ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਟਰੈਫਿਕ ਦੀ ਸਮੱਸਿਆ ਵਧੀ

08:49 AM Apr 17, 2024 IST
ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਗਲਤ ਪਾਸਿਓਂ ਆ ਰਹੇ ਵਾਹਨਾਂ ਦੇ ਚਲਾਨ ਕੱਟਦੇ ਹੋਏ ਥਾਣਾ ਮੁਖੀ। -ਫੋਟੋ: ਭੱਟੀ

ਸਰਬਜੀਤ ਸਿੰਘ ਭੱਟੀ
ਲਾਲੜੂ , 16 ਅਪਰੈਲ
ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਲਗਾਤਾਰ ਵੱਧ ਰਹੀ ਆਵਾਜਾਈ ਨੇ ਸਥਾਨਕ ਲੋਕਾਂ ਨੂੰ ਵਖਤ ਪਾ ਕੇ ਰੱਖ ਦਿੱਤਾ ਹੈ, ਜਿੱਥੇ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦੇ ਡਰਾਈਵਰ ਗਲਤ ਸਾਈਡ ’ਤੇ ਸਲਿੱਪ ਰੋਡ ਰਾਹੀਂ ਬੱਸਾਂ ਲਿਜਾ ਰਹੇ ਹਨ, ਉੱਥੇ ਹੀ ਬੇਢੰਗੇ ਤਰੀਕੇ ਨਾਲ ਚਲ ਰਹੀ ਆਵਾਜਾਈ ਕਾਰਨ ਲੰਮੇ-ਲੰਮੇ ਜਾਮ ਲੱਗ ਰਹੇ ਹਨ ਤੇ ਸਥਾਨਕ ਰਾਹਗੀਰ ਗਲਤ ਦਿਸ਼ਾ ਤੋਂ ਆ ਰਹੇ ਵਾਹਨਾਂ ਦਾ ਸ਼ਿਕਾਰ ਹੋ ਰਹੇ ਹਨ। ਅੱਜ ਲਾਲੜੂ ਤੋਂ ਦੱਪਰ ਵੱਲ ਗਲਤ ਦਿਸ਼ਾ ਵੱਲ ਜਾ ਰਹੀ ਬੱਸ ਨੂੰ ਐੱਸਐੱਚਓ ਲਾਲੜੂ ਗੁਰਜੀਤ ਸਿੰਘ ਨੇ ਦੱਪਰ ਤੋਂ ਪਹਿਲਾਂ ਰੋਕ ਲਿਆ ਅਤੇ ਮੌਕੇ ’ਤੇ ਹੀ ਬੱਸ ਦਾ ਚਲਾਨ ਵੀ ਕੀਤਾ। ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਜਦੋਂ ਲਾਲੜੂ ਥਾਣੇ ਵੱਲ ਆ ਰਹੇ ਸਨ ਤਾਂ ਲਾਲੜੂ ਤੋਂ ਦੱਪਰ ਵੱਲ ਗਲਤ ਸਾਈਡ ਤੋਂ ਹਰਿਆਣਾ ਰੋਡਵੇਜ਼ ਦੀ ਇੱਕ ਬੱਸ ਆਉਂਦੀ ਵਿਖਾਈ ਦਿੱਤੀ ਤੇ ਉਨ੍ਹਾਂ ਨੇ ਆਪਣੀ ਗੱਡੀ ਮੂਹਰੇ ਲਾ ਕੇ ਉਸ ਨੂੰ ਦੱਪਰ ਤੋਂ ਪਹਿਲਾਂ ਰੋਕ ਲਿਆ , ਉਸ ਨੂੰ ਗਲਤ ਸਾਈਡ ਤੋਂ ਆਉਣ ਦਾ ਕਾਰਨ ਪੁੱਛਿਆ ਤਾਂ ਹਰਿਆਣਾ ਰੋਡਵੇਜ਼ ਦਾ ਡਰਾਈਵਰ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ।
ਉਨ੍ਹਾਂ ਮੌਕੇ ’ਤੇ ਟਰੈਫਿਕ ਪੁਲੀਸ ਦੇ ਇੰਚਾਰਜ ਜਸਵੀਰ ਸਿੰਘ ਨੂੰ ਬੁਲਾ ਕੇ ਬੱਸ ਸਮੇਤ ਉਸ ਦੇ ਪਿੱਛੇ ਆ ਰਹੇ ਤਿੰਨ ਹੋਰ ਵਾਹਨਾਂ ਦੇ ਚਲਾਨ ਕੀਤੇ ਅਤੇ ਉਨ੍ਹਾਂ ਨੂੰ ਵਾਪਸ ਲਾਲੜੂ ਆਈਟੀਆਈ ਲਾਈਟਾਂ ਤੋਂ ਆਪਣੀ ਸਾਈਡ ਆਉਣ ਲਈ ਭੇਜਿਆ। ਦੱਸਣਯੋਗ ਹੈ ਕਿ ਸ਼ੰਭੂ ਬਾਰਡਰ ਬੰਦ ਹੋਣ ਕਾਰਨ ਲਾਲੜੂ-ਅੰਬਾਲਾ ਕੌਮੀ ਮਾਰਗ ਉੱਤੇ ਆਵਾਜਾਈ ਵਿੱਚ ਵਾਧਾ ਹੋਇਆ ਹੈ, ਆਵਾਜਾਈ ਬੇਬੱਸ ਹੋ ਰਹੀ ਹੈ। ਆਈਟੀਆਈ ਚੌਕ ’ਤੇ ਲੈਹਲੀ ਤੋਂ ਸਰਸੀਣੀ ਤੱਕ 5 ਕਿਲੋਮੀਟਰ ਤੋਂ ਵੱਧ ਦਾ ਜਾਮ ਰਹਿੰਦਾ ਹੈ ਅਤੇ ਇਹ ਜਾਮ ਵਾਲੀ ਸਥਿਤੀ ਦਿਨ-ਰਾਤ ਬਣੀ ਹੋਈ ਹੈ, ਜੋ ਘਟਣ ਦਾ ਨਾਂ ਨਹੀਂ ਲੈ ਰਹੀ। ਸਥਾਨਕ ਲੋਕਾਂ ਨੂੰ ਰੋਜ਼ਾਨਾ ਕੰਮਾਂ-ਕਾਰਾਂ ’ਤੇ ਜਾਣ ਵੇਲੇ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਦੀ ਅਪੀਲ ਹੈ ਕਿ ਲਗਾਤਾਰ ਵੱਧ ਰਹੀ ਆਵਾਜਾਈ ਉੱਤੇ ਕਾਬੂ ਪਾਇਆ ਜਾਵੇ ਅਤੇ ਅੰਬਾਲਾ ਤੇ ਬਨੂੜ ਵੱਲੋਂ ਆ ਰਹੀ ਆਵਾਜਾਈ ਨੂੰ ਘਟਾ ਕੇ ਇਸ ਨੂੰ ਹੋਰ ਬਦਲਵੇਂ ਰੂਟ ’ਤੇ ਭੇਜਿਆ ਜਾਵੇ।

Advertisement

Advertisement
Advertisement