For the best experience, open
https://m.punjabitribuneonline.com
on your mobile browser.
Advertisement

ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਆਵਾਜਾਈ ਠੱਪ

07:09 AM Jun 20, 2024 IST
ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਆਵਾਜਾਈ ਠੱਪ
ਧਰਨੇ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਰਾਵਿੰਦਰਪਾਲ ਸਿੰਘ ਰਾਜੂ ਕਾਮਰੇਡ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 19 ਜੂਨ
‘ਚਿੱਟੇ’ ਨਾਲ ਜੁੜੀਆਂ ਦੋ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਕਰਕੇ ਜਗਰਾਉਂ ਸ਼ਹਿਰ ਅੰਦਰ ਹਾਲਾਤ ਤਣਾਅਪੂਰਨ ਹਨ। ਪਹਿਲੀ ਘਟਨਾ ’ਚ ਇਕ ਨੌਜਵਾਨ ਜਿਉਂਦਾ ਹੀ ਪੈਟਰੋਲ ਪਾ ਕੇ ਸਾੜ ਦਿੱਤਾ ਗਿਆ ਜਦਕਿ ਦੂਜੀ ਘਟਨਾ ’ਚ ਘਰੋਂ ਵਿਅਕਤੀ ਨੂੰ ਚੁੱਕਿਆ ਅਤੇ ਮਾਰਨ ਉਪਰੰਤ ਘਰ ਅੱਗੇ ਹੀ ਸੁੱਟ ਦਿੱਤਾ ਗਿਆ। ਇਨ੍ਹਾਂ ’ਚੋਂ ਜਿਉਂਦਾ ਸਾੜਨ ਵਾਲੀ ਘਟਨਾ ਨੂੰ ਲੈ ਕੇ ਜਗਰਾਉਂ-ਰਾਏਕੋਟ ਮੁੱਖ ਮਾਰਗ ’ਤੇ ਲਾਇਆ ਧਰਨਾ ਅੱਜ ਵੀ ਜਾਰੀ ਰਿਹਾ ਪਰ ਬਾਅਦ ’ਚ ਡੀਐਸਪੀ ਜਸਜਯੋਤ ਸਿੰਘ ਵਲੋਂ ਧਰਨੇ ’ਚ ਪਹੁੰਚ ਕੇ ਮੁੱਖ ਮੁਲਜ਼ਮ ਨੂੰ ਕਾਬੂ ਕਰਨ ਸਮੇਤ ਇਨਸਾਫ਼ ਦੇਣ ਦੇ ਭਰੋਸੇ ਮਗਰੋਂ ਧਰਨਾ ਚੁੱਕ ਲਿਆ ਗਿਆ। ਧਰਨੇ ’ਚ ਮ੍ਰਿਤਕ ਮਨਪ੍ਰੀਤ ਉਰਫ ਰਾਹੁਲ ਦੇ ਪਰਿਵਾਰਿਕ ਜੀਅ ਅਤੇ ਹੋਰ ਲੋਕ ਸ਼ਾਮਲ ਸਨ। ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਤੇ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਨੇ ਕਿਹਾ ਕਿ ਪੰਜਾਬ ਅੰਦਰ ਨਸ਼ੇ ਅਤੇ ਅਮਨ ਕਾਨੂੰਨ ਦੀ ਸਥਿਤੀ ਦਾ ਸੱਚ ਉਜਾਗਰ ਹੋਇਆ ਹੈ। ਉਨ੍ਹਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਨਸ਼ੇ ਨਾਲ ਡੇਢ ਦਰਜਨ ਦੇ ਕਰੀਬ ਹੋਈਆਂ ਮੌਤਾਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਸਰਕਾਰ ਵਲੋਂ ਚੁੱਕੇ ਜਾ ਰਹੇ ਕਦਮ ਨਾਕਾਫੀ ਸਾਬਤ ਹੋ ਰਹੇ ਹਨ। ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਉਨ੍ਹਾਂ ਆਖਿਆ ਕਿ ਦਸ ਦਿਨ ਬੀਤ ਜਾਣ ’ਤੇ ਵੀ ਪੁਲੀਸ ਨੇ ਲੋੜੀਂਦੀ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਪਰ ਲੋਕਾਂ  ਦੇ ਦਬਾਅ ਹੇਠ ਆ ਕੇ ਹੀ ਪੁਲੀਸ ਹਰਕਤ ’ਚ ਆਈ।

Advertisement

Advertisement
Advertisement
Author Image

Advertisement