ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨੌਲੀ ਸੂਰਤ ਸੜਕ ’ਚ ਪਾੜ ਪੈਣ ਕਾਰਨ ਆਵਾਜਾਈ ਠੱਪ

06:28 AM Jul 21, 2023 IST
ਪਿੰਡ ਮਨੌਲੀ ਸੂਰਤ ਵਿੱਚ ਚੋਏ ਦੇ ਆਰਜ਼ੀ ਲਾਂਘੇ ਉੱਤੋਂ ਪੈਦਲ ਲੰਘਦੇ ਹੋਏ ਵਿਦਿਆਰਥੀ।

ਕਰਮਜੀਤ ਸਿੰਘ ਚਿੱਲਾ
ਬਨੂੜ, 20 ਜੁਲਾਈ
ਘੱਗਰ ਦੇ ਪਾਣੀ ਨਾਲ ਪਿੰਡ ਮਨੌਲੀ ਸੂਰਤ ਨੇੜੇ ਚੋਏ ਦਾ ਪੁਲ ਟੁੱਟਣ ਅਤੇ 60 ਫੁੱਟ ਦੇ ਕਰੀਬ ਪਾਏ ਪਾੜ ਕਾਰਨ ਜਿੱਥੇ ਲਾਲੜੂ-ਬਨੂੜ ਮਾਰਗ ਉੱਤੇ ਸਮੁੱਚੀ ਆਵਾਜਾਈ ਪਿਛਲੇ ਦਸ ਦਨਿਾਂ ਤੋਂ ਬੰਦ ਪਈ ਹੈ ਅਤੇ ਸਕੂਲੀ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਰਗ ਉੱਤੇ ਚੱਲਦੀਆਂ ਬੱਸਾਂ ਵੀ ਬੰਦ ਪਈਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਾੜ ਦੇ ਦੋਵੇਂ ਪਾਸੇ ਨਿੱਜੀ ਸਕੂਲ ਹਨ, ਜਨਿ੍ਹਾਂ ਵਿੱਚ ਸੈਂਕੜੇ ਬੱਚੇ ਪੜ੍ਹਦੇ ਹਨ। ਲਾਲੜੂ ਵਾਲੇ ਪਾਸੇ ਦੇ ਪਿੰਡਾਂ ਤੋਂ ਮਨੌਲੀ ਸੂਰਤ ਵਾਲੇ ਪਾਸੇ ਨਿੱਜੀ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਲਿਆਂਦੀਆਂ ਬੱਸਾਂ ਸੜਕੀ ਪਾੜ ਦੇ ਦੂਜੇ ਪਾਸੇ ਉਤਾਰ ਦਿੰਦੀਆਂ ਹਨ। ਇਹ ਬੱਚੇ ਪਿੰਡ ਵਾਸੀਆਂ ਵੱਲੋਂ ਬਣਾਏ ਹੋਏ ਆਰਜੀ ਪੁਲ ਉੱਤੋਂ ਪੈਦਲ ਲੰਘ ਕੇ ਸੜਕ ਦੇ ਦੂਜੇ ਪਾਸੇ ਖੜ੍ਹੀਆਂ ਕੀਤੀਆਂ ਹੁੰਦੀਆਂ ਬੱਸਾਂ ਵਿੱਚ ਚੜ੍ਹਦੇ ਹਨ, ਕਿਉਂਕਿ ਆਰਜੀ ਲਾਂਘੇ ਉੱਤੇ ਬੱਸਾਂ ਅਤੇ ਹੋਰ ਭਾਰੀ ਵਾਹਨ ਨਹੀਂ ਲੰਘ ਸਕਦੇ। ਸਿਰਫ਼ ਦੋਪਹੀਆ ਵਾਹਨ ਹੀ ਲੰਘਦੇ ਹਨ। ਸਕੂਲੀ ਬੱਚਿਆਂ ਨੂੰ ਇੱਕ ਪਾਸੇ ਵਾਲੀਆਂ ਬੱਸਾਂ ਵਿੱਚ ਉਤਰ ਕੇ ਦੂਜੇ ਪਾਸੇ ਵਾਲੀਆਂ ਬੱਸਾਂ ਵਿੱਚ ਚੜ੍ਹਨ ਲਈ ਤਿੰਨ-ਚਾਰ ਸੌ ਮੀਟਰ ਦਾ ਪੰਧ ਪੈਦਲ ਤੈਅ ਕਰਨਾ ਪੈਂਦਾ ਹੈ। ਦੁਪਹਿਰ ਸਮੇਂ ਆਰਜੀ ਰਸਤੇ ਉੱਤੋਂ ਪੈਦਲ ਲੰਘਦੇ ਬੱਚੇ ਮੁੜ੍ਹਕੋ-ਮੁੜ੍ਹਕੀ ਹੋ ਜਾਂਦੇ ਹਨ। ਪਿੰਡ ਮਨੌਲੀ ਸੂਰਤ ਦੇ ਸਾਬਕਾ ਸਰਪੰਚ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਚੋਏ ਉੱਤੇ ਟੁੱਟੇ ਪੁਲ ਅਤੇ ਸੜਕੀ ਪਾੜ ਕਾਰਨ ਸਕੂਲੀ ਬੱਚਿਆਂ ਸਮੇਤ ਚੌਪਹੀਆ ਵਾਹਨਾਂ ਵਾਲਿਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪਾੜ ਵਿੱਚ ਵੱਡਾ ਪੁਲ ਲਾ ਕੇ ਸੜਕ ਬਣਾਉਣ ਦੀ ਲੋੜ ਹੈ, ਕਿਉਂਕਿ ਇਸ ਵਿੱਚੋਂ ਘੱਗਰ ਵਿੱਚ ਪਾਣੀ ਦਾ ਪੱਧਰ ਵਧਣ ਦੀ ਸੂਰਤ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਆਉਂਦਾ ਹੈ। ਸਕੂਲੀ ਬੱਚਿਆਂ ਦੇ ਮਾਪਿਆਂ ਅਤੇ ਹੋਰਨਾਂ ਰਾਹਗੀਰਾਂ ਨੇ ਪੁਲ ਦੀ ਉਸਾਰੀ ਕਰਾਉਣ ਦੀ ਮੰਗ ਕੀਤੀ ਹੈ।

