For the best experience, open
https://m.punjabitribuneonline.com
on your mobile browser.
Advertisement

ਟਰੈਫਿਕ ਪੁਲੀਸ ਵੱਲੋਂ ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਸਬੰਧੀ ਐਡਵਾਈਜ਼ਰੀ ਜਾਰੀ

08:43 AM Aug 13, 2024 IST
ਟਰੈਫਿਕ ਪੁਲੀਸ ਵੱਲੋਂ ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਸਬੰਧੀ ਐਡਵਾਈਜ਼ਰੀ ਜਾਰੀ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਅਗਸਤ
ਦਿੱਲੀ ਟਰੈਫਿਕ ਪੁਲੀਸ ਨੇ ਇੱਥੇ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਸਬੰਧੀ ਮੰਗਲਵਾਰ ਨੂੰ ਫੁੱਲ ਡਰੈੱਸ ਰਿਹਰਸਲ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਕਿਉਂਕਿ ਮੁੱਖ ਸਮਾਗਮ ਲਾਲ ਕਿਲੇ ’ਤੇ ਹੁੰਦਾ ਹੈ, ਇਸ ਲਈ ਇਸ ਦੇ ਆਲੇ ਦੁਆਲੇ ਦੀਆਂ ਮੁੱਖ ਸੜਕਾਂ ਸਵੇਰੇ 4 ਵਜੇ ਤੋਂ ਸਵੇਰੇ 11 ਵਜੇ ਤੱਕ ਆਵਾਜਾਈ ਲਈ ਬੰਦ ਰਹਿਣਗੀਆਂ ਤੇ ਸਮਾਗਮ ਦੌਰਾਨ ਇਨ੍ਹਾਂ ਖੇਤਰਾਂ ਵਿੱਚ ਸਿਰਫ ਅਧਿਕਾਰਤ ਵਾਹਨਾਂ ਨੂੰ ਹੀ ਆਗਿਆ ਦਿੱਤੀ ਜਾਵੇਗੀ। ਨੇਤਾ ਜੀ ਸੁਭਾਸ਼ ਮਾਰਗ, ਐੱਸਪੀ ਮੁਖਰਜੀ ਮਾਰਗ, ਚਾਂਦਨੀ ਚੌਕ ਰੋਡ, ਨਿਸ਼ਾਦ ਰਾਜ ਮਾਰਗ, ਐੱਸਪਲੇਨੇਡ ਰੋਡ ’ਤੇ ਇਸਦੀ ਲਿੰਕ ਰੋਡ, ਰਾਜਘਾਟ ਤੋਂ ਆਈਐੱਸਬੀਟੀ ਤੱਕ ਰਿੰਗ ਰੋਡ ’ਤੇ ਆਈਐੱਸਬੀਟੀ ਤੋਂ ਆਈਪੀ ਫਲਾਈਓਵਰ ਤੱਕ ਆਊਟਰ ਰਿੰਗ ਰੋਡ ਦੀਆਂ ਅੱਠ ਸੜਕਾਂ ਬੰਦ ਰਹਿਣਗੀਆਂ। ਟਰੈਫਿਕ ਪੁਲੀਸ ਨੇ ਕਿਹਾ ਕਿ ਰਿਹਰਸਲ ਲਈ ਬਿਨਾਂ ਪਾਰਕਿੰਗ ਲੇਬਲ ਵਾਲੇ ਵਾਹਨਾਂ ਨੂੰ ਸੀ-ਹੈਕਸਾਗਨ, ਇੰਡੀਆ ਗੇਟ, ਕੋਪਰਨਿਕਸ ਮਾਰਗ, ਮੰਡੀ ਹਾਊਸ, ਸਿਕੰਦਰਾ ਰੋਡ, ਡਬਲਯੂ ਪੁਆਇੰਟ, ਏ ਪੁਆਇੰਟ ਤਿਲਕ ਮਾਰਗ, ਮਥੁਰਾ ਰੋਡ, ਬੀਐੱਸਜ਼ੈਡ ਮਾਰਗ, ਨੇਤਾਜੀ ਸੁਭਾਸ਼ ਮਾਰਗ, ਜੇਐੱਲ ਨਹਿਰੂ ਮਾਰਗ, ਰਿੰਗ ਰੋਡ ਵਿਚਕਾਰ ਤੋਂ ਬਚਣਾ ਚਾਹੀਦਾ ਹੈ। ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਨਿਜ਼ਾਮੂਦੀਨ ਅਤੇ ਆਈਐੱਸਬੀਟੀ ਕਸ਼ਮੀਰੀ ਗੇਟ ਤੇ ਆਊਟਰ ਰਿੰਗ ਰੋਡ ਨਿਜ਼ਾਮੂਦੀਨ ਤੋਂ ਸਲੀਮਗੜ੍ਹ ਬਾਈਪਾਸ ਰਾਹੀਂ ਆਈਐੱਸਬੀਟੀ ਕਸ਼ਮੀਰੀ ਗੇਟ ਤੱਕ, ਉੱਤਰੀ ਅਤੇ ਦੱਖਣੀ ਦਿੱਲੀ ਦੇ ਵਿਚਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਅਰਬਿੰਦੋ ਮਾਰਗ, ਸਫਦਰਜੰਗ ਰੋਡ, ਕਮਲ ਅਤਾਤੁਰਕ ਮਾਰਗ, ਕੌਟਿਲਿਆ ਮਾਰਗ, ਐਸਪੀਐਮ ਮਾਰਗ, 11 ਮੂਰਤੀ, ਮਦਰ ਟੈਰੇਸਾ ਕ੍ਰੇਸੈਂਟ, ਪਾਰਕ ਸਟ੍ਰੀਟ, ਮੰਦਰ ਮਾਰਗ, ਪੰਚਕੁਈਆਂ ਰੋਡ ਅਤੇ ਰਾਣੀ ਝਾਂਸੀ ਰੋਡ ਦੇ ਰੂਟਾਂ ਨੂੰ ਅਪਣਾਉਣਾ ਚਾਹੀਦਾ ਹੈ। ਆਵਾਜਾਈ ਐਨ.ਐਚ -24, ਨਿਜ਼ਾਮੁਦੀਨ, ਬਾਰਾਪੁਲਾ ਰੋਡ - ਰਿੰਗ ਰੋਡ ’ਤੇ ਏਮਜ਼ ਫਲਾਈਓਵਰ ਦੇ ਹੇਠਾਂ, ਨਿਜ਼ਾਮੂਦੀਨ, ਰਿੰਗ ਰੋਡ, ਮਥੁਰਾ ਰੋਡ, ਸੁਬਰਾਮਣਿਆ ਭਾਰਤੀ ਦੇ ਵਿਕਲਪਕ ਰੂਟਾਂ ’ਤੇ ਚੱਲੇਗੀ। ਰਾਜੇਸ਼ ਪਾਇਲਟ ਮਾਰਗ, ਪ੍ਰਿਥਵੀਰਾਜ ਰੋਡ ਅਤੇ ਸਫਦਰਜੰਗ ਰੋਡ ਆਦਿ ਬੰਦ ਰਹਿਣਗੇ।

