For the best experience, open
https://m.punjabitribuneonline.com
on your mobile browser.
Advertisement

ਰਾਜਾ ਵੜਿੰਗ ਦੇ ਰੋਡ ਸ਼ੋਅ ਕਾਰਨ ਆਵਾਜਾਈ ਪ੍ਰਭਾਵਿਤ

08:36 AM May 03, 2024 IST
ਰਾਜਾ ਵੜਿੰਗ ਦੇ ਰੋਡ ਸ਼ੋਅ ਕਾਰਨ ਆਵਾਜਾਈ ਪ੍ਰਭਾਵਿਤ
ਸਮਰਾਲਾ ਚੌਕ ਨੇੜੇ ਲੱਗਿਆ ਹੋਇਆ ਟਰੈਫਿਕ ਜਾਮ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਲੁਧਿਆਣਾ (ਗਗਨਦੀਪ ਅਰੋੜਾ): ਲੋਕ ਸਭਾ ਚੋਣਾਂ ਲਈ ਲੁਧਿਆਣਾ ਤੋਂ ਟਿਕਟ ਮਿਲਣ ਤੋਂ ਬਾਅਦ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਪਾਰਟੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅੱਜ ਸਨਅਤੀ ਸ਼ਹਿਰ ਵਿੱਚ ਰੋਡ ਸ਼ੋਅ ਕੀਤਾ ਗਿਆ। ਰਾਜਾ ਵੜਿੰਗ ਦੇ ਰੋਡ ਸ਼ੋਅ ਤੋਂ ਪਹਿਲਾਂ ਹੀ ਸ਼ਹਿਰ ਵਿੱਚ ਟੈਰਫਿਕ ਵਿਵਸਥਾ ਵਿਗੜ ਗਈ ਤੇ ਕਈ ਥਾਵਾਂ ’ਤੇ ਜਾਮ ਲੱਗ ਗਿਆ। ਜਾਣਕਾਰੀ ਅਨੁਸਾਰ ਪਾਰਟੀ ਵਰਕਰਾਂ ਵੱਲੋਂ ਸਮਰਾਲਾ ਚੌਕ ’ਤੇ ਉਨ੍ਹਾਂ ਦੇ ਸਵਾਗਤ ਲਈ ਸਮਾਗਮ ਰੱਖਿਆ ਗਿਆ ਸੀ, ਜਿੱਥੇ ਸਵੇਰੇ ਸਵਾ 10 ਵਜੇ ਤੋਂ ਹੀ ਕਾਂਗਰਸੀ ਵਰਕਰ ਪੁੱਜੇ ਗਏ। ਵਰਕਰਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਥੇ ਲੰਮਾ ਜਾਮ ਲੱਗ ਗਿਆ ਤੇ ਲੋਕ ਕਈ ਘੰਟੇ ਜਾਮ ਵਿੱਚ ਖੜ੍ਹੇ ਰਹੇ। ਫਿਰ ਪੁਲੀਸ ਨੇ ਸਮਰਾਲਾ ਚੌਕ ਨੇੜੇ ਕਰੇਨ ਖੜ੍ਹੀ ਕਰਕੇ ਰਸਤਾ ਬੰਦ ਕਰ ਦਿੱਤਾ ਤੇ ਰਾਹ ਬੰਦ ਕਰਨ ਦੇ ਰੋਸ ਵਜੋਂ ਕਾਂਗਰਸੀ ਵਰਕਰ ਪੁਲੀਸ ਮੁਲਾਜ਼ਮਾਂ ਨਾਲ ਉਲਝ ਗਏ। ਇਸ ਮਗਰੋਂ ਕਾਂਗਰਸੀਆਂ ਦੀ ਮਦਦ ਦੇ ਨਾਲ ਟਰੈਫਿਕ ਪੁਲੀਸ ਨੇ ਚੰਡੀਗੜ੍ਹ ਰੋਡ ਵੱਲੋਂ ਆਉਣ ਵਾਲੀ ਆਵਾਜਾਈ ਬਦਲ ਦਿੱਤੀ ਤੇ ਜਲੰਧਰ ਵੱਲੋਂ ਆਉਣ ਵਾਲੀ ਆਵਾਜਾਈ ਨੂੰ ਚੀਮਾਂ ਚੌਕ ਭੇਜਣ ਦੀ ਥਾਂ ਦਿੱਲੀ ਰੋਡ ਤੋਂ ਹੁੰਦੇ ਹੋਏ ਚੀਮਾ ਚੌਕ ਜਾਣ ਲਈ ਕਿਹਾ। ਚੰਡੀਗੜ੍ਹ ਰੋਡ ਵੱਲੋਂ ਤੇ ਜਲੰਧਰ ਰੋਡ ਵੱਲੋਂ ਆਉਣ ਵਾਲੇ ਲੋਕਾਂ ਨੂੰ ਟਰੈਫਿਕ ਜਾਮ ਕਾਰਨ ਕਾਫ਼ੀ ਪਰੇਸ਼ਾਨੀ ਝੱਲਣੀ ਪਈ। ਇਸ ਤੋਂ ਇਲਾਵਾ ਸਮਰਾਲਾ ਚੌਕ ’ਤੇ ਭਾਰੀ ਜਾਮ ਲੱਗਿਆ ਰਿਹਾ। ਰੋਡ ਸ਼ੋਅ ਸ਼ੁਰੂ ਹੋਣ ਤੋਂ ਬਾਅਦ ਸਮਰਾਲਾ ਰੋਡ ’ਤੇ ਟ੍ਰੈਫਿਕ ਜਾਮ ਦੀ ਸਥਿਤੀ ਗੰਭੀਰ ਹੋ ਗਈ, ਉਸ ਤੋਂ ਬਾਅਦ ਸੀਐੱਮਸੀ ਚੌਕ ਤੇ ਫੀਲਡ ਗੰਜ ’ਚ ਜਾਮ ਰਿਹਾ।

Advertisement

Advertisement
Author Image

joginder kumar

View all posts

Advertisement
Advertisement
×