ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿੰਡਸਰ ਪੈਲੇਸ ਦੇ ਨੇੜੇ ਮੁਰੰਮਤ ਕਾਰਨ ਆਵਾਜਾਈ ਲਈ ਰੂਟ ਬਦਲਿਆ

08:56 AM Aug 12, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਗਸਤ
ਲੀ ਮੈਰੀਡੀਅਨ ਹੋਟਲ, ਵਿੰਡਸਰ ਪੈਲੇਸ ਦੇ ਸਾਹਮਣੇ ਗੋਲ ਚੱਕਰ ’ਤੋ ਆਵਾਜਾਈ ਲਈ ਰੂਟ ਬਦਲ ਦਿੱਤਾ ਗਿਆ ਹੈ। ਐੱਨਡੀਐੱਮਸੀ ਨੇ ਇਹ ਫ਼ੈਸਲਾ ਸੀਵਰ ਬੈਰੇਲ ਦੀ ਮੁਰੰਮਤ ਕਾਰਨ ਲਿਆ ਹੈ ਤੇ ਐਡਵਾਈਜ਼ਰੀ ਜਾਰੀ ਕੀਤੀ ਹੈ। ਰਾਹਗੀਰਾਂ ਨੂੰ ਕਸਤੂਰਬਾ ਗਾਂਧੀ ਮਾਰਗ ਨੂੰ ਬਦਲ ਵਜੋਂ ਵਰਤਣ ਦੀ ਸਲਾਹ ਦਿੱਤੀ ਗਈ ਹੈ। ਐੱਨਡੀਐੱਮਸੀ ਅਨੁਸਾਰ ਅਸ਼ੋਕ ਰੋਡ ਤੋਂ ਜਸਵੰਤ ਸਿੰਘ ਚੈਂਬਰੀ ਵਾਇਆ ਵਿਦਸਰ ਪੈਲੇਸ ਤੱਕ ਸੜਕ ਖੁੱਲ੍ਹੀ ਰਹੇਗੀ। ਜ਼ਿਕਰਯੋਗ ਹੈ ਕਿ 28 ਜੂਨ ਨੂੰ ਵਿੰਡਸਰ ਪੈਲੇਸ ਨੇੜੇ ਅਸ਼ੋਕਾ ਰੋਡ ’ਤੇ ਸੜਕ ਧਸ ਗਈ ਸੀ। ਇਸ ਕਾਰਨ ਐਨਡੀਐਮਸੀ ਨੇ ਇੱਥੇ 15 ਦਿਨਾਂ ਤੱਕ ਮੁਰੰਮਤ ਦਾ ਕੰਮ ਕਰਵਾਇਆ ਸੀ ਪਰ ਪੂਰੀ ਸਫ਼ਲਤਾ ਨਾ ਮਿਲਣ ’ਤੇ ਹੁਣ ਸੀਵਰ ਲਾਈਨ ਦੇ ਬੈਰੇਲ ਦੀ ਮੁਰੰਮਤ ਕਰਨ ਦਾ ਫ਼ੈਸਲਾ ਕੀਤਾ ਹੈ। ਐੱਨਡੀਐੱਮਸੀ ਅਨੁਸਾਰ 12 ਅਗਸਤ ਤੋਂ 10 ਸਤੰਬਰ ਤੱਕ ਚੌਕ ’ਤੇ ਆਵਾਜਾਈ ਰਹੇਗੀ। ਵਿੰਡਸਰ ਪੈਲੇਸ ਗੋਲ ਚੱਕਰ ਇੱਕ ਬਹੁਤ ਮਹੱਤਵਪੂਰਨ ਲਾਂਘਾ ਹੈ।

Advertisement

Advertisement