For the best experience, open
https://m.punjabitribuneonline.com
on your mobile browser.
Advertisement

ਦੇਸ਼ ਵੰਡ ਵਰਗਾ ਦੁਖਾਂਤ ਕਦੇ ਨਾ ਵਾਪਰੇ: ਸੈਣੀ

07:43 AM Aug 15, 2024 IST
ਦੇਸ਼ ਵੰਡ ਵਰਗਾ ਦੁਖਾਂਤ ਕਦੇ ਨਾ ਵਾਪਰੇ  ਸੈਣੀ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਮਾਗਮ ਦੀ ਸ਼ੁਰੂਆਤ ਕਰਦੇ ਹੋਏ।
Advertisement

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ 14 ਅਗਸਤ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦੇਸ਼ ਦੀ ਵੰਡ ਦੌਰਾਨ ਹੋਏ ਕਤਲੇਆਮ ਦਾ ਦੁਖਾਂਤ ਝੱਲਣ ਵਾਲਿਆਂ ਦੇ ਦਰਦ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਮੁੱਖ ਮੰਤਰੀ ਨੇ ਇਹ ਗੱਲ ਅੱਜ ਜ਼ਿਲ੍ਹਾ ਕੁਰੂਕਸ਼ੇਤਰ ’ਚ ਪੰਚਨਦ ਸਮਾਰਕ ਟਰੱਸਟ ਕੁਰੂਕਸ਼ੇਤਰ ਵਲੋਂ ਕਰਵਾਏ ਰਾਜ ਪੱਧਰੀ ਵੰਡ ਘੱਲੂਘਾਰਾ ਯਾਦਗਾਰੀ ਦਿਵਸ ਸਮਾਗਮ ਮੌਕੇ ਦੇਸ਼ ਦੀ ਵੰਡ ਦੌਰਾਨ ਜਾਨ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਖੀ।
ਨਾਇਬ ਸੈਣੀ ਨੇ ਕਿਹਾ, ‘‘ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਅਜਿਹਾ ਕਤਲੇਆਮ ਦੁਨੀਆ ਦੇ ਕਿਸੇ ਵੀ ਹਿੱਸੇ ’ਚ ਨਾ ਵਾਪਰੇ। ਭਾਰਤ ਦੀ ਵੰਡ ਇਕ ਅਜਿਹੀ ਤ੍ਰਾਸਦੀ ਹੈ ਕਿ ਆਜ਼ਾਦੀ ਦਾ ਲਗਪਗ ਅੱਧਾ ਸਾਹਿਤ ਇਸ ਨਾਲ ਭਰਿਆ ਹੋਇਆ ਹੈ। ਵੰਡ ਦਾ ਦਰਦ ਕਦੇ ਭੁਲਾਇਆ ਨਹੀਂ ਜਾ ਸਕਦਾ।’’ ਮੁੱਖ ਮੰਤਰੀ ਨੇ ਕਿਹਾ ਕਿ 14 ਅਗਸਤ ਭਾਰਤ ਦੀ ਵੰਡ ਦਾ ਦੁਖਦਾਈ ਦਿਨ ਹੈ। ਦੇਸ਼ ਦੀ ਵੰਡ ਸਮੇਂ ਕਰੋੜਾਂ ਲੋਕ ਉਜਾੜੇ ਗਏ ਤੇ ਲੱਖਾਂ ਦੰਗਿਆਂ ਵਿੱਚ ਮਾਰੇ ਗਏ। ਮਾਵਾਂ ਭੈਣਾਂ ਨੂੰ ਤਸੀਹੇ ਦਿੱਤੇ ਗਏ। ਅੱਜ ਵੀ ਉਸ ਦ੍ਰਿਸ਼ ਨੂੰ ਯਾਦ ਕਰਕੇ ਰੂਹ ਕੰਬ ਜਾਂਦੀ ਹੈ।’’ ਉਨ੍ਹਾਂ ਕਿਹਾ ਕਿ ਵੰਡ ਦੀਆਂ ਇਨ੍ਹਾਂ ਯਾਦਾਂ ਨੂੰ ਸੰਭਾਲਣ ਲਈ ਤੇ ਨਵੀਂ ਪੀੜੀ ਨੂੰ ਆਪਸੀ ਪਿਆਰ ਤੇ ਸਦਭਾਵਨਾ ਦਾ ਪਾਠ ਪੜ੍ਹਾਉਣ ਲਈ ਕੁਰੂਕਸ਼ੇਤਰ ਦੇ ਪਿੰਡ ਮਸਾਣਾ ਵਿੱਚ ਵਿਸ਼ਵ ਪੱਧਰੀ ਸਮਾਰਕ ਬਣਾਇਆ ਜਾ ਰਿਹਾ ਹੈ, ਜਿਸ ’ਤੇ ਕਰੀਬ 200 ਕਰੋੜ ਰੁਪਏ ਖਰਚ ਹੋਣਗੇ। ਇਸ ਲਈ ਪੰਚਨਦ ਮੈਮੋਰੀਅਲ ਟਰੱਸਟ ਨੇ 25 ਏਕੜ ਜ਼ਮੀਨ ਦਾਨ ਕੀਤੀ ਹੈ। ਮੁੱਖ ਮੰਤਰੀ ਨੇ ਆਪਣੇ ਸਵੈ ਇਛੁੱਕ ਫੰਡ ਚ 51 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ, ਗੀਤਾ ਮਨੀਸ਼ੀ ਸੁਆਮੀ ਗਿਆਨਾ ਨੰਦ, ਰਾਜ ਮੰਤਰੀ ਸੀਮਾ ਤ੍ਰਿਖਾ, ਵਿਧਾਇਕ ਲਛਮਣ ਨਾਪਾ, ਘਣਸ਼ਿਆਮ ਦਾਸ ਅਰੋੜਾ, ਸਾਬਕਾ ਮੰਤਰੀ ਮਨੀਸ਼ ਗਰੋਵਰ, ਮਹੰਤ ਚਰਨ ਦਾਸ ਆਦਿ ਮੌਜੂਦ ਸਨ।

Advertisement
Advertisement
Author Image

joginder kumar

View all posts

Advertisement
×