ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟਰੈਫਿਕ ਪੁਲੀਸ 15 ਸਾਲ ਪੁਰਾਣੇ ਡੀਜ਼ਲ ਆਟੋ ਜ਼ਬਤ ਕਰਨ ਦੀ ਤਿਆਰੀ ’ਚ -

08:59 AM Jul 06, 2023 IST
 ਮੀਟਿੰਗ ਕਰਦੇ ਹੋਏ ਐੱਸਪੀ ਟਰੈਫਿਕ ਅਮਨਦੀਪ ਕੌਰ ਤੇ ‘ਰਾਹੀ’ ਸਕੀਮ ਦੇ ਅਧਿਕਾਰੀ। ਫੋਟੋ : ਸੱਗੂ

ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 5 ਜੁਲਾਈ
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਕਮਿਸ਼ਨਰ ਪੁਲੀਸ ਅੰਮ੍ਰਿਤਸਰ ਨੇ 15 ਸਾਲ ਪੁਰਾਣੇ ਡੀਜ਼ਲ ਆਟੋਆਂ ਨੂੰ ਮੁਕੰਮਲ ਤੌਰ ’ਤੇ ਬੰਦ ਕਰਨ ਲਈ ਰੂਪ-ਰੇਖਾ ਤਿਆਰ ਕਰ ਲਈ ਹੈ। ਇਸੇ ਤਹਿਤ ਅੱਜ ਕਮਿਸ਼ਨਰ ਪੁਲੀਸ ਦੇ ਦਿਸ਼ਾ-ਨਿਰਦੇਸ਼ਾਂ ’ਤੇ ਐੱਸਪੀ ਟਰੈਫਿਕ ਅਮਨਦੀਪ ਕੌਰ ਵੱਲੋਂ ਨਗਰ ਨਿਗਮ ਦੇ ਰਣਜੀਤ ਐਵੀਨਿਊ ਦਫ਼ਤਰ ਵਿੱਚ ਸਥਿਤ ‘ਰਾਹੀ’ ਸਕੀਮ ਦੇ ਅਧਿਕਾਰੀਆਂ ਨਾਲ ਇਨ੍ਹਾਂ ਡੀਜ਼ਲ ਆਟੋਆਂ ਦੇ ਵਿਰੁੱਧ ਕਾਰਵਾਈ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਦੱਸਿਆ ਗਿਆ ਕਿ ਤਿੰਨ ਡੀਜ਼ਲ ਆਟੋ ਕੰਪਨੀਆਂ ਕ੍ਰਾਂਤੀ, ਵਿਕਰਮ ਅਤੇ ਕੇਰਲਾ ਦੇ ਡੀਜ਼ਲ ਆਟੋ 15 ਸਾਲ ਤੋਂ ਵੀ ਜ਼ਿਆਦਾ ਪੁਰਾਣੇ ਹਨ ਅਤੇ ਇਨ੍ਹਾਂ ’ਤੇ ਪਹਿਲ ਦੇ ਆਧਾਰ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਐੱਸਪੀ ਟਰੈਫਿਕ ਨੇ ਮੀਟਿੰਗ ਦੌਰਾਨ ਦੱਸਿਆ ਕਿ ਟਰੈਫਿਕ ਪੁਲੀਸ ਦੀਆਂ ਟੀਮਾਂ ਵਲੋਂ ਸਮਾਂਬੱਧ ਤਰੀਕੇ ਨਾਲ ਪਹਿਲਾਂ ਇਨ੍ਹਾਂ 15 ਸਾਲ ਪੁਰਾਣੇ ਡੀਜ਼ਲ ਆਟੋ ਚਾਲਕਾਂ ਨੂੰ ਈ-ਆਟੋ ਲੈਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਉਸ ਉਪਰੰਤ ਇਨ੍ਹਾਂ ਦੇ ਚਲਾਨ ਕੱਟ ਕੇ ਆਟੋ ਜ਼ਬਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੀ ਇੰਨ੍ਹ-ਬਿੰਨ੍ਹ ਪਾਲਣਾ ਕੀਤੀ ਜਾਵੇਗੀ।
ਮੀਟਿੰਗ ਵਿਚ ਨਿਗਮ ਦੇ ਅਸਟੇਟ ਅਧਿਕਾਰੀ ਧਰਮਿੰਦਰਜੀਤ ਸਿੰਘ ਵੀ ਹਾਜ਼ਰ ਸਨ, ਜਿਨ੍ਹਾਂ ਵੱਲੋਂ ਟਰੈਫਿਕ ਪੁਲੀਸ ਨਾਲ ਮਿਲ ਕੇ ‘ਰਾਹੀ’ ਸਕੀਮ ਅਧੀਨ ਡੀਜ਼ਲ ਆਟੋ ਨੂੰ ਬੰਦ ਕਰਨ ਲਈ ਵੱਖ-ਵੱਖ ਚੌਕਾਂ ਅਤੇ ਪ੍ਰਮੁੱਖ ਥਾਵਾਂ ’ਤੇ ਨਾਕੇ ਲਗਾ ਕੇ ਚਲਾਨ ਕੀਤੇ ਜਾਣੇ ਹਨ ਅਤੇ ਇਨ੍ਹਾਂ ਨੂੰ ਜ਼ਬਤ ਵੀ ਕੀਤਾ ਜਾਣਾ ਹੈ।
ਮੀਟਿੰਗ ਵਿੱਚ ‘ਰਾਹੀ’ ਸਕੀਮ ਦੇ ਡਾ. ਜਯੋਤੀ ਮਹਾਜਨ, ਆਸ਼ੀਸ਼ ਕੁਮਾਰ, ਫੈਰੀ ਭਾਟੀਆ, ਵਿਨੈ ਕੁਮਾਰ ਅਤੇ ਭਾਨੂੰ ਹਾਜ਼ਰ ਸਨ।

Advertisement

Advertisement
Tags :
ਜ਼ਬਤ,ਟਰੈਫਿਕਡੀਜ਼ਲਤਿਆਰੀਪੁਰਾਣੇਪੁਲੀਸ
Advertisement