ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝੋਨੇ ਦੀ ਖਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਆਵਾਜਾਈ ਠੱਪ

10:39 AM Oct 08, 2024 IST
ਝੋਨੇ ਦੀ ਖਰੀਦ ਸ਼ੁਰੂ ਨਾ ਹੋਣ ’ਤੇ ਕੁਰੂਕਸ਼ੇਤਰ ਰੋਡ ਜਾਮ ਕਰਦੇ ਹੋਏ ਕਿਸਾਨ।

ਸਤਪਾਲ ਰਾਮਗੜ੍ਹੀਆ
ਪਿਹੋਵਾ, 7 ਅਕਤੂਬਰ
ਝੋਨੇ ਦੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨਾਂ ਨੇ ਅੱਜ ਸ਼ਹਿਰ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ’ਤੇ ਆਵਾਜਾਈ ਠੱਪ ਕਰ ਦਿੱਤੀ। ਇਸ ਦੌਰਾਨ ਕਿਸਾਨਾਂ ਨੇ ਦੋ ਥਾਵਾਂ ’ਤੇ ਅੰਬਾਲਾ-ਹਿਸਾਰ ਹਾਈਵੇਅ ਵੀ ਬੰਦ ਕਰ ਦਿੱਤਾ। ਜਾਣਕਾਰੀ ਅਨੁਸਾਰ ਕਿਸਾਨਾਂ ਨੇ ਸ਼ਹਿਰ ਦਾ ਮੇਨ ਚੌਕ, ਕੁਰੂਕਸ਼ੇਤਰ ਰੋਡ ’ਤੇ ਮੰਡੀ ਦੇ ਸਾਹਮਣੇ, ਪਿੰਡ ਗੁਮਥਲਾਗੜ੍ਹ ਅਨਾਜ ਮੰਡੀ ਨੇੜੇ, ਅੰਬਾਲਾ ਹਿਸਾਰ ਰੋਡ ’ਤੇ ਪਿੰਡ ਥਾਣਾ ਨੇੜੇ, ਪਿੰਡ ਦੀਵਾਨਾ ਨੇੜੇ ਗੂਹਲਾ ਰੋਡ ’ਤੇ ਸਮੇਤ ਪੰਜ ਸੜਕਾਂ ਜਾਮ ਕਰ ਦਿੱਤੀਆਂ। ਦੂਜੇ ਪਾਸੇ ਪ੍ਰਦਰਸ਼ਨ ਦੀ ਸੂਚਨਾ ਮਿਲਣ ’ਤੇ ਐੱਸਡੀਐੱਮ ਅਮਨ ਕੁਮਾਰ, ਡੀਐੱਸਪੀ ਪਰਮਜੀਤ, ਸਿਟੀ ਐਸਐੱਚਓ ਜੀਤ ਸਿੰਘ, ਮਾਰਕੀਟ ਕਮੇਟੀ ਦੇ ਸਕੱਤਰ ਚੰਦਰ ਆਦਿ ਮੌਕੇ ’ਤੇ ਪੁੱਜੇ ਤੇ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਠੋਸ ਭਰੋਸਾ ਮਿਲਣ ਤੱਕ ਅੜੇ ਰਹੇ। 12 ਵਜੇ ਸ਼ੁਰੂ ਹੋਇਆ ਜਾਮ ਕਰੀਬ ਸਾਢੇ ਚਾਰ ਵਜੇ ਖੁੱਲ੍ਹਿਆ। ਕਿਸਾਨ ਆਗੂ ਪ੍ਰਿੰਸ ਵੜੈਚ, ਕਿਸਾਨ ਸੁਰਿੰਦਰ, ਸੁਸ਼ੀਲ ਆਦਿ ਨੇ ਦੱਸਿਆ ਕਿ ਚੀਕਾ ਅਤੇ ਕੈਥਲ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਿਰਵਿਘਨ ਹੋ ਰਹੀ ਹੈ ਪਰ ਪਿਹੋਵਾ ਮੰਡੀ ਅਤੇ ਇਸ ਅਧੀਨ ਪੈਂਦੇ ਖਰੀਦ ਕੇਂਦਰਾਂ ਵਿੱਚ ਕੰਮ ਠੱਪ ਪਿਆ ਹੈ। ਮੰਡੀਆਂ ਵਿੱਚ ਝੋਨੇ ਦੇ ਢੇਰ ਲੱਗੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਰਾਜ ਪੱਧਰ ’ਤੇ ਰਾਈਸ ਮਿੱਲਰਾਂ ਦੀਆਂ ਯੂਨੀਅਨਾਂ ਬਣੀਆਂ ਹੋਈਆਂ ਹਨ। ਇਸ ਯੂਨੀਅਨ ਦੇ ਮੈਂਬਰ ਚੀਕਾ-ਕੈਥਲ ਵਿੱਚ ਖਰੀਦ ਕਰ ਰਹੇ ਹਨ। ਜਦਕਿ ਪਿਹੋਵਾ ’ਚ ਉਹ ਹੜਤਾਲ ’ਤੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਰਾਈਸ ਮਿੱਲਰ ਆਪਣੀ ਮਿੱਲ ’ਤੇ ਮਾਲ ਉਤਾਰਨ ਲਈ ਜਗ੍ਹਾ ਨਹੀਂ ਦਿੰਦੇ ਉਦੋਂ ਤੱਕ ਮੰਡੀ ਵਿੱਚੋਂ ਫ਼ਸਲ ਨਹੀਂ ਚੁੱਕੀ ਜਾਵੇਗੀ। ਇਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪਵੇਗਾ। ਪਹਿਲਾਂ ਹੀ ਬੇਮੌਸਮੀ ਬਰਸਾਤ ਅਤੇ ਤੇਜ਼ ਹਵਾਵਾਂ ਕਾਰਨ ਫ਼ਸਲਾਂ ਖੇਤਾਂ ਵਿੱਚ ਵਿਛੀਆਂ ਪਈਆਂ ਹਨ। ਦੂਜੇ ਪਾਸੇ ਮੰਡੀ ਦੇ ਆੜ੍ਹਤੀਆਂ ਨੇ ਦੱਸਿਆ ਕਿ ਖਰੀਦ ਬੰਦ ਹੋਣ ਕਾਰਨ ਉਨ੍ਹਾਂ ਦਾ ਕੰਮ ਵੀ ਠੱਪ ਹੋ ਗਿਆ ਹੈ। ਜੋ ਮਾਲ ਉਨ੍ਹਾਂ ਨੇ ਖਰੀਦਿਆ ਸੀ।
ਇਸ ਦਾ ਜ਼ਿਆਦਾਤਰ ਹਿੱਸਾ ਚੀਕਾ ਅਤੇ ਕੈਥਲ ਦੇ ਸ਼ੈਲਰ ਮਾਲਕਾਂ ਨੂੰ ਭੇਜਿਆ ਗਿਆ ਹੈ। ਸਰਕਾਰ ਨੇ ਉਨ੍ਹਾਂ ਦੀ ਕਮਿਸ਼ਨ ਦਰ ਵੀ 2.5 ਫੀਸਦੀ ਤੋਂ ਘਟਾ ਕੇ 45.88 ਪੈਸੇ ਕਰ ਦਿੱਤੀ ਹੈ। ਵਪਾਰੀਆਂ ਨੇ ਸਰਕਾਰ ’ਤੇ ਕਿਸਾਨ ਤੇ ਵਪਾਰੀ ਵਿਰੋਧੀ ਹੋਣ ਦਾ ਦੋਸ਼ ਵੀ ਲਾਇਆ। ਅਧਿਕਾਰੀਆਂ ਵੱਲੋਂ ਸ਼ਾਮ ਨੂੰ ਖਰੀਦ ਸ਼ੁਰੂ ਕਰਵਾਉਣ ਤੋਂ ਬਾਅਦ ਕਿਸਾਨਾਂ ਨੇ ਜਾਮ ਖੋਲ੍ਹ ਦਿੱਤਾ।

