮ ’ਚ ਰਣਬੀਰ ਦੀ ਪ੍ਰੇਮਿਕਾ ਦੀ ਭੂਮਿਕਾ ’ਚ ਹੋਵੇਗੀ। ਬੌਬੀ ਦਿਓਲ ਫ਼ਿਲਮ ’ਚ ਖਲਨਾਇਕ ਦੀ ਭੂਮਿਕਾ ਨਿਭਾਅ ਰਿਹਾ ਹੈ, ਜਿਹੜਾ ਕਿ ਟਰੇਲਰ ਵਿੱਚ ਖ਼ਤਰਨਾਕ ਦਿਖਾਈ ਦਿੰਦਾ ਹੈ। ‘ਐਨੀਮਲ’ ਫ਼ਿਲਮ ਪਹਿਲੀ ਦਸੰਬਰ ਨੂੰ ਸਿਨੇਮਾਘਰਾਂ ’ਚ ਦਸਤਕ ਦੇਣ ਲਈ ਤਿਆਰ ਹੈ ਅਤੇ ਇਹ ਪੰਜ ਭਾਸ਼ਾਵਾਂ ਹਿੰਦੀ, ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ ’ਚ ਰਿਲੀਜ਼ ਹੋਵੇਗੀ। -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement