ਦੇਹ ਵਪਾਰ: ਦੋ ਨਾਬਾਲਗ ਲੜਕੀਆਂ ਨੂੰ ਛੁਡਾਇਆ
08:44 AM Jun 06, 2024 IST
Advertisement
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 5 ਜੂਨ
ਮੁਹਾਲੀ ਦੇ ਡਿਪਟੀ ਕਮਿਸ਼ਨਰ ਵੱਲੋਂ ਗਠਿਤ ਵਿਸ਼ੇਸ਼ ਕਮੇਟੀ ਵੱਲੋਂ ਬਚਪਨ ਬਚਾਓ ਅੰਦੋਲਨ ਦੀ ਸ਼ਿਕਾਇਤ ’ਤੇ ਪਿੰਡ ਬਲੌਂਗੀ ਵਿੱਚ ਛਾਪਾ ਮਾਰ ਕੇ ਦੋ ਨਾਬਾਲਗ ਲੜਕੀਆਂ ਨੂੰ ਦੇਹ ਵਪਾਰ ਦੇ ਜਾਲ ਤੋਂ ਮੁਕਤ ਕਰਵਾਇਆ ਹੈ। ਪੁਲੀਸ ਨੇ ਮਾਮਲੇ ਸਬੰਧੀ ਇੱਕ ਔਰਤ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਬਚਪਨ ਬਚਾਓ ਅੰਦੋਲਨ ਦੇ ਸੂਬਾ ਕੋਆਰਡੀਨੇਟਰ ਯਾਦਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਰਾਸ਼ਟਰੀ ਬਾਲ ਸ਼ਿਕਾਇਤ ਕੇਂਦਰ ਨੂੰ ਸੂਚਨਾ ਮਿਲੀ ਸੀ ਕਿ ਇੱਕ ਔਰਤ ਵੱਲੋਂ ਮੁਹਾਲੀ ਵਿੱਚ ਬਿਹਾਰ ਤੋਂ ਦੋ ਨਾਬਾਲਗ ਲੜਕੀਆਂ ਨੂੰ ਵਰਗਲਾ ਲਿਆਂਦਾ ਗਿਆ ਹੈ, ਜਿਨ੍ਹਾਂ ’ਚੋਂ ਇੱਕ ਲੜਕੀ ਦੀ ਉਮਰ 12 ਅਤੇ ਦੂਜੀ ਲੜਕੀ ਦੀ ਉਮਰ 14 ਸਾਲ ਹੈ। ਪੁਲੀਸ ਨੇ ਮਹਿਲਾ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Advertisement
Advertisement
Advertisement