ਆਜ਼ਾਦੀ ਦਿਵਸ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ

ਨਵੀਂ ਦਿੱਲੀ (ਪੱਤਰ ਪ੍ਰੇਰਕ):

Advertisement

ਕੌਮੀ ਰਾਜਧਾਨੀ ’ਚ ਆਜ਼ਾਦੀ ਦਿਹਾੜੇ ਮੌਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲੀਸ ਨੇ 15 ਅਗਸਤ ਨੂੰ ਲਾਲ ਕਿਲ੍ਹੇ ’ਤੇ ਸੁਤੰਤਰਤਾ ਦਿਵਸ ਦੇ ਜਸ਼ਨਾਂ ਤੋਂ ਪਹਿਲਾਂ ਸੁਰੱਖਿਆ ਨੂੰ ਵਧਾਉਣ ਲਈ ਐਡਵਾਂਸਡ ਸੀਸੀਟੀਵੀ ਪ੍ਰਬੰਧ ਲਾਗੂ ਕੀਤੇ ਹਨ।ਪੁਲੀਸ ਨੇ ਕਿਹਾ ਕਿ ਐਡਵਾਂਸ ਸੀਸੀਟੀਵੀ ਮਨੁੱਖੀ ਗਲਤੀਆਂ ਨੂੰ ਘੱਟ ਕਰੇਗਾ। ਦਿੱਲੀ ਪੁਲੀਸ ਅਤੇ ਅਰਧ ਸੈਨਿਕ ਬਲਾਂ ਸਮੇਤ 10,000 ਤੋਂ ਵੱਧ ਸੁਰੱਖਿਆ ਕਰਮਚਾਰੀ ਲਾਲ ਕਿਲ੍ਹੇ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਤਾਇਨਾਤ ਕੀਤੇ ਜਾਣਗੇ। ਹਾਲ ਹੀ ਵਿੱਚ ਕੇਂਦਰੀ ਖੁਫੀਆ ਏਜੰਸੀਆਂ ਅਤੇ ਸਾਰੀਆਂ ਸੁਰੱਖਿਆ ਏਜੰਸੀਆਂ ਨੇ ਲਾਲ ਕਿਲ੍ਹਾ ਕੰਪਲੈਕਸ ਦਾ ਦੌਰਾ ਕੀਤਾ ਅਤੇ ਆਜ਼ਾਦੀ ਦਿਵਸ ਦੇ ਜਸ਼ਨਾਂ ਲਈ ਸੁਰੱਖਿਆ ਸਮੀਖਿਆ ਮੀਟਿੰਗ ਕੀਤੀ। ਉੱਤਰੀ ਦਿੱਲੀ ਦੇ ਡੀਸੀਪੀ ਮਨੋਜ ਕੁਮਾਰ ਮੀਨਾ ਨੇ ਕਿਹਾ ਕਿ ਪੁਲੀਸ ਨੇ ਲਾਲ ਕਿਲ੍ਹੇ ਦੇ ਅੰਦਰ ਅਤੇ ਆਲੇ ਦੁਆਲੇ ਕਾਫ਼ੀ ਗਿਣਤੀ ਵਿੱਚ ਸੀਸੀਟੀਵੀ ਕੈਮਰੇ ਲਗਾਏ ਹਨ।

Advertisement
Author Image

joginder kumar

View all posts

Advertisement
×