ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਇਸ਼ਕ ਇਨ ਦਿ ਏਅਰ’ ਦਾ ਟਰੇਲਰ ਰਿਲੀਜ਼

07:55 AM Sep 19, 2024 IST

ਮੁੰਬਈ:

Advertisement

ਵੈੱਬ ਸੀਰੀਜ਼ ‘ਇਸ਼ਕ ਇਨ ਦਿ ਏਅਰ’ ਦਾ ਅੱਜ ਇੱਥੇ ਟਰੇਲਰ ਰਿਲੀਜ਼ ਕੀਤਾ ਗਿਆ। ਸੀਰੀਜ਼ ਵਿੱਚ ਸ਼ਾਂਤਨੂ ਮਹੇਸ਼ਵਰੀ ਅਤੇ ਮੇਧਾ ਰਾਣਾ ਨੇ ਮੁੱਖ ਭੂਮਿਕਾ ਨਿਭਾਈ ਹੈ। ਇਹ ਵੈੱਬ ਸੀਰੀਜ਼ ਇੰਦੌਰ ਅਤੇ ਮੁੰਬਈ ਦੇ ਨੌਜਵਾਨ ਅਤੇ ਮੁਟਿਆਰ ਦੀ ਕਹਾਣੀ ਨੂੰ ਬਿਆਨਦੀ ਹੈ। ਇੰਦੌਰ ਨਾਲ ਸਬੰਧਤ ਨੌਜਵਾਨ ਫੋਟੋਗ੍ਰਾਫਰ ਹੈ ਅਤੇ ਲੜਕੀ ਮੁੰਬਈ ਵਿੱਚ ਹੇਅਰ ਸਟਾਈਲਿਸਟ ਹੈ। ਦੋਵੇਂ ਹਵਾਈ ਅੱਡੇ ’ਤੇ ਮਿਲਦੇ ਹਨ, ਇਸ ਮਗਰੋਂ ਉਨ੍ਹਾਂ ਦੇ ਸਫ਼ਰ ’ਚ ਕੀ ਬਦਲਾਅ ਆਉਂਦਾ ਹੈ, ਸੀਰੀਜ਼ ਉਸੇ ’ਤੇ ਆਧਾਰਿਤ ਹੈ। ਨਮਨ ਨਾਂ ਦੇ ਫੋਟੋਗ੍ਰਾਫਰ ਦੀ ਭੂਮਿਕਾ ਨਿਭਾਉਣ ਵਾਲੇ ਸ਼ਾਂਤਨੂ ਨੇ ਕਿਹਾ, ‘ਇੱਕ ਹੋਰ ਰੁਮਾਂਟਿਕ ਕਹਾਣੀ ਨਾਲ ਵਾਪਸੀ ਕਰਕੇ ਵਧੀਆ ਮਹਿਸੂਸ ਹੋ ਰਿਹਾ ਹੈ। ‘ਇਸ਼ਕ ਇਨ ਦਿ ਏਅਰ’ ਪ੍ਰੇਮ ਕਹਾਣੀ ਹੈ।’ ਅਦਾਕਾਰ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਦਰਸ਼ਕ ਇਸ ਸੀਰੀਜ਼ ਨੂੰ ਪਸੰਦ ਕਰਨਗੇ। ਸੀਰੀਜ਼ ਵਿੱਚ ਹੇਅਰ ਸਟਾਈਲਿਸਟ ਕਾਵਿਕਾ ਮਹਿਰਾ ਦੀ ਭੂਮਿਕਾ ਨਿਭਾਉਣ ਵਾਲੀ ਮੇਧਾ ਰਾਣਾ ਨੇ ਕਿਹਾ, ‘ਇਸ ਪ੍ਰਾਜੈਕਟ ’ਤੇ ਕੰਮ ਕਰਨਾ ਸੱਚਮੁੱਚ ਮਜ਼ੇਦਾਰ ਅਤੇ ਸ਼ਾਨਦਾਰ ਅਨੁਭਵ ਰਿਹਾ ਹੈ। ਮੈਨੂੰ ਉਮੀਦ ਹੈ ਦਰਸ਼ਕ ਇਸ ਸ਼ੋਅ ਨੂੰ ਓਨਾ ਹੀ ਪਿਆਰ ਕਰਨਗੇ, ਜਿੰਨਾ ਅਸੀਂ ਇਸ ਨੂੰ ਬਣਾਉਣ ਵੇਲੇ ਕੀਤਾ ਸੀ।’ ਬੀਬੀਸੀ ਸਟੂਡੀਓਜ਼ ਪ੍ਰੋਡਕਸ਼ਨਜ਼ ਇੰਡੀਆ ਵੱਲੋਂ ਬਣਾਈ ਇਹ ਵੈੱਬ ਸੀਰੀਜ਼ 20 ਸਤੰਬਰ ਨੂੰ ਐਮਾਜ਼ਾਨ ਐੱਮਐਕਸ ਪਲੇਅਰ ’ਤੇ ਰਿਲੀਜ਼ ਹੋਵੇਗੀ। -ਆਈਏਐੱਨਐੱਸ

Advertisement
Advertisement