ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਲੰਧਰ ਦੀਆਂ ਟਰੈਫਿਕ ਲਾਈਟਾਂ ਕਈ ਮਹੀਨਿਆਂ ਤੋਂ ਬੰਦ

07:57 AM Sep 30, 2024 IST
ਜਲੰਧਰ ਦੇ ਕੂਲ ਰੋਡ ਚੌਕ ਵਿੱਚ ਟੁੱਟੀਆਂ ਹੋਈਆਂ ਟਰੈਫਿਕ ਲਾਈਟਾਂ।

ਹਤਿੰਦਰ ਮਹਿਤਾ
ਜਲੰਧਰ, 29 ਸਤੰਬਰ
ਸ਼ਹਿਰ ਦੀਆਂ ਕਈ ਟਰੈਫਿਕ ਲਾਈਟਾਂ ਪਿਛਲੇ ਕਈ ਮਹੀਨਿਆਂ ਤੋਂ ਬੰਦ ਹੋਣ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੀਤਾ ਮੰਦਰ ਨੇੜੇ ਮਾਡਲ ਟਾਊਨ, ਕੂਲ ਰੋਡ ਚੌਕ, ਸੋਡਲ ਚੌਕ ਅਤੇ ਬੱਸ ਸਟੈਂਡ ਚੌਕ ਸਮੇਤ ਪ੍ਰਮੁੱਖ ਟਰੈਫਿਕ ਚੌਰਾਹੇ ਮਹੀਨਿਆਂ ਤੋਂ ਬਿਨਾ ਟਰੈਫਿਕ ਸਿਗਨਲਾਂ ਦੇ ਚੱਲ ਰਹੇ ਹਨ। ਇਸ ਕਾਰਨ ਟਰੈਫਿਕ ਵਿਚ ਕਾਫੀ ਵਿਘਨ ਪੈ ਰਿਹਾ ਹੈ। ਪਿਮਸ ਦੇ ਨੇੜੇ ਗੜ੍ਹਾ ਰੋਡ ’ਤੇ ਲਾਈਟਾਂ ਦਰੱਖਤਾਂ ਦੀਆਂ ਟਾਹਣੀਆਂ ਦੇ ਪਿੱਛੇ ਲੁਕੀਆਂ ਹੋਈਆਂ ਹਨ, ਜਿਸ ਕਾਰਨ ਡਰਾਈਵਰਾਂ ਨੂੰ ਪਤਾ ਨਹੀਂ ਲੱਗਦਾ ਕਿ ਸਿਗਨਲ ਲਾਲ ਹੈ ਜਾਂ ਹਰਾ। ਅਤੇ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ।
ਕੂਲ ਰੋਡ ਦੇ ਇੱਕ ਦੁਕਾਨਦਾਰ ਨਿਖਿਲ ਸ਼ਰਮਾ ਨੇ ਦੱਸਿਆ ਕਿ ਜਦੋਂ ਯਾਤਰੀਆਂ, ਵਸਨੀਕਾਂ ਤੇ ਦੁਕਾਨਦਾਰਾਂ ਨੇ ਚੌਕ ਵਿੱਚ ਅਕਸਰ ਜਾਮ ਲੱਗਣ ਦੀ ਸ਼ਿਕਾਇਤ ਕੀਤੀ ਤਾਂ ਕੁਝ ਮਹੀਨੇ ਪਹਿਲਾਂ ਹੀ ਇੱਥੇ ਟਰੈਫਿਕ ਲਾਈਟਾਂ ਲਾਈਆਂ ਗਈਆਂ ਸਨ ਪਰ ਲਾਈਟਾਂ ਲਾਉਣ ਤੋਂ ਕੁਝ ਦੇਰ ਬਾਅਦ ਹੀ ਇਨ੍ਹਾਂ ਕੰਮ ਕਰਨਾ ਬੰਦ ਕਰ ਦਿੱਤਾ। ਉਸ ਨੇ ਕਿਹਾ ਕਿ ਇੱਥੇ ਇੱਕ ਰੇਲਵੇ ਕਰਾਸਿੰਗ ਵੀ ਹੈ ਅਤੇ ਜਦੋਂ ਫਾਟਕ ਬੰਦ ਹੋ ਜਾਂਦੇ ਹਨ ਤਾਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ, ਜਿਸ ਨਾਲ ਸਥਿਤੀ ਹੋਰ ਵੀ ਬਦਤਰ ਹੋ ਜਾਂਦੀ ਹੈ।
ਇਸ ਦੌਰਾਨ ਟਰੈਫਿਕ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਨਗਰ ਨਿਗਮ ਨੂੰ ਖ਼ਰਾਬ ਟਰੈਫਿਕ ਲਾਈਟਾਂ ਅਤੇ ਦਰੱਖਤਾਂ ਦੀਆਂ ਟਾਹਣੀਆਂ ਜਾਂ ਪ੍ਰਚਾਰ ਸਮੱਗਰੀ ਜਿਨ੍ਹਾਂ ਕਾਰਨ ਲਾਈਟਾਂ ਦਿਖਾਈ ਨਹੀਂ ਦੇ ਰਹੀਆਂ, ਬਾਰੇ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਨਗਰ ਨਿਗਮ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਮੁਰੰਮਤ ਕਰਵਾਈ ਜਾਵੇਗੀ ਅਤੇ ਲਾਈਟਾਂ ਦੀ ਸਾਂਭ-ਸੰਭਾਲ ਲਈ ਜ਼ਿੰਮੇਵਾਰ ਕੰਪਨੀਆਂ ਨੂੰ ਪਹਿਲਾਂ ਹੀ ਕੰਮ ਸ਼ੁਰੂ ਕਰਨ ਲਈ ਕਿਹਾ ਗਿਆ ਹੈ।

Advertisement

Advertisement