Advertisement

ਕਿਸਾਨਾਂ ਵੱਲੋਂ ਪਿੱਪਲੀ-ਯਮੁਨਾਨਗਰ ਮਾਰਗ ਜਾਮ

ਕੁਰੂਕਸ਼ੇਤਰ (ਸਰਬਜੋਤ ਸਿੰਘ ਦੁੱਗਲ): ਪਿੱਪਲੀ ਦਾਣਾ ਮੰਡੀ ਵਿੱਚ ਝੋਨੇ ਦੀ ਖਰੀਦ ਨਾ ਹੋਣ ਕਿਸਾਨਾਂ ਨੇ ਅੱਜ ਮੰਡੀ ਦੇ ਸਾਹਮਣੇ ਪਿੱਪਲੀ ਯਮੁਨਾਨਗਰ ਰੋਡ ਜਾਮ ਕਰ ਦਿੱਤਾ। ਜਾਮ ਲਗਾਉਣ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਨੇ ਦੱਸਿਆ ਕਿ ਬਾਰਦਾਨਾ ਨਾ ਮਿਲਣ ਕਾਰਨ ਉਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ ਅਤੇ ਉਨ੍ਹਾਂ ਦਾ ਆਰਥਿਕ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਕਿਸਾਨ ਪ੍ਰੇਸ਼ਾਨ ਹਨ ਕਿਉਂਕਿ ਉਹ ਪਿਛਲੇ 10 ਦਿਨਾਂ ਤੋਂ ਅਨਾਜ ਮੰਡੀ ਵਿੱਚ ਜੀਰੀ ਵੇਚਣ ਲਈ ਆ ਰਹੇ ਹਨ, ਪਰ ਉਥੇ ਇਸ ਦੀ ਖਰੀਦ ਨਹੀਂ ਹੋ ਰਹੀ। ਜਾਮ ਦੀ ਸੂਚਨਾ ਮਿਲਣ ’ਤੇ ਮਾਰਕੀਟ ਕਮੇਟੀ ਦੇ ਸਕੱਤਰ ਗੁਰਮੀਤ ਸਿੰਘ ਸੈਣੀ ਅਤੇ ਥਾਣਾ ਸਦਰ ਦੇ ਇੰਚਾਰਜ ਬਲਜੀਤ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਜਾਮ ਲਗਾਉਣ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸਮਝਾ ਕੇ ਜਾਮ ਨੂੰ ਖੁੱਲ੍ਹਵਾਇਆ। ਪਿਪਲੀ ਮਾਰਕੀਟ ਕਮੇਟੀ ਦੇ ਸਕੱਤਰ ਗੁਰਮੀਤ ਸੈਣੀ ਨੇ ਦੱਸਿਆ ਕਿ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਨੂੰ ਬਾਰਦਾਨਾ ਮੁਹੱਈਆ ਕਰਵਾਇਆ ਜਾਵੇਗਾ।

Advertisement
Advertisement