For the best experience, open
https://m.punjabitribuneonline.com
on your mobile browser.
Advertisement

ਕਾਰ ’ਤੇ ਪਲਟਿਆ ਟਰਾਲਾ, ਜਾਨੀ ਨੁਕਸਾਨ ਤੋਂ ਬਚਾਅ

08:34 AM Feb 22, 2024 IST
ਕਾਰ ’ਤੇ ਪਲਟਿਆ ਟਰਾਲਾ  ਜਾਨੀ ਨੁਕਸਾਨ ਤੋਂ ਬਚਾਅ
ਜਰਨੈਲੀ ਸੜਕ ’ਤੇ ਕਾਰ ਉਪਰ ਪਲਟਿਆ ਟਿੱਪਰ।-ਫੋਟੋ: ਓਬਰਾਏ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 21 ਫਰਵਰੀ
ਇੱਥੇ ਸ਼ਨੀ ਦੇਵ ਮੰਦਰ ਦੇ ਸਾਹਮਣੇ ਜਰਨੈਲੀ ਸੜਕ ’ਤੇ ਇੱਕ ਗੱਡੀ ਟਰਾਲੇ ਦੀ ਲਪੇਟ ’ਚ ਆਉਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ ਪਰ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 10 ਵਜੇ ਖੰਨਾ ਦੀ ਰਹਿਣ ਵਾਲੀ ਰਿਚਾ ਗੁਪਤਾ ਆਪਣੀ ਸਵਿਫਟ ਗੱਡੀ ਨੰਬਰ ਪੀਬੀ 26ਐੱਚ1815 ਰਾਹੀਂ ਆਪਣੀ ਲੜਕੀ ਨੂੰ ਜੀ.ਪੀ.ਐੱਸ ਸਕੂਲ ਵਿੱਚ ਪੇਪਰ ਦਿਵਾਉਣ ਲਈ ਲੈ ਕੇ ਜਾ ਰਹੀ ਸੀ ਕਿ ਜਦੋਂ ਉਹ ਸ਼ਨੀ ਦੇਵ ਮੰਦਰ ਦੇ ਸਾਹਮਣੇ ਕੱਟ ਤੋਂ ਨੈਸ਼ਨਲ ਹਾਈਵੇਅ ’ਤੇ ਜਾ ਰਹੀ ਸੀ ਤਾਂ ਪਿੱਛੋਂ ਆ ਰਹੇ ਟਰਾਲੇ ਦੀ ਲਪੇਟ ਵਿੱਚ ਆ ਗਈ ਜਿਸ ਕਾਰਨ ਟਰਾਲੇ ’ਤੇ ਲੋਡ ਕੰਟੇਨਰ ਪਲਟ ਕੇ ਸੜਕ ਉਤੇ ਡਿੱਗ ਪਿਆ, ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਸਬੰਧੀ ਰਿਚਾ ਦੇ ਪਤੀ ਸੁਮਿਤ ਗੁਪਤਾ ਨੇ ਦੱਸਿਆ ਕਿ ਟਰਾਲਾ ਚਾਲਕ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਕੇ ਦੂਰ ਤੱਕ ਘੜੀਸਦਾ ਲੈ ਗਿਆ। ਦੂਜੇ ਪਾਸੇ ਟਿੱਪਰ ਚਾਲਕ ਰਮਾਕਾਂਤ ਪਾਲ ਨੇ ਦੱਸਿਆ ਕਿ ਉਹ ਚਾਵਾ ਤੋਂ ਟਰਾਲਾ ਭਰ ਕੇ ਮੰਡੀ ਗੋਬਿੰਦਗੜ੍ਹ ਆਪਣੀ ਸਾਈਡ ’ਤੇ ਜਾ ਰਿਹਾ ਸੀ ਕਿ ਜਦੋਂ ਮੰਦਰ ਨੇੜੇ ਪੁੱਜਾ ਤਾਂ ਕਾਰ ਸਵਾਰ ਔਰਤ ਬੱਸ ਨੂੰ ਓਵਰਟੇਕ ਕਰਦੀ ਹੋਈ ਟਰਾਲੇ ਦੀ ਲਪੇਟ ਵਿੱਚ ਆ ਗਈ, ਜਿਸ ਨੂੰ ਬਚਾਉਣ ਕਾਰਨ ਉਸਦਾ ਟਰਾਲਾ ਪਲਟ ਗਿਆ। ਇਸ ਦੌਰਾਨ ਜਰਨੈਲੀ ਸੜਕ ’ਤੇ ਵੱਡਾ ਜਾਮ ਲੱਗ ਗਿਆ। ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਸੜਕ ਖਾਲੀ ਕਰ ਕੇ ਜਾਮ ਖੁੱਲ੍ਹਵਾਇਆ ਅਤੇ ਬਣਦੀ ਕਾਰਵਾਈ ਆਰੰਭ ਦਿੱਤੀ।

Advertisement

Advertisement
Author Image

joginder kumar

View all posts

Advertisement
Advertisement
×