ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟਰੈਫਿਕ ਪੁਲੀਸ ਨੇ ਮੈਰਿਜ ਪੈਲੇਸਾਂ ’ਤੇ ਸ਼ਿਕੰਜਾ ਕੱਸਿਆ

08:39 AM Apr 25, 2024 IST

ਪੱਤਰ ਪ੍ਰੇਰਕ
ਫਰੀਦਾਬਾਦ, 24 ਅਪਰੈਲ
ਦਿੱਲੀ-ਸੂਰਜਕੁੰਡ ਰੋਡ ’ਤੇ ਬਣੇ ਮੈਰਿਜ ਪੈਲੇਸਾਂ ਦੇ ਬਾਹਰਵਾਰ ਗੱਡੀਆਂ ਖੜ੍ਹੀਆਂ ਕਰਨ ਤੋਂ ਪੈਦਾ ਹੁੰਦੀ ਟਰੈਫਿਕ ਸਮੱਸਿਆ ਨੂੰ ਲੈ ਕੇ ਫਰੀਦਾਬਾਦ ਪੁਲੀਸ ਨੇ ਮੈਰਿਜ ਪੈਲੇਸਾਂ ਵਾਲਿਆਂ ’ਤੇ ਸ਼ਿਕੰਜਾ ਕੱਸ ਦਿੱਤਾ ਹੈ। ਚਾਰ ਪੈਲੇਸਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ ਤੇ ਬਾਕੀਆਂ ਨੂੰ ਚਿਤਾਵਨੀ ਦਿੱਤੀ ਗਈ ਹੈ। ਪੁਲੀਸ ਮੁਤਾਬਕ ਅੱਜ ਕੇਕੇ ਉਜਵਲ ਫਾਰਮ ਹਾਊਸ ਦੇ ਪ੍ਰਬੰਧਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਬੀਤੇ ਦਿਨ ਤਿੰਨ ਪੈਲੇਸਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਅੱਜ ਕੇਕੇ ਉਜਵਲ ਫਾਰਮ ਕੋਲ ਗੱਡੀਆਂ ਪਾਰਕ ਕੀਤੀਆਂ ਪਾਈਆਂ ਗਈਆਂ, ਜਿਸ ਕਾਰਨ ਆਵਾਜਾਈ ਉਪਰ ਅਸਰ ਪਿਆ। ਹਦਾਇਤ ਕੀਤੀ ਗਈ ਕਿ ਹਰ ਉਕਤ ਸਮਾਜਿਕ ਕਾਰਜਾਂ ਦੇ ਸਥਾਨਾਂ ਉਪਰ ਸੀਸੀਟੀਵੀ ਕੈਮਰੇ ਲਾਏ ਜਾਣ। ਨਾਲ ਹੀ ਮਹਿਮਾਨਾਂ ਦੇ ਸਾਮਾਨ ਦੀ ਰਖਵਾਲੀ ਦੇ ਪ੍ਰਬੰਧ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ।

Advertisement

Advertisement
Advertisement