Advertisement

ਮੋਹੀ ਕਲਾਂ-ਮੋਹੀ ਖੁਰਦ ਸੜਕ ’ਚ ਪਿਆ ਪਾੜ ਵੀ ਜਿਉਂ ਦਾ ਤਿਉਂ

ਪਿੰਡ ਮੋਹੀ ਖੁਰਦ ਅਤੇ ਮੋਹੀ ਕਲਾਂ ਵਿਚਕਾਰ ਲਿੰਕ ਸੜਕ ਵਿੱਚ ਪਿਆ ਵੱਡਾ ਪਾੜ ਵੀ ਜਿਉਂ ਦਾ ਤਿਉਂ ਹੈ। ਮੋਹੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਨ ਜਾਂਦੇ ਅੱਧੀ ਦਰਜਨ ਪਿੰਡਾਂ ਦੇ ਬੱਚਿਆਂ ਨੂੰ ਇਸ ਪਾੜ ਵਿੱਚ ਬਣਾਈ ਵੱਟ ਉੱਤੋਂ ਲੰਘ ਕੇ ਹੀ ਸਕੂਲ ਜਾਣਾ ਪੈਂਦਾ ਹੈ। ਵੱਖ-ਵੱਖ ਪਿੰਡਾਂ ਦੀ ਪੰਚਾਇਤਾਂ ਨੇ ਇਸ ਪਾੜ ਨੂੰ ਵੀ ਤੁਰੰਤ ਪੂਰੇ ਜਾਣ ਦੀ ਮੰਗ ਕੀਤੀ ਹੈ।

Advertisement
Advertisement