For the best experience, open
https://m.punjabitribuneonline.com
on your mobile browser.
Advertisement

ਤਾਰਾਂ ਟੁੱਟਣ ਕਾਰਨ ਜਲੰਧਰ ਬਾਈਪਾਸ ’ਤੇ ਆਵਾਜਾਈ ਵਿੱਚ ਵਿਘਨ

09:51 AM May 07, 2024 IST
ਤਾਰਾਂ ਟੁੱਟਣ ਕਾਰਨ ਜਲੰਧਰ ਬਾਈਪਾਸ ’ਤੇ ਆਵਾਜਾਈ ਵਿੱਚ ਵਿਘਨ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਮਈ
ਜਲੰਧਰ ਬਾਈਪਾਸ ਨੇੜੇ ਕੌਮੀ ਸ਼ਾਹ ਮਾਰਗ ’ਤੇ ਲੰਘੀ ਰਾਤ ਕੌਮੀ ਮਾਰਗ ਉਪਰੋਂ ਲੰਘ ਰਹੀਆਂ ਹਾਈਵੇਲਟੇਜ ਤਾਰਾਂ ਨਾਲ ਟਰੱਕ ਦੇ ਟਕਰਾਉਣ ਕਾਰਨ ਤਾਰਾਂ ਟੁੱਟ ਕੇ ਹਾਈਵੇਅ ’ਤੇ ਡਿੱਗ ਗਈਆਂ। ਖੁਸ਼ਕਿਸਮਤੀ ਇਹ ਰਹੀ ਕਿ ਵੱਡਾ ਹਾਦਸਾ ਨਹੀਂ ਵਾਪਰਿਆ ਅਤੇ ਉਥੋਂ ਲੰਘ ਰਹੇ ਲੋਕਾਂ ਦਾ ਬਚਾਅ ਹੋ ਗਿਆ। ਤਾਰਾਂ ਡਿੱਗਣ ਨਾਲ ਹਾਈਵੇਅ ’ਤੇ ਲੰਮਾਂ ਜਾਮ ਲੱਗ ਗਿਆ। ਹਾਦਸੇ ਤੋਂ ਬਾਅਦ ਟਰੱਕ ਚਾਲਕ ਤਾਂ ਮੌਕੇ ਤੋਂ ਫ਼ਰਾਰ ਹੋ ਗਿਆ। ਆਸਪਾਸ ਦੇ ਲੋਕਾਂ ਨੇ ਦੱਸਿਆ ਕਿ ਤਾਰਾਂ ਟੁੱਟਣ ਤੋਂ ਬਾਅਦ ਇਕਦਮ ਪਹਿਲਾਂ ਧਮਾਕੇ ਦੀ ਆਵਾਜ਼ ਸੁਣੀ ਅਤੇ ਫਿਰ ਬਿਜਲੀ ਬੰਦ ਹੋ ਗਈ। ਦੇਖਦੇ ਹੀ ਦੇਖਦੇ ਹਾਈਵੇਅ ’ਤੇ ਤਾਰਾਂ ਸਪਾਰਕ ਹੋਣ ਲੱਗੀਆਂ, ਜਿਸ ਤੋਂ ਬਾਅਦ ਆਸਪਾਸ ਦੇ ਲੋਕਾਂ ਨੇ ਕਿਸੇ ਤਰ੍ਹਾਂ ਸਭ ਤੋਂ ਪਹਿਲਾਂ ਹਾਈਵੇਅ ਦਾ ਰਸਤਾ ਬੰਦ ਕਰਵਾਇਆ ਤਾਂ ਕਿ ਕੋਈ ਜਾਨੀ ਨੁਕਸਾਨ ਨਾ ਹੋਵੇ। ਫਿਰ ਇਸਦੀ ਸੂਚਨਾ ਪੁਲੀਸ ਅਤੇ ਬਿਜਲੀ ਵਿਭਾਗ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪੁੱਜ ਗਈ। ਤਾਰਾਂ ਟੁੱਟਣ ਤੋਂ ਬਾਅਦ 5 ਕਿਲੋਮੀਟਰ ਤੱਕ ਲੰਮਾਂ ਜਾਮ ਲੱਗ ਗਿਆ। ਹਾਲਾਂਕਿ ਰਾਹ ਬੰਦ ਕਰਵਾਉਣ ਨਾਲ ਲੋਕਾਂ ਭਾਵੇਂ ਪ੍ਰੇਸ਼ਾਨੀ ਝੱਲਣੀ ਪਈ, ਪਰ ਜੇਕਰ ਹਾਈਵੇਅ ਦਾ ਰਸਤਾ ਬੰਦ ਨਾ ਕਰਵਾਇਆ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਬਿਜਲੀ ਵਿਭਾਗ ਤੇ ਪੁਲੀਸ ਨੇ ਪਹਿਲਾਂ ਕਿਸੇ ਤਰ੍ਹਾਂ ਤਾਰਾਂ ਦੇ ਜਾਲ ਨੂੰ ਪਾਸੇ ਕਰਵਾ ਕੇ ਹਾਈਵੇਅ ਚਾਲੂ ਕਰਵਾ ਕੇ ਆਵਾਜਾਈ ਬਹਾਲ ਕੀਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ਚਾਲਕ ਫ਼ਰਾਰ ਹੋ ਗਿਆ ਹੈ, ਜਿਸ ਦੀ ਹਾੲਵੇਅ ’ਤੇ ਲੱਗੇ ਸੀਸੀਟੀਵੀ ਕੈਮਰੇ ਰਾਹੀਂ ਭਾਲ ਕੀਤੀ ਜਾ ਰਹੀ ਹੈ ਤੇ ਭਾਲ ਕਰਨ ਤੋਂ ਬਾਅਦ ਜ਼ਰੂਰੀ ਕਾਰਵਾਈ ਕਰ ਦਿੱਤੀ ਜਾਵੇਗੀ।

Advertisement

Advertisement
Author Image

joginder kumar

View all posts

Advertisement
Advertisement
×